ਬਲਾਤਕਾਰ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਾਲੇ ਅਫ਼ਸਰਾਂ 'ਤੇ ਲੋਕ ਕਰ ਰਹੇ ਨੇ ਫੁੱਲਾਂ ਦੀ ਬਾਰਿਸ਼

ਏਜੰਸੀ
Published Dec 6, 2019, 12:36 pm IST
Updated Dec 6, 2019, 12:51 pm IST
ਹੈਦਰਾਬਾਦ ਗੈਂਗਰੇਪ ਦੇ ਚਾਰੋਂ ਆਰੋਪੀਆਂ ਨੂੰ ਪੁਲਿਸ ਨੇ ਐਂਨਕਾਊਂਟਰ ਕਰ ਕੇ ਮਾਰ ਦਿੱਤਾ ਹੈ। ਇਹ ਐਨਕਾਊਂਟਰ ਨੈਨਲ ਹਾਈਵੇਅ-44 ਦੋ ਕੋਲ ਵੀਰਵਾਰ ਦੇਰ ਰਾਤ ਹੋਇਆ
Hyderabad Case
 Hyderabad Case

ਨਵੀਂ ਦਿੱਲੀ- ਹੈਦਰਾਬਾਦ ਗੈਂਗਰੇਪ ਦੇ ਚਾਰੋਂ ਆਰੋਪੀਆਂ ਨੂੰ ਪੁਲਿਸ ਨੇ ਐਂਨਕਾਊਂਟਰ ਕਰ ਕੇ ਮਾਰ ਦਿੱਤਾ ਹੈ। ਇਹ ਐਨਕਾਊਂਟਰ ਨੈਨਲ ਹਾਈਵੇਅ-44 ਦੋ ਕੋਲ ਵੀਰਵਾਰ ਦੇਰ ਰਾਤ ਹੋਇਆ। ਇਸ ਐਂਨਕਾਊਂਟਰ ਤੋਂ ਬਾਅਦ ਹੈਦਰਾਬਾਦ ਪੁਲਿਸ ਦੀ ਚਾਰੇ ਪਾਸੇ ਤਾਰੀਫ਼ ਹੋ ਰਹੀ ਹੈ।

Hyderabad CaseHyderabad Case

Advertisement

ਹੈਦਰਾਬਾਦ ਦੇ ਹਾਲਾਤ ਇਹ ਹੋਏ ਪਏ ਹਨ ਕਿ ਲੋਕ ਪੁਲਿਸ ਉੱਪਰ ਫੁੱਲ ਸੁੱਟ ਰਹੇ ਹਨ ਅਤੇ ਲੋਕ ਘਟਨਾ ਸਥਾਨ ਤੇ ਪਹੁੰਚ ਰਹੇ ਹਨ। ਦਰਅਸਲ ਐਂਕਾਊਂਟਰ ਦੀ ਖ਼ਬਰ ਮਿਲਦੇ ਹੀ ਘਟਨਾ ਸਥਾਨ ਤੇ ਲੋਕ ਪਹੁੰਚਣ ਲੱਗੇ। ਸਥਿਤੀ ਇਹ ਹੋਈ ਪਈ ਹੈ ਕਿ ਲੋਕ ਪੁਲਿਸ ਨੂੰ ਮੋਢਿਆਂ ਤੇ ਚੁੱਕ ਰਹੇ ਹਨ ਅਤੇ ਨਾਅਰੇ ਲਗਾ ਰਹੇ ਹਨ। ਦੱਸ ਦਈਏ ਕਿ ਚਾਰੇ ਮੁਲਜ਼ਮ ਬਚਪਨ ਦੇ ਦੋਸਤ ਸਨ।

Hydrabaad CaseHyderabad Case

ਮੁਲਜ਼ਮ ਮੁਹੰਮਦ ਆਰਿਫ਼ ਟਰੱਕ ਡਰਾਈਵਰ ਸੀ, ਬਾਕੀ ਤਿੰਨ ਕਲੀਨਰ ਸਨ। ਪੁਲਿਸ ਅਨੁਸਾਰ 27 ਨਵੰਬਰ ਦੀ ਰਾਤ ਨੂੰ ਡਾਕਟਰ ਨੂੰ ਟਰੱਕ ਡਰਾਈਵਰ ਅਤੇ ਉਸ ਦੇ ਸਾਥੀਆਂ ਨੇ ਅਗਵਾ ਕਰ ਲਿਆ ਸੀ। ਮੁਲਜ਼ਮ ਪੀੜਤ ਲੜਕੀ ਨੂੰ ਇਕ ਉਜਾੜ ਥਾਂ ‘ਤੇ ਲੈ ਗਏ ਅਤੇ ਉਸ ਨੂੰ ਸ਼ਰਾਬ ਪੀਣ ਲਈ ਮਜਬੂਰ ਕੀਤਾ ਅਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।

Hydrabaad CaseHyderabad Case

ਪੁਲਿਸ ਦੀ ਰਿਮਾਂਡ ਕਾਪੀ ਅਨੁਸਾਰ ਸਾਰੀ ਵਾਰਦਾਤ ਨੂੰ 27 ਨਵੰਬਰ ਨੂੰ ਰਾਤ 10 ਵਜੇ ਤੋਂ ਸਵੇਰੇ 4 ਵਜੇ ਤੱਕ ਅੰਜਾਮ ਦਿੱਤਾ ਗਿਆ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਚਾਰਾਂ ਮੁਲਜ਼ਮਾਂ ਨੂੰ 14 ਦਿਨਾਂ ਦੀ ਰਿਮਾਂਡ ਤੇ ਭੇਜ ਦਿੱਤਾ ਗਿਆ ਸੀ। ਹੈਦਰਾਬਾਦ ਸਮੂਹਕ ਬਲਾਤਕਾਰ ਦੀ ਇਸੇ ਘਟਨਾ ਨੂੰ ਰੀਕ੍ਰਿਏਟ ਕਰਨ ਲਈ ਪੁਲਿਸ ਚਾਰਾਂ ਮੁਲਜ਼ਮਾਂ ਨੂੰ ਘਟਨਾ ਸਥਾਨ 'ਤੇ ਲੈ ਗਈ ਸੀ। 

Advertisement

 

Advertisement
Advertisement