
ਸਿਲੰਡਰ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਸਾਧਿਆ ਤਿੱਖਾ ਨਿਸ਼ਾਨਾ
ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਿਲੰਡਰ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਮੋਦੀ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ 'ਵਿਕਾਸ ਦੇ ਮਜ਼ਾਕ ਤੋਂ ਦੂਰ, ਲੱਖਾਂ ਪਰਿਵਾਰ ਚੁੱਲ੍ਹੇ ਚਲਾਉਣ ਲਈ ਮਜ਼ਬੂਰ । ਮੋਦੀ ਜੀ ਦੀ ਵਿਕਾਸ ਗੱਡੀ ਰਿਵਰਸ ਗੇਅਰ ਵਿੱਚ ਹੈ ਅਤੇ ਬ੍ਰੇਕ ਵੀ ਫੇਲ੍ਹ ਹਨ।
Rahul Gandhi
ਇਸ ਟਵੀਟ ਦੇ ਨਾਲ ਉਨ੍ਹਾਂ ਨੇ ਇੱਕ ਖਬਰ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਇਹ ਛਪਿਆ ਹੈ ਕਿ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ 42 ਫੀਸਦੀ ਲੋਕਾਂ ਨੇ ਖਾਣਾ ਬਣਾਉਣ ਲਈ ਗੈਸ ਸਿਲੰਡਰ ਦੀ ਵਰਤੋਂ ਕਰਨੀ ਬੰਦ ਕਰ ਦਿੱਤੀ ਹੈ।
विकास के जुमलों से कोसों दूर,
— Rahul Gandhi (@RahulGandhi) November 6, 2021
लाखों परिवार चूल्हा फूंकने पर मजबूर।
मोदी जी के विकास की गाड़ी रिवर्स गियर में है और ब्रेक भी फ़ेल हैं।#PriceHike pic.twitter.com/IwEUBUe0un