14 ਖਿਡਾਰੀਆਂ ਨਾਲ ਭਰੀ ਕਾਰ ਪਲਟੀ, ਇਕ ਦੀ ਮੌਤ: ਬਾਈਕ ਸਵਾਰ ਨੂੰ ਬਚਾਉਂਦਿਆਂ ਖੰਭੇ ਨਾਲ ਟਕਰਾਈ ਕਾਰ
Published : Nov 6, 2022, 2:59 pm IST
Updated : Nov 6, 2022, 2:59 pm IST
SHARE ARTICLE
Car loaded with 14 sportsmen overturned
Car loaded with 14 sportsmen overturned

ਹਾਦਸੇ ਵਿੱਚ ਨੌਸਰ ਘਾਟੀ ਦੇ ਰਹਿਣ ਵਾਲੇ 16 ਸਾਲਾ ਨੌਜਵਾਨ ਯਥ ਦਿਵਾਕਰ ਦੀ ਮੌਤ

 

ਅਜਮੇਰ:- ਵਾਲੀਬਾਲ ਖਿਡਾਰੀਆਂ ਨਾਲ ਭਰੀ ਓਵਰਲੋਡ ਇਨੋਵਾ ਕਾਰ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਇਸ ਹਾਦਸੇ 'ਚ ਇਕ ਖਿਡਾਰੀ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਜ਼ਖਮੀਆਂ 'ਚੋਂ 3 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਾਰੇ ਖਿਡਾਰੀ ਵਾਲੀਬਾਲ ਮੈਚ ਖੇਡਣ ਜਾ ਰਹੇ ਸਨ। ਇਹ ਹਾਦਸਾ ਅਜਮੇਰ ਦੇ ਰਾਮਗੰਜ ਇਲਾਕੇ 'ਚ ਸਵੇਰੇ 9 ਵਜੇ ਵਾਪਰਿਆ।

ਸੀਆਈ ਸਤੇਂਦਰ ਨੇਗੀ ਨੇ ਦੱਸਿਆ ਕਿ ਇਹ ਹਾਦਸਾ ਬਕਰਾ ਮੰਡੀ ਨੇੜੇ ਵਾਪਰਿਆ। ਵਾਲੀਬਾਲ ਟੀਮ ਅਤੇ ਸੈਂਟਰਲ ਅਕੈਡਮੀ ਸਕੂਲ ਕੋਟੜਾ, ਅਜਮੇਰ ਦੇ ਕੋਚ ਮੈਚ ਖੇਡਣ ਲਈ ਮਕਸੂਦਾ ਜਾ ਰਹੇ ਸਨ। ਬਾਈਕ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਕਾਰ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਤਿੰਨ ਵਾਰ ਪਲਟ ਗਈ। ਚੀਕ ਚਿਹਾੜਾ ਸੁਣ ਕੇ ਮੌਕੇ 'ਤੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਬੜੀ ਮੁਸ਼ਕਲ ਨਾਲ ਕਾਰ ਵਿੱਚ ਫਸੇ ਖਿਡਾਰੀਆਂ ਨੂੰ ਬਾਹਰ ਕੱਢਿਆ। ਇਕ ਖਿਡਾਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ 10 ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਜਵਾਹਰ ਲਾਲ ਨਹਿਰੂ ਹਸਪਤਾਲ ਲਿਜਾਇਆ ਗਿਆ। ਕਾਰ ਵਿੱਚ 11 ਵਿਦਿਆਰਥੀ, ਕੋਚ ਸਮੇਤ 14 ਲੋਕ ਸਵਾਰ ਸਨ।

ਹਾਦਸੇ ਵਿੱਚ ਨੌਸਰ ਘਾਟੀ ਦੇ ਰਹਿਣ ਵਾਲੇ 16 ਸਾਲਾ ਨੌਜਵਾਨ ਯਥ ਦਿਵਾਕਰ ਦੀ ਮੌਤ ਹੋ ਗਈ। ਯਸ਼ ਦੇ ਪਿਤਾ ਕਮਲੇਸ਼ ਦਿਵਾਕਰ ਦਾ ਪੁਸ਼ਕਰ ਵਿੱਚ ਹੈਂਡੀਕਰਾਫਟ ਦਾ ਕਾਰੋਬਾਰ ਹੈ। ਯਸ਼ ਦਾ ਇੱਕ ਛੋਟਾ ਭਰਾ ਕਿੱਟੂ (14) ਵੀ ਹੈ।

ਮ੍ਰਿਤਕ ਦੇ ਚਾਚਾ ਵਿਸ਼ਾਲ ਨੇ ਦੱਸਿਆ ਕਿ ਯਸ਼ ਨੇ ਇਸੇ ਸਾਲ 11ਵੀਂ ਵਿੱਚ ਕੋਟੜਾ ਦੇ ਸੈਂਟਰਲ ਅਕੈਡਮੀ ਸਕੂਲ ਵਿੱਚ ਦਾਖਲਾ ਲਿਆ ਸੀ। ਸਕੂਲ ਵਲੋਂ ਉਨ੍ਹਾਂ ਨੂੰ ਖੇਡਣ ਲਈ ਭੇਜਿਆ ਗਿਆ ਸੀ। ਕਾਰ ਕਿਰਾਏ 'ਤੇ ਲਈ ਗਈ ਸੀ ਪਰ ਸਕੂਲ ਦਾ ਅਧਿਆਪਕ ਡਰਾਈਵਰ ਨੂੰ ਹਟਾ ਕੇ ਖੁਦ ਗੱਡੀ ਚਲਾਉਣ ਲੱਗਾ।

ਵਿਸ਼ਾਲ ਨੇ ਦੱਸਿਆ ਕਿ ਇਹ ਹਾਦਸਾ ਸਕੂਲ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਵਾਪਰਿਆ ਹੈ। ਇਸ ਲਈ ਸਕੂਲ ਪ੍ਰਸ਼ਾਸਨ ਜ਼ਿੰਮੇਵਾਰ ਹੈ। ਸਕੂਲ ਪ੍ਰਸ਼ਾਸਨ ਨੇ ਕਿਰਾਏ 'ਤੇ ਕਾਰ ਮੰਗਵਾਈ। ਡਰਾਈਵਰ ਸਾਈਡ 'ਤੇ ਬੈਠਾ ਸੀ। ਸਕੂਲ ਦਾ ਅਧਿਆਪਕ ਨੀਰਜ ਡਰਾਈਵਰ ਕਾਰ ਚਲਾਉਣ ਲੱਗ ਗਿਆ ਸੀ। ਕਾਰ ਦੀ ਰਫ਼ਤਾਰ ਵੀ ਬਹੁਤ ਤੇਜ਼ ਸੀ। ਸਮਰੱਥਾ ਤੋਂ ਵੱਧ ਵਿਦਿਆਰਥੀ ਗੱਡੀ ਵਿਚ ਬੈਠੇ ਸਨ। ਅਜਿਹੇ 'ਚ ਸਕੂਲ ਪ੍ਰਸ਼ਾਸਨ ਦੇ ਖਿਲਾਫ ਰਾਮਗੰਜ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਚਸ਼ਮਦੀਦ ਬਾਬੂਨਾਥ ਨੇ ਦੱਸਿਆ ਕਿ ਗੱਡੀ ਦੀ ਰਫ਼ਤਾਰ ਬਹੁਤ ਤੇਜ਼ ਸੀ। ਨੇੜੇ ਹੀ ਇੱਕ ਡੇਅਰੀ ਬੂਥ ਸੀ। ਖੁਸ਼ਕਿਸਮਤੀ ਨਾਲ ਕਾਰ ਖੰਭੇ ਨਾਲ ਟਕਰਾ ਗਈ। ਡੇਅਰੀ ਬੂਥ ਅਤੇ ਡੇਅਰੀ ਮੈਨ ਬਚ ਗਏ। ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਰਾਮਗੰਜ ਥਾਣੇ ਦੇ ਏਐਸਆਈ ਮਨੀਰਾਮ ਨੇ ਦੱਸਿਆ ਕਿ ਸਕੂਲ ਦਾ ਕੋਚ ਨੀਰਜ ਕਾਰ ਚਲਾ ਰਿਹਾ ਸੀ। ਉਸ ਨੂੰ ਵੀ ਸੱਟਾਂ ਲੱਗੀਆਂ ਹਨ ਅਤੇ ਉਹ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਹੈ। 

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement