ਸੰਸਦ ਹਮਲੇ ਦੀ ਧਮਕੀ ਤੋਂ ਬਾਅਦ ਦਿੱਲੀ ਪੁਲਿਸ ਨੇ ਚੌਕਸੀ ਵਧਾਈ
Published : Dec 6, 2023, 4:27 pm IST
Updated : Dec 6, 2023, 4:27 pm IST
SHARE ARTICLE
Gurpatwant Singh Pannu
Gurpatwant Singh Pannu

ਗੁਰਪਤਵੰਤ ਸਿੰਘ ਪੰਨੂੰ ਨੇ 13 ਦਸੰਬਰ ਨੂੰ ਸੰਸਦ ’ਤੇ ਹੋਏ ਹਮਲੇ ਦੀ ਵਰ੍ਹੇਗੰਢ ’ਤੇ ਸੰਸਦ ਦੀ ਨੀਂਹ ਹਿਲਾਉਣ ਦੀ ਧਮਕੀ ਦਿੰਦੇ ਹੋਏ ਇਕ ਵੀਡੀਉ ਸੰਦੇਸ਼ ਜਾਰੀ ਕੀਤਾ

ਨਵੀਂ ਦਿੱਲੀ: ਅਮਰੀਕਾ ’ਚ ਰਹਿ ਰਹੇ ਗਰਮਖ਼ਿਆਲੀ ਗੁਰਪਤਵੰਤ ਸਿੰਘ ਪੰਨੂੰ ਨੇ 13 ਦਸੰਬਰ ਨੂੰ ਸੰਸਦ ’ਤੇ ਹੋਏ ਹਮਲੇ ਦੀ ਵਰ੍ਹੇਗੰਢ ’ਤੇ ਸੰਸਦ ਦੀ ਨੀਂਹ ਹਿਲਾਉਣ ਦੀ ਧਮਕੀ ਦਿੰਦੇ ਹੋਏ ਇਕ ਵੀਡੀਉ ਸੰਦੇਸ਼ ਜਾਰੀ ਕੀਤਾ ਹੈ, ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਚੌਕਸੀ ਵਧਾ ਦਿਤੀ ਹੈ। 

13 ਦਸੰਬਰ 2001 ਨੂੰ ਸਰਦ ਰੁੱਤ ਇਜਲਾਸ ਦੌਰਾਨ ਸੰਸਦ ’ਤੇ ਅਤਿਵਾਦੀ ਹਮਲਾ ਹੋਇਆ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਸੰਸਦ ਦੇ ਅੰਦਰ ਅਤੇ ਆਲੇ-ਦੁਆਲੇ ਸੁਰੱਖਿਆ ਪਹਿਲਾਂ ਹੀ ਵਧਾ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਭੰਗ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ।
ਉਨ੍ਹਾਂ ਕਿਹਾ, ‘‘ਜਦੋਂ ਸੰਸਦ ਦਾ ਸੈਸ਼ਨ ਚਲ ਰਿਹਾ ਹੁੰਦਾ ਹੈ ਤਾਂ ਅਸੀਂ ਸਾਵਧਾਨ ਰਹਿੰਦੇ ਹਾਂ। ਅਸੀਂ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸਾਰੇ ਅਹਿਤਿਆਤੀ ਕਦਮ ਚੁਕ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਪੂਰੀ ਦਿੱਲੀ ’ਚ ਸੁਰੱਖਿਆ ਪ੍ਰਬੰਧ ਵਧਾ ਦਿਤੇ ਗਏ ਹਨ। 

ਪੰਨੂੰ ਨੇ ਵੀਡੀਉ ’ਚ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਸਰਕਾਰ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ 13 ਦਸੰਬਰ ਨੂੰ ਜਵਾਬੀ ਕਾਰਵਾਈ ਕਰਨ ਦੀ ਧਮਕੀ ਦਿਤੀ। ਵੀਡੀਉ ’ਚ ਸੰਸਦ ’ਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦੀ ਤਸਵੀਰ ਵੀ ਸੀ। ਪੰਨੂੰ ਨੇ ਦਾਅਵਾ ਕੀਤਾ ਕਿ ਉਸ ਦੀ ਪ੍ਰਤੀਕਿਰਿਆ ਭਾਰਤੀ ਸੰਸਦ ਦੀ ਨੀਂਹ ਨੂੰ ਹਿਲਾ ਦੇਵੇਗੀ। 

ਪੰਨੂ ਦੀ ਨਵੀਂ ਵੀਡੀਉ ਵੇਖਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਕਿਹਾ ਹੈ ਕਿ ਪੰਨੂ ਦੀ ਵੀਡੀਉ ਦੀ ਸਮੱਗਰੀ ਨੂੰ ਸੁਣਨ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਪੰਨੂ ਨੂੰ ਇਹ ਕਹਾਣੀ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਦੇ ਕੇ-2 ਡੈਸਕ ਨੇ ਦਿਤੀ ਸੀ। ਵੀਡੀਉ ’ਚ ਇਕ ਪਾਸੇ ਪੰਨੂ ਖਾਲਿਸਤਾਨ ਦਾ ਏਜੰਡਾ ਚਲਾ ਰਿਹਾ ਹੈ, ਦੂਜੇ ਪਾਸੇ ਅਫ਼ਜ਼ਲ ਗੁਰੂ ਦਾ ਨਾਂ ਲੈ ਕੇ ਕਸ਼ਮੀਰੀ ਅਤਿਵਾਦੀਆਂ ਅਤੇ ਪਾਕਿਸਤਾਨ ਦੇ ਕਸ਼ਮੀਰ ਏਜੰਡੇ ਦਾ ਸਮਰਥਨ ਵੀ ਕਰ ਰਿਹਾ ਹੈ।

SHARE ARTICLE

ਏਜੰਸੀ

Advertisement
Advertisement

Sukhbir Badal ਦੇ ਸੁਖ ਵਿਲਾਸ Hotel ਬਾਰੇ CM Mann ਦਾ ਵੱਡਾ ਐਕਸ਼ਨ, ਕੱਢ ਲਿਆਏ ਕਾਗ਼ਜ਼, Press Conference LIVE

29 Feb 2024 4:22 PM

Shubkaran ਦੀ ਮੌਤ ਮਾਮਲੇ 'ਚ high court ਦੇ ਵਕੀਲ ਨੇ ਕੀਤੇ ਵੱਡੇ ਖੁਲਾਸੇ ਦੇਰੀ ਨਾਲ ਹੋਵੇਗਾ postmortem

29 Feb 2024 1:18 PM

Subhkaran ਦੇ ਪੋਸਟਮਾਰਟਮ ਬਾਰੇ ਪਤਾ ਲੱਗਦੇ ਹੀ ਪਹੁੰਚ ਗਏ Kisan ! ਦੇਖੋ LIVE ਤਸਵੀਰਾਂ

29 Feb 2024 12:00 PM

ਖੇਤੀ ਕਿਵੇਂ ਤੇ ਕਿਉਂ ਬਣੀ ਘਾਟੇ ਦਾ ਸੌਦਾ? ਕੌਣ ਕਰਦਾ ਹੈ ਗਲਤ ਅੰਕੜੇ ਪੇਸ਼? ਕਿਸਾਨ ਕੋਲ ਬਚਿਆ ਬੱਸ ਇਹੋ ਆਖਰੀ ਹੱਲ

29 Feb 2024 11:37 AM

ਖ਼ਤਰੇ 'ਚ ਹਿਮਾਚਲ ਦੀ ਸੁੱਖੂ ਸਰਕਾਰ, ਕਾਂਗਰਸ ਨੂੰ ਕਾਂਗਰਸ ਨੇ ਹਰਾਇਆ! ਹਿਮਾਚਲ ਸਿਆਸਤ 'ਚ ਉਥਲ-ਪੁਥਲ ਦਾ ਸੂਤਰਧਾਰ ਕੌਣ?

29 Feb 2024 11:21 AM
Advertisement