ਸਰਕਾਰੀ ਫੰਡ ਨਾ ਮਿਲਿਆ ਤਾਂ ਬੰਦ ਹੋ ਜਾਵੇਗੀ Vodafone-Idea: ਬਿਰਲਾ
Published : Dec 6, 2019, 4:00 pm IST
Updated : Dec 6, 2019, 4:00 pm IST
SHARE ARTICLE
Vodafone Idea will shut shop if there is no government relief: KM Birla
Vodafone Idea will shut shop if there is no government relief: KM Birla

ਦਿੱਗਜ਼ ਉਦਯੋਗਪਤੀ ਕੁਮਾਰ ਮੰਗਲਮ ਬਿਰਲਾ ਨੇ ਸ਼ੁੱਕਰਵਾਰ ਨੂੰ ਟੈਲੀਕਾਮ ਕੰਪਨੀ ਵੋਡਾਫੋਨ-ਆਈਡੀਆ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।

ਨਵੀਂ ਦਿੱਲੀ: ਦਿੱਗਜ਼ ਉਦਯੋਗਪਤੀ ਕੁਮਾਰ ਮੰਗਲਮ ਬਿਰਲਾ ਨੇ ਸ਼ੁੱਕਰਵਾਰ ਨੂੰ ਟੈਲੀਕਾਮ ਕੰਪਨੀ ਵੋਡਾਫੋਨ-ਆਈਡੀਆ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮੰਗਲਮ ਬਿਰਲਾ ਨੇ ਕਿਹਾ ਕਿ ਜੇਕਰ ਲੋੜ ਅਨੁਸਾਰ ਸਰਕਾਰੀ ਸਹਾਇਤਾ ਨਹੀਂ ਮਿਲੀ ਤਾਂ ਉਹ ਵੋਡਾਫੋਨ-ਆਈਡੀਆ ਨੂੰ ਬੰਦ ਕਰ ਦੇਣਗੇ। ਇਕ ਸਮਾਰੋਹ ਦੌਰਾਨ ਬਿਰਲਾ ਨੇ ਸੰਕੇਤ ਦਿੱਤਾ ਹੈ ਕਿ ਹੁਣ ਬਿਰਲਾ ਗਰੁੱਪ ਵੋਡਾਫੋਨ-ਆਈਡੀਆ ਵਿਚ ਕੋਈ ਨਿਵੇਸ਼ ਨਹੀਂ ਕਰੇਗਾ।

Vodafone Idea will shut shop if there is no government relief: KM BirlaVodafone Idea will shut shop if there is no government relief: KM Birla

ਉਹਨਾਂ ਨੇ ਕਿਹਾ ਕਿ ਚੰਗੇ ਰੁਪਏ ਨੂੰ ਬੁਰੇ ਰੁਪਏ ਵਿਚ ਨਿਵੇਸ਼ ਦਾ ਕੋਈ ਮਤਲਬ ਨਹੀਂ ਹੈ। ਸਰਕਾਰੀ ਰਾਹਤ ਨਾ ਮਿਲਣ ‘ਤੇ ਕੰਪਨੀ ਦੇ ਕਦਮ ਦੇ ਸਵਾਲ ‘ਤੇ ਬਿਰਲਾ ਨੇ ਕਿਹਾ ਕਿ ਅਸੀਂ ਅਪਣੀ ਦੁਕਾਨ ਬੰਦ ਕਰ ਦੇਵਾਂਗੇ। ਉਹਨਾਂ ਨੇ ਕਿਹਾ ਕਿ ਰਾਹਤ ਨਾ ਮਿਲਣ ਦੀ ਸਥਿਤੀ ਵਿਚ ਕੰਪਨੀ ਦਿਵਾਲੀਆਂ ਪ੍ਰਕਿਰਿਆ ਦਾ ਰਸਤਾ ਅਪਣਾਵੇਗੀ।

Idea-VodafoneIdea-Vodafone

ਸੁਪਰੀਮ ਕੋਰਟ ਵੱਲੋਂ ਏਜੀਆਰ ‘ਤੇ ਦਿੱਤੇ ਗਏ ਫੈਸਲੇ ਦਾ ਵੋਡਾਫੋਨ-ਆਈਡੀਆ ‘ਤੇ ਸਭ ਤੋਂ ਜ਼ਿਆਦਾ ਅਸਰ ਪਿਆ ਹੈ। ਇਸ ਦੇ ਕਾਰਨ ਕੰਪਨੀ ਨੇ ਦੂਜੀ ਤਿਮਾਹੀ ਵਿਚ 50 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਘਾਟਾ ਦੱਸਿਆ ਹੈ। ਰਿਲਾਇੰਸ ਜੀਓ ਦੀ ਲਾਂਚਿੰਗ ਤੋਂ ਬਾਅਦ ਟੈਲੀਕਾਮ ਸੈਕਟਰ ਵਿਚ ਬਣੇ ਰਹਿਣ ਲਈ ਕੁਮਾਰ ਮੰਗਲਮ ਬਿਰਲਾ ਨੇ ਆਪਣੀ ਆਈਡੀਆ ਦਾ ਵੋਡਾਫੋਨ ਨਾਲ ਰਲੇਵਾਂ ਕਰ ਦਿੱਤਾ ਸੀ ਅਤੇ ਨਵੀਂ ਕੰਪਨੀ ਵੋਡਾਫੋਨ ਆਈਡੀਆ ਹੋਂਦ ਵਿਚ ਆਈ ਸੀ।

vodafoneVodafone

ਪਿਛਲੇ ਸਾਲ ਹੋਏ ਰਲੇਵੇਂ ਦੇ ਸਮਝੌਤੇ ਅਨੁਸਾਰ, ਵੋਡਾਫੋਨ-ਆਈਡੀਆ ਕੰਪਨੀ ਵਿਚ 45.1 ਫੀਸਦੀ ਹਿੱਸੇਦਾਰੀ ਵੋਡਾਫੋਨ ਕੋਲ ਹੈ ਜਦਕਿ 26 ਫੀਸਦੀ ਹਿੱਸੇਦਾਰੀ ਅਦਿੱਤਿਆ ਬਿਰਲਾ ਗਰੁੱਪ ਕੋਲ ਹੈ। ਹੋਰ ਸ਼ੇਅਰ ਹੋਲਡਰਸ ਦੇ ਕੋਲ 28.9 ਫੀਸਦੀ ਹਿੱਸੇਦਾਰੀ ਹੈ। ਵੋਡਾਫੋਨ-ਆਈਡੀਆ ਦਾ ਸੰਚਾਲਨ ਦੋਵੇਂ ਕੰਪਨੀਆਂ ਸੰਯੁਕਤ ਤੌਰ ‘ਤੇ ਕਰਦੀਆਂ ਹਨ। ਵੋਡਾਫੋਨ ਨੇ ਸਰਕਾਰ ਕੋਲੋਂ ਇਕ ਰਾਹਤ ਪੈਕੇਜ ਦੀ ਮੰਗ ਕੀਤੀ ਸੀ। ਵੋਡਾਫੋਨ ਦੁਨੀਆਂ ਦੀ ਦੂਜੀ ਵੱਡੀ ਮੋਬਾਈਲ ਅਪਰੇਟਰ ਹੈ।

Vodafone Idea will shut shop if there is no government relief: KM BirlaVodafone Idea will shut shop if there is no government relief: KM Birla


Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement