Sikh News:''ਸ਼੍ਰੋਮਣੀ ਕਮੇਟੀ ਨੇ ਚੜ੍ਹਤ ਦੇ ਲੱਖਾਂ ਰੁਪਏ ਵਕੀਲਾਂ ਦੀ ਫੀਸਾਂ 'ਤੇ ਖਰਚ ਦਿੱਤੇ, ਹੋਰ ਕੀ ਕਰੇ''
Bibi Kiranjot Kaur raised questions on Bhai Rajoana's hunger strike: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਕਿਰਨਜੋਤ ਕੌਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੁੱਖ ਹੜਤਾਲ 'ਤੇ ਸਵਾਲ ਚੁੱਕੇ ਹਨ। ਬੀਬੀ ਕਿਰਨਜੋਤ ਕੌਰ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਲਿਖਿਆ ਹੈ ਕਿ ਗੱਲ ਸਮਝ ਨਹੀਂ ਆਈ …….. ਫ਼ੈਸਲਾ ਸਰਕਾਰ ਨੇ ਨਹੀਂ ਕੀਤਾ, ਸ਼੍ਰੋਮਣੀ ਕਮੇਟੀ ਤੇ ਕਾਹਦਾ ਗੁੱਸਾ ?
ਇਹ ਵੀ ਪੜ੍ਹੋ: Faridkot News: ਵਿਆਹ ਵਾਲੀ ਕਾਰ ਬੁੱਕ ਕਰਨ ਜਾ ਰਹੇ ਲਾੜੇ ਦੀ ਹਾਦਸੇ ’ਚ ਹੋਈ ਮੌਤ
ਸ਼੍ਰੋਮਣੀ ਕਮੇਟੀ ਨੇ ਚੜ੍ਹਤ ਦੇ ਲੱਖਾਂ ਰੁਪਏ ਵਕੀਲਾਂ ਦੀ ਫੀਸਾਂ 'ਤੇ ਖਰਚ ਦਿੱਤੇ, ਹੋਰ ਕੀ ਕਰੇ ? ਮੂੰਹ ਬੋਲੀ ਭੈਣ 'ਤੇ ਵੀ ਖਰਚ ਕੀਤਾ। ਸ਼੍ਰੋਮਣੀ ਕਮੇਟੀ ਜੱਜ ਦੀ ਥਾਂ ਬਹਿ ਕੇ ਫ਼ੈਸਲਾ ਕਰ ਨਹੀਂ ਸਕਦੀ, ਨਾ ਹੀ ਸ਼੍ਰੋਮਣੀ ਕਮੇਟੀ ਦਾ ਕੰਮ ਧਰਨੇ ਦੇਣਾ ਹੈ। ਆਖਿਰ ਭਾਈ ਰਾਜੋਆਣਾ ਨੂੰ ਸਲਾਹਾ ਕੌਣ ਦੇ ਰਿਹਾ ਹੈ ?
ਇਹ ਵੀ ਪੜ੍ਹੋ: Jalalabad News: ਜਲਾਲਾਬਾਦ 'ਚ ਕਰੋੜਾਂ ਦੀ ਹੈਰੋਇਨ ਸਮੇਤ 3 ਨਸ਼ਾ ਤਸਕਰ ਗ੍ਰਿਫ਼ਤਾਰ
ਭਾਈ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਬੀਬੀ ਕਿਰਨਜੋਤ ਕੌਰ ਨੂੰ ਠੋਕਵਾਂ ਜਵਾਬ ਦਿਤਾ ਹੈ। ਉਨ੍ਹਾਂ ਕਿਹਾ ਕਿ ਪਹਿਲੀਂ ਗੱਲ ਵੀਰ ਰਾਜੋਆਣਾ ਨੇ 2012 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਪਾਉਣ ਲਈ ਨਹੀਂ ਕਿਹਾ। ਇਹ ਅਪੀਲ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਈ ਗਈ ਸੀ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ,ਜਿਸ ਸਰਕਾਰ ਨੇ ਫੈਸਲਾ ਨਹੀਂ ਕੀਤਾ, ਉਸ ਸਰਕਾਰ ਵਿੱਚ ਤੁਸੀਂ 2014 ਤੋਂ ਲੈ ਕੇ 2020 ਤੱਕ ਭਾਈਵਾਲ ਸੀ ਅਤੇ ਪੰਜਾਬ ਵਿਚ 2012 ਤੋਂ ਲੈ ਕੇ 2017 ਤੱਕ ਵੀ ਤੁਹਾਡੀ ਹੀ ਸਰਕਾਰ ਸੀ। ਅਪੀਲ ਵੀ ਤੁਹਾਡੀ ਸੀ, ਫੈਸਲਾ ਕਰਵਾਉਣ ਦੀ ਜ਼ਿੰਮੇਵਾਰੀ ਵੀ ਤੁਹਾਡੀ ਸੀ, ਫੈਸਲਾ ਵੀ ਤੁਹਾਡੀ ਭਾਈਵਾਲ ਸਰਕਾਰ ਨੇ ਹੀ ਕਰਨਾ ਸੀ। ਤੁਹਾਨੂੰ ਲੱਖਾਂ ਰੁਪਏ ਵਕੀਲਾਂ 'ਤੇ ਇਸ ਲਈ ਖਰਚਣੇ ਪਏ ਕਿਉਂਕਿ ਤੁਸੀਂ ਇਸ ਮਾਮਲੇ ਵਿੱਚ ਆਪਣੇ ਬਣਦੇ ਕੌਮੀ ਫਰਜ਼ ਨਹੀਂ ਨਿਭਾ ਸਕੇ।
ਵੀਰ ਰਾਜੋਆਣਾ ਤਾਂ ਆਪਣੇ ਕੌਮੀ ਫ਼ਰਜ ਅਦਾ ਕਰਦੇ ਹੋਏ 28 ਸਾਲਾਂ ਤੋਂ ਜੇਲ੍ਹ ਵਿੱਚ ਅਤੇ 17 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬੰਦ ਹਨ। ਬੀਬਾ ਜੀ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਰਿਵਾਰ ਦੀ ਮਦਦ ਕਰ ਦਿੱਤੀ ਤਾਂ ਕੀ ਤੁਸੀਂ ਬਦਲੇ ਵਿੱਚ ਇਹ ਚਾਹੁੰਦੇ ਹੋ ਕਿ ਵੀਰ ਰਾਜੋਆਣਾ ਨਾਲ ਹੋ ਰਹੀ ਬੇਇਨਸਾਫ਼ੀ ਦੇ ਖਿਲਾਫ਼ ਅਸੀਂ ਆਵਾਜ ਨਾ ਉਠਾਈਏ, ਵੀਰ ਰਾਜੋਆਣਾ ਨੂੰ ਫਾਂਸੀ ਚੱਕੀ ਵਿੱਚ ਤਿਲ-ਤਿਲ ਕਰਕੇ ਮਰਨ ਲਈ ਛੱਡ ਦੇਈਏ। ਜਿੰਨੀ ਤੁਸੀਂ ਪਰਿਵਾਰ ਦੀ ਮਦਦ ਕੀਤੀ ਹੈ, ਤੁਸੀਂ ਕਦੇ 28 ਸਾਲਾਂ ਦੀਆਂ ਮੁਲਾਕਾਤਾਂ ਦਾ ਹਿਸਾਬ ਲਾ ਲੈਣਾ, ਤੁਹਾਡੀ ਮਦਦ ਤਿਣਕਾ ਮਾਤਰ ਨਜ਼ਰ ਆਵੇਗੀ। ਹੁਣ ਤੁਸੀਂ ਇਹ ਵੀ ਦੱਸ ਦੇਵੋ ਡੇਰਾ ਮੁਖੀ ਦੀ ਮੁਆਫੀ ਨੂੰ ਠੀਕ ਠਹਿਰਾਉਣ ਲਈ ਖਰਚੇ 90 ਲੱਖ ਤੁਸੀਂ ਕਿਹੜੇ ਖਾਤੇ ਵਿੱਚ ਪਾਉਗੇ।
ਕਮਲਦੀਪ ਕੌਰ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਾਈ ਰਾਜੋਆਣਾ ਨੇ ਕਦੇ ਵੀ ਧਰਨਾ ਦੇਣ ਲਈ ਨਹੀਂ ਕਿਹਾ, ਉਹ ਤਾਂ ਹਰ ਰੋਜ਼ ਧਰਨੇ ਦਿੰਦੇ ਹਨ। ਜੇ ਇਹ ਅਪੀਲ ਤੁਹਾਡੇ ਲਈ ਏਨੀ ਬੋਝ ਬਣੀ ਹੋਈ ਹੈ, ਇਸ ਅਪੀਲ ਨੂੰ ਵਾਪਸ ਲੈ ਕੇ ਬੋਝ ਮੁਕਤ ਹੋ ਜਾਵੋ। ਬਾਕੀ ਕੰਮ ਖਾਲਸਾ ਪੰਥ ਕਰ ਦੇਵੇਗਾ।
ਕਿਰਨਜੋਤ ਵੀਰ ਰਾਜੋਆਣਾ ਨੂੰ ਸਲਾਹਾਂ ਕੋਈ ਵਿਅਕਤੀ ਨਹੀਂ ਦੇ ਰਿਹਾ,28 ਸਾਲਾਂ ਦੀ ਜੇਲ੍ਹ, 17 ਸਾਲ ਫਾਂਸੀ ਚੱਕੀ ਦਾ ਅਤੇ ਸਾਡੇ ਆਗੂਆਂ ਦੀਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਢਹਿ ਢੇਰੀ ਕਰਨ ਵਾਲੇ, ਹਜ਼ਾਰਾਂ ਨਿਰਦੋਸ਼ ਸਿੱਖਾਂ ਦੀ ਕਾਤਲ ਕਾਂਗਰਸੀ ਦੇ ਆਗੂਆਂ ਨਾਲ ਸਾਂਝਾ ਦਾ ਵਰਤਾਰਾ ਉਨ੍ਹਾਂ ਨੂੰ ਸਲਾਹਾਂ ਦੇ ਰਿਹਾ ਹੈ