12ਵੀਂ ਦੇ ਵਿਦਿਆਰਥੀਆਂ ਦੀਆਂ ਵਧਣਗੀਆਂ ਮੁਸ਼ਕਲਾਂ , ਕਲੈਸ਼ ਹੋਣਗੀਆਂ CBSE ਪ੍ਰੀ ਬੋਰਡ ਪ੍ਰੀਖਿਆ ਅਤੇ CLAT
Published : Dec 6, 2022, 1:25 pm IST
Updated : Dec 6, 2022, 1:25 pm IST
SHARE ARTICLE
photo
photo

ਵਿਦਿਆਰਥੀਆਂ ਨੂੰ CLAT ਕਰਕੇ ਛੱਡਣੇ ਪੈ ਸਕਦੇ ਹਨ ਪ੍ਰੀ ਬੋਰਡ ਦੇ ਇਕ -ਦੋ ਪੇਪਰ

 

 ਨਵੀਂ ਦਿੱਲੀ : 2022 ਦੇ ਅੰਤ ਵਿੱਚ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਪ੍ਰੀ ਬੋਰਡ ਪ੍ਰੀਖਿਆ ਅਤੇ ਕਾਮਨ ਲਾਅ ਐਡਮਿਸ਼ਨ ਟੈਸਟ (CLAT) ਵਿਚਕਾਰ ਟਕਰਾਅ ਵਿਦਿਆਰਥੀਆਂ ਨੂੰ ਪ੍ਰਭਾਵਤ ਕਰੇਗਾ।18 ਦਸੰਬਰ ਨੂੰ  CLAT ਹੈ ਅਤੇ ਇਸੇ ਮਹੀਨੇ ਕੇਂਦਰੀ ਬੋਰਡ ਦੀਆਂ ਪ੍ਰੀ ਬੋਰਡ ਪ੍ਰੀਖਿਆਵਾਂ ਹੋਣੀਆਂ ਹਨ। CLAT ਨੈਸ਼ਨਲ ਲਾਅ ਯੂਨੀਵਰਸਿਟੀਆਂ ਦੇ ਕਨਸੋਰਟੀਅਮ ਦੁਆਰਾ ਆਯੋਜਿਤ ਕੀਤਾ ਗਿਆ ਹੈ। ਪ੍ਰੀ ਬੋਰਡ ਪ੍ਰੀਖਿਆਵਾਂ ਸਕੂਲ ਪੱਧਰ 'ਤੇ ਹੁੰਦੀਆਂ ਹਨ।
 CLAT ਵਿੱਚ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ ਹਾਜ਼ਰ ਹੋਣ ਵਾਲੇ ਵਿਦਿਆਰਥੀ ਯੋਗ ਹੁੰਦੇ ਹਨ। ਅਜਿਹੇ 'ਚ ਵੱਡੀ ਗਿਣਤੀ 'ਚ ਵਿਦਿਆਰਥੀ ਕਲਾਟ 'ਚ ਬੈਠੇ ਹਨ। ਜ਼ਿਆਦਾਤਰ ਪ੍ਰੀ ਬੋਰਡ ਪ੍ਰੀਖਿਆਵਾਂ ਸਕੂਲ ਪੱਧਰ 'ਤੇ ਆਮ ਤੌਰ 'ਤੇ ਦਸੰਬਰ ਵਿੱਚ ਹੁੰਦੀਆਂ ਹਨ।

ਇਸ ਸਾਲ CBSE ਮੁੱਖ ਪ੍ਰੀਖਿਆਵਾਂ ਪ੍ਰੀ-ਕੋਵਿਡ ਪੈਟਰਨ 'ਤੇ ਹੋਣਗੀਆਂ। ਮੁੱਖ ਪ੍ਰੀਖਿਆਵਾਂ ਦੀ ਤਿਆਰੀ ਲਈ ਪ੍ਰੀ ਬੋਰਡ ਪ੍ਰੀਖਿਆਵਾਂ ਮਹੱਤਵਪੂਰਨ ਹੁੰਦੀਆਂ ਹਨ। ਤਰੀਕਾਂ ਦੇ ਟਕਰਾਅ ਕਾਰਨ, ਵਿਦਿਆਰਥੀਆਂ ਨੂੰ CLAT ਜਾਂ ਪ੍ਰੀ ਬੋਰਡ ਦੇ ਇੱਕ ਜਾਂ ਦੋ ਪੇਪਰ ਛੱਡਣੇ ਪੈ ਸਕਦੇ ਹਨ। CLAT ਲਈ ਐਡਮਿਟ ਕਾਰਡ ਅੱਜ ਜਾਰੀ ਕੀਤੇ ਜਾਣਗੇ। CLAT ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਏ ਜਾਣਗੇ।

