
Isha and Samarth's KISSING Scene in BIGG BOSS 17: ਸਮਰਥ ਦੀ ਸ਼ੋਅ 'ਚ ਐਂਟਰੀ ਹੋਣ ਤੋਂ ਬਾਅਦ ਈਸ਼ਾ ਦਾ ਅਕਸ ਹੋਇਆ ਖਰਾਬ
Isha and Samarth's KISSING Scene in BIGG BOSS 17 : ਬਿੱਗ ਬੌਸ 17 ਦਾ ਸ਼ੋਅ ਆਪਣੇ ਪੂਰੇ ਰੂਪ ਵਿਚ ਆ ਗਿਆ ਹੈ। ਹਾਲ ਹੀ ਵਿਚ ਹੋਈ ਵਾਈਲਡ ਕਾਰਡ ਐਂਟਰੀ ਕਾਰਨ ਘਰ ਦਾ ਮਾਹੌਲ ਪੂਰੀ ਤਰ੍ਹਾਂ ਬਦਲ ਗਿਆ ਹੈ। ਜਦੋਂ ਤੋਂ ਸਮਰਥ ਜੁਰੇਲ ਦੀ ਸ਼ੋਅ 'ਚ ਐਂਟਰੀ ਹੋਈ ਹੈ, ਉਦੋਂ ਤੋਂ ਹੀ ਈਸ਼ਾ ਦਾ ਅਕਸ ਖਰਾਬ ਹੋਣਾ ਸ਼ੁਰੂ ਹੋ ਗਿਆ ਹੈ। ਘਰ ਤੋਂ ਬਾਹਰ ਦੇ ਲੋਕ ਹੁਣ ਅਭਿਸ਼ੇਕ ਕੁਮਾਰ ਨਾਲ ਹਮਦਰਦੀ ਜਤਾ ਰਹੇ ਹਨ। ਈਸ਼ਾ ਮਾਲਵੀਆ ਘਰ ਵਿੱਚ ਬਹੁਤ ਨਕਾਰਾਤਮਕ ਨਜ਼ਰ ਆ ਰਹੀ ਹੈ, ਇਸ ਲਈ ਉਸਦੇ ਮਾਤਾ-ਪਿਤਾ ਚਾਹੁੰਦੇ ਹਨ ਕਿ ਉਸ ਨੂੰ ਜਲਦੀ ਤੋਂ ਜਲਦੀ ਘਰ 'ਚੋਂ ਕੱਢ ਦਿਤਾ ਜਾਵੇ । ਇਸ ਗੱਲ ਦਾ ਖੁਲਾਸਾ ਈਸ਼ਾ ਨਾਲ ਕੰਮ ਕਰਨ ਵਾਲੇ ਅਦਾਕਾਰ ਲੋਕੇਸ਼ ਬੱਟਾ ਨੇ ਕੀਤਾ ਹੈ।
ਇਹ ਵੀ ਪੜ੍ਹੋ: Haryana News: ਕੈਨੇਡਾ ਜਾਣ ਤੋਂ ਪਹਿਲਾਂ ਨੌਜਵਾਨ ਨਾਲ ਵਾਪਰੀ ਅਣਹੋਣੀ, ਦਰਦਨਾਕ ਹਾਦਸੇ ਵਿਚ ਹੋਈ ਮੌਤ
ਪਿਛਲੇ ਐਪੀਸੋਡ 'ਚ ਅਭਿਸ਼ੇਕ ਕੁਮਾਰ ਨੇ ਦਾਅਵਾ ਕੀਤਾ ਸੀ ਕਿ ਉਡਾਰੀਆ ਦੇ ਸਮੇਂ ਈਸ਼ਾ ਕਿਸੇ ਹੋਰ ਨੂੰ ਡੇਟ ਕਰ ਰਹੀ ਸੀ। ਇਕ ਰਿਪੋਰਟ ਮੁਤਾਬਕ ਈਸ਼ਾ ਦਾ ਪਹਿਲਾਂ ਤੋਂ ਹੀ ਅਭਿਸ਼ੇਕ ਅਤੇ ਸਮਰਥ ਨਾਲ ਅਫੇਅਰ ਚੱਲ ਰਿਹਾ ਸੀ। ਲੋਕੇਸ਼ ਨੇ ਇਕ ਇੰਟਰਵਿਊ ਦਿੱਤੀ, ਜਿਸ 'ਚ ਉਸ ਨੇ ਡੇਟਿੰਗ ਦੇ ਮੁੱਦੇ ਤੋਂ ਸਾਫ ਇਨਕਾਰ ਕੀਤਾ। ਅਭਿਨੇਤਾ ਨੇ ਕਿਹਾ, "ਅਸੀਂ ਬਹੁਤ ਚੰਗੇ ਦੋਸਤ ਸੀ। ਕਈ ਵਾਰ ਇਕੱਠੇ ਸੈੱਟ 'ਤੇ ਜਾਂਦੇ ਸੀ। ਮੈਂ ਉਨ੍ਹਾਂ ਦੇ ਘਰ ਵੀ ਗਿਆ ਹਾਂ। ਮੈਂ ਉਨ੍ਹਾਂ ਦੀ ਮਾਂ ਨੂੰ ਮਿਲਿਆ ਹਾਂ ਪਰ ਅਸੀਂ ਕਦੇ ਡੇਟਿੰਗ ਨਹੀਂ ਕਰ ਰਹੇ ਸੀ।
ਇਹ ਵੀ ਪੜ੍ਹੋ: Rajasthan Bus News : ਰਾਜਸਥਾਨ 'ਚ ਰੇਲਿੰਗ ਤੋੜ ਕੇ ਰੇਲ ਪਟੜੀ 'ਤੇ ਡਿੱਗੀ ਬੱਸ, 4 ਲੋਕਾਂ ਦੀ ਹੋਈ ਮੌਤ
ਈਸ਼ਾ ਦੇ ਬਿੱਗ ਬੌਸ 17 ਦੇ ਸਫਰ ਬਾਰੇ ਗੱਲ ਕਰਦੇ ਹੋਏ ਲੋਕੇਸ਼ ਨੇ ਕਿਹਾ ਕਿ ਅੰਕਿਤਾ ਗੁਪਤਾ ਅਤੇ ਪ੍ਰਿਯੰਕਾ ਚਾਹਰ ਚੌਧਰੀ ਨੂੰ ਦੇਖਣ ਤੋਂ ਬਾਅਦ, ਈਸ਼ਾ ਵੀ ਬਿੱਗ ਬੌਸ ਕਰਨਾ ਚਾਹੁੰਦੀ ਸੀ। ਉਹ ਨਿਰਮਾਤਾਵਾਂ ਦੇ ਸੱਦੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ। ਹਾਲਾਂਕਿ ਮੈਂ ਉਸਦੀ ਮਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਉਸ ਨੂੰ ਰਿਐਲਿਟੀ ਸ਼ੋਅ ਦਾ ਹਿੱਸਾ ਬਣਨ ਲਈ ਇਜਾਜ਼ਤ ਨਾ ਦੇਣ। ਮੈਂ ਉਨ੍ਹਾ ਨੂੰ ਚੇਤਾਵਨੀ ਦਿੱਤੀ ਸੀ ਕਿ ਇਸ ਨਾਲ ਈਸ਼ਾ ਦੀ ਇਮੇਜ ਖਰਾਬ ਹੋ ਸਕਦੀ ਹੈ ਤੇ ਹੁਣ ਕੁਝ ਅਜਿਹਾ ਹੋ ਰਿਹਾ ਹੈ। ਈਸ਼ਾ ਦੀ ਮਾਂ ਨੇ ਮੈਨੂੰ ਫੋਨ ਕੀਤਾ। ਉਹ ਬਹੁਤ ਪਰੇਸ਼ਾਨ ਹੈ।
ਉਸ ਨੇ ਅੱਗੇ ਕਿਹਾ, "ਸਮਰਥ ਦੇ ਜਾਣ ਨਾਲ ਹਮਦਰਦੀ ਅਭਿਸ਼ੇਕ ਵੱਲ ਵਧ ਗਈ ਹੈ। ਜਦੋਂ ਕਿ ਈਸ਼ਾ ਹੁਣ ਨਕਾਰਾਤਮਕ ਨਜ਼ਰ ਆ ਰਹੀ ਹੈ, ਜੋ ਉਸ ਦੀ ਮਾਂ ਨੂੰ ਪਸੰਦ ਨਹੀਂ ਹੈ। ਈਸ਼ਾ ਦੀ ਮਾਂ ਨੂੰ ਸਮਰਥ ਅਤੇ ਈਸ਼ਾ ਦੇ ਰਿਸ਼ਤੇ ਬਾਰੇ ਨਹੀਂ ਪਤਾ ਸੀ। ਹੁਣ ਉਹ ਚਾਹੁੰਦੇ ਹਨ ਕਿ ਈਸ਼ਾ ਨੂੰ ਜਲਦ ਤੋ ਜਲਦ ਘਰ ਦੇ ਬਾਹਰ ਕੱਢ ਦਿਤਾ ਜਾਵੇ ਪਰ ਉਹ ਇਕਰਾਰਨਾਮੇ ਨਾਲ ਬੱਝੀ ਹੋਈ ਹੈ। ਉਸ ਨੂੰ ਵੀ ਈਸ਼ਾ ਅਤੇ ਸਮਰਥ ਦੇ ਕਿੰਸਿੰਗ ਸੀਨ ਨੂੰ ਲੈ ਕੇ ਨਰਾਜ਼ ਹਨ। ਈਸ਼ਾ ਦੇ ਪਿਤਾ ਇਕ ਸਰਕਾਰੀ ਫਰਮ ਵਿਚ ਕੰਮ ਕਰਦੇ ਹਨ। ਉਹ ਵੀ ਈਸ਼ਾ ਤੋਂ ਨਿਰਾਸ਼ ਹਨ। ਮਾਂ ਨੇ ਕਿਹਾ ਹੈ ਕਿ ਸਮਰਥ ਦੀ ਐਂਟਰੀ ਤੋਂ ਬਾਅਦ ਉਹ ਸ਼ੋਅ ਵੇਖਣਾ ਪਸੰਦ ਨਹੀਂ ਕਰ ਰਹੇ।