Air Quality: ਸੋਮਵਾਰ ਸਵੇਰੇ 9 ਵਜੇ ਇਹ 373 ਸੀ ਅਤੇ ਮੰਗਲਵਾਰ ਨੂੰ 384 ਦਰਜ ਕੀਤਾ ਗਿਆ।
Air Quality: ਦਿੱਲੀ ਵਿਚ ਬੁੱਧਵਾਰ ਸਵੇਰੇ ਹਵਾ ਜ਼ਹਿਰੀਲੀ ਰਹੀ ਅਤੇ ਹਵਾ ਦੀ ਗੁਣਵੱਤਾ ''ਬਹੁਤ ਖਰਾਬ'' ਸ਼੍ਰੇਣੀ ਵਿਚ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅਨੁਸਾਰ, ਸਵੇਰੇ 9 ਵਜੇ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ਮਾਮੂਲੀ ਗਿਰਾਵਟ ਨਾਲ 356 'ਤੇ ਆ ਗਿਆ, ਜਦੋਂ ਕਿ ਬਵਾਨਾ, ਮੁੰਡਕਾ, ਵਜ਼ੀਰਪੁਰ ਅਤੇ ਐਨਐਸਆਈਟੀ ਦਵਾਰਕਾ, ਇਨ੍ਹਾਂ ਚਾਰ ਕੇਂਦਰਾਂ ਵਿੱਚ ਹਵਾ ਦੀ ਗੁਣਵੱਤਾ ਗੰਭੀਰ ਦਰਜ ਕੀਤੀ ਗਈ।
ਦਿੱਲੀ ਦਾ AQI ਪਿਛਲੇ ਦੋ ਦਿਨਾਂ ਤੋਂ ਉੱਚ "ਬਹੁਤ ਖਰਾਬ" ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਹੈ। ਸੋਮਵਾਰ ਸਵੇਰੇ 9 ਵਜੇ ਇਹ 373 ਸੀ ਅਤੇ ਮੰਗਲਵਾਰ ਨੂੰ 384 ਦਰਜ ਕੀਤਾ ਗਿਆ।
AQI ਦੇ ਵਰਗੀਕਰਨ ਦੇ ਅਨੁਸਾਰ, 0-50 ਦੀ ਰੇਂਜ ਵਿੱਚ AQI 'ਚੰਗਾ' ਹੈ, 51-100 'ਤਸੱਲੀਬਖਸ਼' ਹੈ, 101-200 'ਦਰਮਿਆਨੀ' ਹੈ, 201-300 ਨੂੰ 'ਮਾੜਾ', 301-400 'ਬਹੁਤ ਖ਼ਰਾਬ' ਅਤੇ 401-500 ਵਿਚਕਾਰ AQI ਨੂੰ 'ਗੰਭੀਰ' ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ।
ਭਾਰਤ ਮੌਸਮ ਵਿਭਾਗ (IMD) ਦੇ ਅਨੁਸਾਰ, ਦਿੱਲੀ ਵਿੱਚ ਅਸਮਾਨ ਸਾਫ਼ ਰਹਿਣ ਦੀ ਸੰਭਾਵਨਾ ਹੈ ਅਤੇ ਦਿਨ ਅਤੇ ਰਾਤ ਵਿੱਚ ਧੁੰਦ ਛਾਈ ਰਹੇਗੀ।
ਇਸ ਦੌਰਾਨ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 17.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਸੀਜ਼ਨ ਦੇ ਆਮ ਤਾਪਮਾਨ ਨਾਲੋਂ ਦੋ ਡਿਗਰੀ ਵੱਧ ਹੈ। ਸਵੇਰੇ 8:30 ਵਜੇ ਨਮੀ ਦਾ ਪੱਧਰ 98 ਫੀਸਦੀ ਸੀ।