
ਲੌਕਡਾਊਨ 'ਚ ਵੀ ਬਣੇ ਸੀ ਸੋਨੂੰ ਸੂਦ ਗਰੀਬਾਂ ਲਈ ਮਸੀਹਾ
ਨਵੀਂ ਦਿੱਲੀ - ਖੇਤੀ ਕਾਨੂੰਨਾਂ ਨੂੰ ਲੈ ਕੇ ਪੂਰੇ ਦੇਸ਼ 'ਚ ਸਰਕਾਰ ਪ੍ਰਤੀ ਕਿਸਾਨਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ। ਕਿਸਾਨ ਪਿਛਲੇ ਕੁਝ ਸਮੇਂ ਤੋਂ ਸਰਕਾਰ ਖ਼ਿਲਾਫ਼ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਵੀ ਇਸ ਗੱਲ ਨੂੰ ਲੈ ਕੇ ਕਿਸਾਨਾਂ ਦਾ ਸਮਰਥਨ ਕਰ ਰਹੀਆਂ ਹਨ। ਕਈ ਫ਼ਿਲਮੀ ਸਿਤਾਰੇ ਵੀ ਕਿਸਾਨਾਂ ਦੇ ਵਿਰੋਧ ਦਾ ਸਮਰਥਨ ਕਰ ਰਹੇ ਹਨ।
farmer
ਅਦਾਕਾਰਾ ਸੋਨੂੰ ਸੂਦ ਵੀ ਕਿਸਾਨਾਂ ਦੇ ਹੱਕ ਵਿਚ ਖੜ੍ਹੇ ਹੋਏ ਹਨ। ਸੋਨੂੰ ਉਨ੍ਹਾਂ ਬਾਲੀਵੁੱਡ ਸਿਤਾਰਿਆਂ 'ਚੋਂ ਇਕ ਹਨ ਜੋ ਪ੍ਰੇਸ਼ਾਨ, ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾਂ ਅੱਗੇ ਰਹਿੰਦੇ ਹਨ। ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਰਾਹੀਂ ਸੋਨੂੰ ਸੂਦ ਤੋਂ ਮਦਦ ਦੀ ਮੰਗ ਵੀ ਕਰਦੇ ਹਨ। ਜਿਸ ਲਈ ਅਦਾਕਾਰ ਗਰੀਬਾਂ ਦੀ ਮਦਦ ਲਈ ਹਰ ਸਮੇਂ ਤਿਆਰ ਰਹਿੰਦੇ ਹਨ। ਹੁਣ ਸੋਨੂੰ ਸੂਦ ਨੇ ਕਿਸਾਨ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ ਅਤੇ ਸੋਸ਼ਲ ਮੀਡੀਆ 'ਤੇ ਟਵੀਟ ਕਰ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਸੋਨੂੰ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਕਿਸਾਨਾਂ ਦੇ ਹੱਕ ਵਿਚ ਇਕ ਟਵੀਟ ਕੀਤਾ ਹੈ, ਉਹਨਾਂ ਲਿਖਿਆ ਹੈ ਕਿ ਕਿਸਾਨਾਂ ਦਾ ਦਰਜਾ ਮਾਂ-ਬਾਪ ਤੋਂ ਘੱਟ ਨਹੀਂ ਹੈ। ਉਹਨਾਂ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਅਦਾਕਾਰ ਦੇ ਕਈ ਪ੍ਰਸ਼ੰਸਕ ਉਸ ਦੇ ਟਵੀਟ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਟਿੱਪਣੀ ਕਰਕੇ ਆਪਣੀ ਫੀਡਬੈਕ ਵੀ ਦੇ ਰਹੇ ਹਨ। ਇਸ ਤੋਂ ਪਹਿਲਾਂ ਸੋਨੂੰ ਸੂਦ ਆਪਣੇ ਇਕ ਪ੍ਰਸ਼ੰਸਕ ਨੂੰ ਮਿਲਣ ਲਈ ਚਰਚਾ 'ਚ ਸਨ।
Sonu Sood
ਹਾਲ ਹੀ 'ਚ, ਸੋਨੂੰ ਦੇ ਇਕ ਪ੍ਰਸ਼ੰਸਕ ਨੇ ਸਾਈਕਲ ਉੱਤੇ ਬਿਹਾਰ ਤੋਂ ਮੁੰਬਈ ਲਈ ਯਾਤਰਾ ਕੀਤੀ, ਜਿਸ ਲਈ ਅਭਿਨੇਤਾ ਨੇ ਫਲਾਈਟ ਬੁੱਕ ਕੀਤੀ ਸੀ। ਬਿਹਾਰ ਤੋਂ ਮੁੰਬਈ ਪਹੁੰਚੇ ਇਸ ਪ੍ਰਸ਼ੰਸਕ ਦਾ ਨਾਮ ਅਰਮਾਨ ਸੀ। ਉਸ ਨੇ ਫ਼ੈਸਲਾ ਕੀਤਾ ਹੈ ਕਿ ਉਹ ਸੋਨੂੰ ਸੂਦ ਨੂੰ ਮਿਲੇਗਾ ਅਤੇ ਧੰਨਵਾਦ ਕਰੇਗਾ। ਅਰਮਾਨ ਲੌਕਡਾਊਨ ਦੌਰਾਨ ਬਿਹਾਰ ਦੇ ਲੋਕਾਂ ਦੀ ਮਦਦ ਲਈ ਅਦਾਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਹੈ।
Farmer Protest
ਉਹ ਕਹਿੰਦਾ ਹੈ ਕਿ ਹਰ ਕੋਈ ਸੋਸ਼ਲ ਮੀਡੀਆ ਦੁਆਰਾ ਸੋਨੂੰ ਸੂਦ ਦਾ ਧੰਨਵਾਦ ਕਰ ਰਿਹਾ ਹੈ ਪਰ ਉਹ ਅਦਾਕਾਰ ਦਾ ਮਿਲ ਕੇ ਧੰਨਵਾਦ ਕਰਨਾ ਚਾਹੁੰਦਾ ਹੈ। ਜਦੋਂ ਸੋਨੂੰ ਨੂੰ ਪਤਾ ਲੱਗਿਆ ਕਿ ਅਰਮਾਨ ਉਸ ਨੂੰ ਮਿਲਣ ਲਈ ਸਾਈਕਲ ਤੇ ਬਿਹਾਰ ਤੋਂ ਮੁੰਬਈ ਆ ਰਿਹਾ ਹੈ ਤਾਂ ਸਨੋੂੰ ਸੂਦ ਉਸ ਲਈ ਫਲਾਈਟ ਦੀ ਟਿਕਟ ਬੁੱਕ ਕਰਵਾ ਦਿੰਦਾ ਹੈ। ਉਸ ਨੇ ਇਹ ਜਾਣਕਾਰੀ ਆਪਣੇ ਅਧਿਕਾਰਕ ਟਵਿੱਟਰ ਅਕਾਊਂਟ ਰਾਹੀਂ ਦਿੱਤੀ ਹੈ।