
Haryana News: ਬਲਬੀਰ (46) ਵਾਸੀ ਪਿੰਡ ਕੇਹਲਪਾ ਵਜੋਂ ਹੋਈ ਮ੍ਰਿਤਕ ਦੀ ਪਛਾਣ
Person burnt alive due to fire in car in haryana : ਹਰਿਆਣਾ ਦੇ ਸੋਨੀਪਤ ਵਿਚ ਬੀਤੀ ਰਾਤ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਹੈ। ਵੈਗਨਆਰ ਕਾਰ 'ਚ ਸਵਾਰ ਵਿਅਕਤੀ ਅੱਗ 'ਚ ਜ਼ਿੰਦਾ ਸੜ ਗਿਆ। ਕਾਰ ਵਿਚ ਇੰਨੀ ਭਿਆਨਕ ਅੱਗ ਲੱਗੀ ਸੀ ਕਿ ਲੋਕ ਇਹ ਵੀ ਨਹੀਂ ਦੇਖ ਸਕੇ ਕਿ ਕਾਰ ਵਿਚ ਕੋਈ ਸੀ ਜਾਂ ਨਹੀਂ। ਪਿੰਡ ਵਾਸੀਆਂ ਨੂੰ ਸਵੇਰੇ ਕਾਰ 'ਚੋਂ ਵਿਅਕਤੀ ਦਾ ਸਿਰਫ ਪਿੰਜਰ ਮਿਲਿਆ।
ਇਹ ਵੀ ਪੜ੍ਹੋ: Sikh News: ਭਾਈ ਰਾਜੋਆਣਾ ਦੀ ਭੁੱਖ ਹੜਤਾਲ 'ਤੇ ਬੀਬੀ ਕਿਰਨਜੋਤ ਕੌਰ ਨੇ ਚੁੱਕੇ ਸਵਾਲ, ''ਆਖਰ ਭਾਈ ਨੂੰ ਸਲਾਹਾ ਕੌਣ ਦੇ ਰਿਹਾ''
ਮ੍ਰਿਤਕ ਦੀ ਪਛਾਣ ਬਲਬੀਰ (46) ਵਾਸੀ ਪਿੰਡ ਕੇਹਲਪਾ ਵਜੋਂ ਹੋਈ ਹੈ। ਉਹ ਰਾਤ ਨੂੰ ਆਪਣੇ ਭਰਾ ਨੂੰ ਮਿਲਣ ਪਿੰਡ ਆ ਰਿਹਾ ਸੀ। ਇਹ ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਹਾਦਸਾ ਸੀ ਜਾਂ ਸਾਜ਼ਿਸ਼।
ਇਹ ਵੀ ਪੜ੍ਹੋ: Faridkot News: ਵਿਆਹ ਵਾਲੀ ਕਾਰ ਬੁੱਕ ਕਰਨ ਜਾ ਰਹੇ ਲਾੜੇ ਦੀ ਹਾਦਸੇ ’ਚ ਹੋਈ ਮੌਤ
ਜਾਣਕਾਰੀ ਮੁਤਾਬਕ ਗੋਹਾਨਾ ਖੇਤਰ ਦੇ ਪਿੰਡ ਕਥੂਰਾ ਤੋਂ ਕੇਹਲਪਾ ਰੋਡ 'ਤੇ ਬੁੱਧਵਾਰ ਸਵੇਰੇ ਇਕ ਕਾਰ ਸੜੀ ਹਾਲਤ 'ਚ ਖੜ੍ਹੀ ਮਿਲੀ। ਜਦੋਂ ਆਸ-ਪਾਸ ਦੇ ਲੋਕਾਂ ਨੂੰ ਇਸ ਦੀ ਸੂਚਨਾ ਮਿਲੀ ਤਾਂ ਉੱਥੇ ਭੀੜ ਇਕੱਠੀ ਹੋ ਗਈ। ਇਸ ਦੌਰਾਨ ਡਰਾਈਵਰ ਸੀਟ 'ਤੇ ਇਕ ਵਿਅਕਤੀ ਦੀ ਪਿੰਜਰ ਪਈ ਲਾਸ਼ ਮਿਲੀ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿਤੀ। ਪੁਲਿਸ ਅਤੇ ਫੋਰੈਂਸਿਕ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ। ਪਤਾ ਲੱਗਾ ਹੈ ਕਿ ਕਾਰ ਵਿਚ ਸਵਾਰ ਵਿਅਕਤੀ ਵੀ ਅੱਗ ਵਿਚ ਜ਼ਿੰਦਾ ਸੜ ਗਿਆ ਸੀ।