Navjot Sidhu : ਨਵਜੋਤ ਸਿੱਧੂ ਨੇ ਮਾਨ ਸਰਕਾਰ 'ਤੇ ਸਾਧਿਆ ਨਿਸ਼ਾਨਾ, ਕਿਹਾ- 5000 ਕਰੋੜ ਦੇ ਘਾਟੇ 'ਚ ਹੈ PSPCL

By : GAGANDEEP

Published : Nov 6, 2023, 1:55 pm IST
Updated : Nov 6, 2023, 2:18 pm IST
SHARE ARTICLE
Navjot Sidhu
Navjot Sidhu

Navjot Sidhu :ਪੰਜਾਬ ਪੀਕ ਸੀਜ਼ਨ ਦੌਰਾਨ 19 ਰੁਪਏ ਜਾਂ 21 ਰੁਪਏ ਵਿੱਚ ਬਿਜਲੀ ਖਰੀਦ ਰਿਹਾ ਹੈ।

Navjot Sidhu Latest News in punjabi : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਸੋਮਵਾਰ ਨੂੰ ਭਗਵੰਤ ਮਾਨ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਬਿਜਲੀ ਦੀ ਹਾਲਤ ਖਰਾਬ ਹੈ। ਪੰਜਾਬ ਔਸਤਨ 12 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 30,000 ਕਰੋੜ ਰੁਪਏ ਦੀ ਬਿਜਲੀ ਖਰੀਦ ਰਿਹਾ ਹੈ, ਜਦੋਂ ਕਿ ਬਾਜ਼ਾਰ ਵਿੱਚ ਇਹ 2.5 ਰੁਪਏ ਜਾਂ 3 ਰੁਪਏ ਪ੍ਰਤੀ ਯੂਨਿਟ ਹੈ।

ਇਹ ਵੀ ਪੜ੍ਹੋ: BIGG BOSS 17: ਈਸ਼ਾ ਤੇ ਸਮਰਥ ਦੇ KISSING ਸੀਨ ਨੂੰ ਲੈ ਕੇ ਪ੍ਰਵਾਰ ਵਾਲੇ ਸ਼ਰਮਸਾਰ, ਕਿਹਾ, 'ਈਸ਼ਾ ਨੂੰ ਜਲਦ ਘਰ ਚੋਂ ਕੱਢ ਦਿਓ' 

ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਪੀਕ ਸੀਜ਼ਨ ਦੌਰਾਨ 19 ਰੁਪਏ ਜਾਂ 21 ਰੁਪਏ ਵਿੱਚ ਬਿਜਲੀ ਖਰੀਦ ਰਿਹਾ ਹੈ। ਮਾਨ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਸਿੱਧੂ ਨੇ ਕਿਹਾ ਕਿ ਤੁਸੀਂ ਤਾਂ ਕਿਹਾ ਸੀ ਕਿ ਸੱਤਾ 'ਚ ਆਉਂਦੇ ਹੀ ਪੀ.ਪੀ.ਏ (ਪਾਵਰ ਪਰਚੇਜ਼ ਐਗਰੀਮੈਂਟ) ਰੱਦ ਕਰ ਦੇਵਾਂਗੇ।

ਇਹ ਵੀ ਪੜ੍ਹੋ: Haryana News: ਕੈਨੇਡਾ ਜਾਣ ਤੋਂ ਪਹਿਲਾਂ ਨੌਜਵਾਨ ਨਾਲ ਵਾਪਰੀ ਅਣਹੋਣੀ, ਦਰਦਨਾਕ ਹਾਦਸੇ ਵਿਚ ਹੋਈ ਮੌਤ 

ਇਸ ਸਾਲ ਫਿਰ PSPL (ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ) 5000 ਕਰੋੜ ਰੁਪਏ ਦੇ ਘਾਟੇ ਵਿੱਚ ਹੈ... ਇਹ ਢਹਿ-ਢੇਰੀ ਹੋ ਰਹੀ ਸ਼ਾਸਨ ਪ੍ਰਣਾਲੀ ਹੈ। ਇਹ ਢਹਿ ਜਾਵੇਗਾ ਅਤੇ ਵਿੱਤੀ ਐਮਰਜੈਂਸੀ ਲੱਗਣੀ ਪੱਕੀ ਹੈ। ਭਗਵੰਤ ਮਾਨ ਸਿਰਫ ਅਖਬਾਰਾਂ ਅਤੇ ਇਸ਼ਤਿਹਾਰਾਂ ਦੇ ਮੁੱਖ ਮੰਤਰੀ ਹਨ ਹੋਰ ਕੁਝ ਨਹੀ।

ਨਵਜੋਤ ਸਿੱਧੂ ਨੇ ਅਰਵਿੰਦ ਕੇਜਰੀਵਾਲ 'ਤੇ ਵੀ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਤੋਂ ਜ਼ਿਆਦਾ ਚੰਗੇ ਢੰਗ ਨਾਲ ਕੋਈ ਵੀ ਝੂਠ ਨਹੀਂ ਬੋਲ ਸਕਦਾ ਤੇ ਲੋਕਾਂ ਨੂੰ ਮੂਰਖ ਬਣਾਉਣ ’ਚ ‘ਆਪ’ ਵਾਲੇ ਸਭ ਤੋਂ ਅੱਗੇ ਹਨ।  ਦੱਸ ਦੇਈਏ ਕਿ ਅੱਜ ਨਵਜੋਤ ਸਿੰਘ ਸਿੱਧੂ ਨੇ ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement