Haryana News: ਕਿਸਾਨ ਨੇ ਪਾਈ ਧੱਕ, 3.800 ਕਿਲੋ ਦੇਸੀ ਘਿਓ ਤੇ ਖਾਧੀ 300 ਗ੍ਰਾਮ ਮਾਵਾ ਬਰਫੀ

By : GAGANDEEP

Published : Nov 6, 2023, 8:49 am IST
Updated : Nov 6, 2023, 8:49 am IST
SHARE ARTICLE
Haryana News
Haryana News

Haryana News: 11 ਹਜ਼ਾਰ ਰੁਪਏ ਦੇ ਕੇ ਕੀਤਾ ਸਨਮਾਨਿਤ

The Farmer ate 3.800 kg of desi ghee and 300 grams of mawa barfi: ਐਤਵਾਰ ਨੂੰ ਪਾਣੀਪਤ ਦੇ ਚੁਲਕਾਣਾ ਪਿੰਡ ਦੇ 52 ਸਾਲਾ ਕਿਸਾਨ ਜਗਮਲ ਪੰਡਿਤ ਨੇ 46 ਮਿੰਟਾਂ ਵਿੱਚ 3.800 ਕਿਲੋ ਦੇਸੀ ਘਿਓ ਪੀਤਾ। ਇਸ ਦੌਰਾਨ 300 ਗ੍ਰਾਮ ਮਾਵਾ ਬਰਫੀ ਵੀ ਖਾਧੀ। ਉਸ ਦਾ ਦਾਅਵਾ ਹੈ ਕਿ ਇਹ ਰਿਕਾਰਡ ਹੈ। ਘਿਓ ਪੀਂਦੇ ਸਮੇਂ ਵੀਡੀਓ ਰਿਕਾਰਡਿੰਗ ਕੀਤੀ ਗਈ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

ਇਹ ਵੀ ਪੜ੍ਹੋ: Jammu Kashmir Police GPS : ਜ਼ਮਾਨਤ 'ਤੇ ਰਿਹਾਅ ਹੋਏ ਮੁਲਜ਼ਮ ਗੁਲਾਮ ਮੁਹੰਮਦ ਭੱਟ ਦੇ ਸਰੀਰ 'ਤੇ ਫਿੱਟ ਕੀਤਾ GPS  

ਉਨ੍ਹਾਂ ਚੁਣੌਤੀ ਦਿੱਤੀ ਕਿ ਜੇਕਰ ਸਮੁੱਚੇ ਦੇਸ਼ ਵਿਚ ਜੇਕਰ ਕੋਈ ਜਗਮਾਲ ਤੋਂ ਵੱਧ ਘਿਓ ਪੀਵੇਗਾ ਤਾਂ ਉਸ ਨੂੰ 51 ਹਜ਼ਾਰ ਰੁਪਏ ਦਾ ਨਕਦ ਇਨਾਮ ਦੇਣਗੇ। ਖੇਤੀਬਾੜੀ ਕਰਨ ਵਾਲੇ ਜਗਮਾਲ ਪੰਡਿਤ ਦਾ ਕਹਿਣਾ ਹੈ ਕਿ ਉਹ ਬਚਪਨ ਤੋਂ ਹੀ ਦੁੱਧ ਅਤੇ ਘਿਓ ਦਾ ਸ਼ੌਕੀਨ ਹੈ। ਹਾਲ ਹੀ ਵਿੱਚ ਸੁਣਿਆ ਸੀ ਕਿ ਕਰਨਾਲ ਵਿੱਚ ਇੱਕ ਵਿਅਕਤੀ ਨੇ 3.600 ਕਿਲੋ ਘਿਓ ਪੀ ਕੇ ਰਿਕਾਰਡ ਬਣਾਉਣ ਦਾ ਦਾਅਵਾ ਕੀਤਾ ਹੈ।

ਇਹ ਵੀ ਪੜ੍ਹੋ: Moga Accident News: ਮੋਗਾ ਜ਼ਿਲ੍ਹੇ 'ਚ ਕਾਰ ਤੇ ਟਰੱਕ ਦੀ ਹੋਈ ਜ਼ਬਰਦਸਤ ਟੱਕਰ, 5 ਲੋਕਾਂ ਦੀ ਹੋਈ ਮੌਤ

ਇਸ ਤੋਂ ਬਾਅਦ ਜਗਮਾਲ ਨੇ ਉਸ ਨੂੰ ਪਿੱਛੇ ਛੱਡਣ ਦਾ ਇਰਾਦਾ ਰੱਖਦੇ ਹੋਏ ਇਸ ਘਿਓ ਨੂੰ ਚਾਰ ਡੋਜ਼ਾਂ ਵਿਚ ਪੀ ਲਿਆ ਅਤੇ ਕੁਝ ਮਿੰਟਾਂ ਦਾ ਹੀ ਵਕਫ਼ਾ ਰੱਖਿਆ। ਵਿਚਕਾਰ ਬਰਫੀ ਖਾਂਦੇ ਰਹੇ। ਚਸ਼ਮਦੀਦਾਂ ਨੇ ਉਸ ਨੂੰ ਹੌਸਲਾ ਦਿੱਤਾ। ਸਾਬਕਾ ਵਿਧਾਇਕ ਭਰਤ ਸਿੰਘ ਚੁਹਾਕਰ ਨੇ ਘਿਓ ਪੀਣ ਵਾਲੇ ਜਗਮਾਲ ਨੂੰ 11 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਇਸ ਕਾਰਨਾਮੇ ਨੂੰ ਪੂਰਾ ਕਰਨ ਤੋਂ ਬਾਅਦ, 6 ਫੁੱਟ ਲੰਬਾ ਅਤੇ 92 ਕਿਲੋਗ੍ਰਾਮ ਭਾਰ ਵਾਲਾ ਜਗਮਾਲ ਡਕਾਰ ਲੈਂਦਾ ਹੋਇਆ ਘਰ ਚਲਾ ਗਿਆ

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement