ਲਗਭਗ 64 ਲੱਖ ਖ਼ਾਤਿਆਂ ’ਚ ਪਈ ਹੈ ਕਰੋੜਾਂ ਦੀ ਰਾਸ਼ੀ
ਜੈਪੁਰ : ਰਾਜਸਥਾਨ ਵਿੱਚ ਲਗਭਗ 64 ਲੱਖ ਬੈਂਕ ਖਾਤੇ ਅਜਿਹੇ ਹਨ, ਜਿਨ੍ਹਾਂ ’ਚ ਕੁੱਲ 1,800 ਕਰੋੜ ਰੁਪਏ ਦੀ ਰਾਸ਼ੀ ਲਾਵਾਰਿਸ ਹੈ। ਬੈਂਕ ਇਸ ਪੈਸੇ ਨੂੰ ਇਸਦੇ ਸਹੀ ਮਾਲਕਾਂ ਨੂੰ ਵੰਡਣਾ ਚਾਹੁੰਦਾ ਹੈ, ਪਰ ਇਸ ਲਈ ਪੈਸੇ ਦੇ ਅਸਲੀ ਮਾਲਕਾਂ ਨੂੰ ਖੁਦ ਬੈਂਕ ਤੱਕ ਪਹੁੰਚ ਕਰਨ ਦੀ ਲੋੜ ਹੈ। ਬਹੁਤ ਸਾਰੇ ਖਾਤਾ ਧਾਰਕਾਂ ਨੂੰ ਜਾਂ ਤਾਂ ਆਪਣੀਆਂ ਜਮ੍ਹਾਂ ਰਕਮਾਂ ਦੇ ਬਾਰੇ ’ਚ ਜਾਣਕਾਰੀ ਨਹੀਂ ਹੈ ਜਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ। ਜੇਕਰ ਤੁਹਾਡੇ ਪਰਿਵਾਰ ’ਚ ਕਿਸੇ ਮੈਂਬਰ ਦੀ ਮੌਤ ਹੋ ਚੁੱਕੀ ਹੈ ਅਤੇ ਤੁਸੀਂ ਉਸ ਦੇ ਬੈਂਕ ਖਾਤੇ ’ਚ ਜਮ੍ਹਾਂ ਲਾਵਾਰਿਸ ਰਾਸ਼ੀ ਦੇ ਬਾਰੇ ’ਚ ਜਾਨਣਾ ਚਾਹੁੰਦੇ ਹੋ ਜਾਂ ਉਸ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਘਰ ਬੈਠੇ ਹੀ ਇਸ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
ਬੈਂਕ ਦੀ ਭਾਸ਼ਾ ’ਚ ਇਨ੍ਹਾਂ ਰਾਸ਼ੀਆਂ ਨੂੰ ‘ਅਨਕਲੇਮਡ ਡਿਪਾਜਿਟ’ ਕਿਹਾ ਜਾਂਦਾ ਹੈ। ਇਸ ਦੇ ਲਈ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ‘ਤੁਹਾਡੀ ਪੂੰਜੀ, ਤੁਹਾਡਾ ਅਧਿਕਾਰ’ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦੇ ਤਹਿਤ ਤੁਸੀਂ ਲਾਵਾਰਿਸ ਰਾਸ਼ੀ ਨੂੰ ਪ੍ਰਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਸਕਦੇ ਹਨ। ਕਈ ਵਾਰ ਕਿਸੇ ਕਾਰਨ ਕੋਈ ਵਿਅਕਤੀ ਆਪਣੇ ਜਿਊਂਦਾ ਹੋਣ ਸਮੇਂ ਆਪਣੇ ਬੈਂਕ ਖਾਤਿਆਂ ਜਾਂ ਹੋਰ ਸੰਪਤੀਆਂ ਦਾ ਵਾਰਸ ਐਲਾਨ ਕਰਨ ਵਿਚ ਅਸਮਰੱਥ ਹੁੰਦਾ ਹੈ। ਜਿਸ ਕਾਰਨ ਉਸ ਦੀ ਮੌਤ ਤੋਂ ਬਾਅਦ, ਉਸ ਦੀ ਸੰਪਤੀ ਬੈਂਕਾਂ ਜਾਂ ਹੋਰ ਵਿੱਤੀ ਸੰਸਥਾਵਾਂ ਵਿਚ ਅਨਕਲੇਮਡ ਰਹਿ ਜਾਂਦੀ ਹੈ। ਰਿਜ਼ਰਵ ਬੈਂਕ ਆਫ਼ ਇੰਡੀਆ ਨੇ ‘ਤੁਹਾਡੀ ਪੂੰਜੀ, ਤੁਹਾਡਾ ਅਧਿਕਾਰ’ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਤਹਿਤ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ ਤਾਂ ਖਾਤਾ ਧਾਰਕ ਜਾਂ ਉਨ੍ਹਾਂ ਕਾਨੂੰਨੀ ਵਾਰਿਸ ਇਨ੍ਹਾਂ ਕੈਂਪਾਂ ਰਾਹੀਂ ਬੈਂਕਾਂ ’ਚੋਂ ਆਪਣੇ ਪੈਸਿਆਂ ਨੂੰ ਕਢਵਾ ਸਕਣ।