ਜੇਕਰ ਵਿਦਿਆਰਥੀ ਨੂੰ ਆਪਣੇ ਸ਼ਹਿਰ ਤੋਂ ਬਾਹਰ ਕੋਈ ਪ੍ਰੀਖਿਆ ਕੇਂਦਰ ਮਿਲਦਾ ਹੈ ਤਾਂ ਆਉਣ-ਜਾਣ ਵਿੱਚ ਸਮਾਂ ਬਰਬਾਦ ਹੋਵੇਗਾ। ਅਜਿਹੀ ਸਥਿਤੀ ਵਿੱਚ ਵਿਦਿਆਰਥੀ ਦੇ ਪ੍ਰੀ-ਬੋਰਡ ਦੇ ਦੋ ਤੱਕ ਪੇਪਰ ਮਿਸ ਹੋ ਸਕਦੇ ਹਨ। ਸਬੰਧਤ ਸ਼ਹਿਰ ਵਿੱਚ ਸੈਂਟਰ ਲੱਗਣ ਨਾਲ ਵਿਦਿਆਰਥੀ ਦਾ ਸਿਰਫ਼ ਇੱਕ ਪੇਪਰ ਹੀ ਰਹਿ ਜਾਵੇਗਾ। CLAT ਐਡਮਿਟ ਕਾਰਡ ਜਾਰੀ ਹੋਣ ਨਾਲ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਦਾ ਪਤਾ ਲੱਗ ਜਾਵੇਗਾ। CLAT ਦੀ ਯੋਗਤਾ ਅਨੁਸਾਰ ਵਿਦਿਆਰਥੀਆਂ ਦਾ 12ਵੀਂ ਪਾਸ ਹੋਣਾ ਜ਼ਰੂਰੀ ਹੈ।

ਘੱਟੋ-ਘੱਟ ਅੰਕਾਂ ਦੀ ਕੋਈ ਮਜਬੂਰੀ ਨਹੀਂ ਹੈ। CLAT-2023 ਵਿੱਚ, ਜਿਹੜੇ ਵਿਦਿਆਰਥੀ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ ਸ਼ਾਮਲ ਹੋਏ ਹਨ, ਉਨ੍ਹਾਂ ਨੂੰ ਵੀ ਯੋਗ ਘੋਸ਼ਿਤ ਕੀਤਾ ਗਿਆ ਹੈ, ਪਰ ਦਾਖਲੇ ਦੇ ਸਮੇਂ, ਉਨ੍ਹਾਂ ਨੂੰ ਸਬੰਧਤ ਨੈਸ਼ਨਲ ਲਾਅ ਯੂਨੀਵਰਸਿਟੀ ਨੂੰ 12ਵੀਂ ਜਮਾਤ ਦੇ ਪਾਸ ਹੋਣ ਦਾ ਸਰਟੀਫਿਕੇਟ ਦਿਖਾਉਣਾ ਹੋਵੇਗਾ। CLAT ਵਿੱਚ ਕੋਈ ਉਮਰ ਸੀਮਾ ਨਹੀਂ ਹੈ। ਕੇਂਦਰੀ ਬੋਰਡਾਂ ਦੇ 12ਵੀਂ ਜਮਾਤ ਦੇ ਵਿਦਿਆਰਥੀ ਪੰਜ ਸਾਲਾ ਏਕੀਕ੍ਰਿਤ ਬੀਏ ਐਲਐਲਬੀ (ਆਨਰਜ਼) ਲਈ CLAT ਪ੍ਰੀਖਿਆ ਦਿੰਦੇ ਹਨ। 22 NLUs ਸਮੇਤ ਹੋਰ ਕਾਨੂੰਨ ਸੰਸਥਾਵਾਂ ਵੀ CLAT ਸਕੋਰ ਦੇ ਆਧਾਰ 'ਤੇ ਦਾਖਲਾ ਦਿੰਦੀਆਂ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement