ਡੇਅਰੀ ਕਿਸਾਨਾਂ ਦੀ ਆਮਦਨ ਨੂੰ 5 ਸਾਲਾਂ 'ਚ 20 ਫੀ ਸਦੀ ਵਧਾਏਗੀ ‘ਚੱਕਰੀ ਅਰਥਵਿਵਸਥਾ'
Published : Dec 6, 2025, 6:05 pm IST
Updated : Dec 6, 2025, 6:05 pm IST
SHARE ARTICLE
'Circular economy' will increase dairy farmers' income by 20 percent in 5 years
'Circular economy' will increase dairy farmers' income by 20 percent in 5 years

‘ਹੁਣ ਚੱਕਰੀ ਅਰਥਵਿਵਸਥਾ ਉਤੇ ਧਿਆਨ ਕੇਂਦਰਤ ਕਰਨ ਦਾ ਸਮਾਂ ਆ ਗਿਆ ਹੈ'

ਸਨਾਦਰ (ਗੁਜਰਾਤ): ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਸਨਿਚਰਵਾਰ ਨੂੰ ਭਰੋਸਾ ਪ੍ਰਗਟਾਇਆ ਕਿ ਦੇਸ਼ ਭਰ ’ਚ ਚੱਕਰੀ ਅਰਥਵਿਵਸਥਾ ਮਾਡਲ ਲਾਗੂ ਹੋਣ ਨਾਲ ਅਗਲੇ ਪੰਜ ਸਾਲਾਂ ’ਚ ਡੇਅਰੀ ਕਿਸਾਨਾਂ ਦੀ ਆਮਦਨ ’ਚ 20 ਫੀ ਸਦੀ ਦਾ ਵਾਧਾ ਹੋਵੇਗਾ।

ਸ਼ਾਹ ਗੁਜਰਾਤ ਦੇ ਵਾਵ-ਥਰਾਦ ਜ਼ਿਲ੍ਹੇ ਦੇ ਸਨਾਦਰ ਪਿੰਡ ਵਿਚ ਡੇਅਰੀ ਦੇ ਬਾਇਓ-ਸੀ.ਐਨ.ਜੀ. ਅਤੇ ਖਾਦ ਪਲਾਂਟ ਦੇ ਉਦਘਾਟਨ ਅਤੇ ਇਸ ਦੇ ਦੁੱਧ ਪਾਊਡਰ ਪਲਾਂਟ ਦਾ ਨੀਂਹ ਪੱਥਰ ਰੱਖਣ ਲਈ ਇਕ ਸਮਾਗਮ ਵਿਚ ਬਨਾਸ ਡੇਅਰੀ ਨਾਲ ਜੁੜੇ ਪਸ਼ੂ ਪਾਲਕਾਂ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਡੇਅਰੀ ਖੇਤਰ ਵਿਚ ਇਕ ਚੱਕਰੀ ਅਰਥਵਿਵਸਥਾ ਲਈ ਇਕ ਮਾਡਲ ਸਫ਼ਲਤਾਪੂਰਵਕ ਵਿਕਸਿਤ ਕਰਨ ਲਈ ਬਨਾਸ ਡੇਅਰੀ ਦੇ ਪ੍ਰਬੰਧਨ ਦੀ ਪ੍ਰਸ਼ੰਸਾ ਕੀਤੀ, ਜਿਸ ਵਿਚ ਪਸ਼ੂਆਂ ਦੇ ਗੋਬਰ ਨੂੰ ਬਾਇਓਗੈਸ ਅਤੇ ਬਾਇਓ-ਖਾਦ ਵਿਚ ਬਦਲਣ ਵਰਗੇ ਵੱਖ-ਵੱਖ ਸਾਧਨਾਂ ਰਾਹੀਂ ਕਿਸਾਨਾਂ ਲਈ ਵਾਧੂ ਆਮਦਨ ਪੈਦਾ ਕਰਨਾ ਸ਼ਾਮਲ ਹੈ।

ਚੱਕਰੀ ਅਰਥਵਿਵਸਥਾ ਦਾ ਮਤਲਬ ਹੈ, ਇਕ ਅਜਿਹੀ ਅਰਥਵਿਵਸਥਾ ਜਿੱਥੇ ਸਰੋਤਾਂ ਨੂੰ ਬੇਕਾਰ ਨਹੀਂ ਕੀਤਾ ਜਾਂਦਾ, ਸਗੋਂ ਮੁੜ ਵਰਤਿਆ ਜਾਂਦਾ ਹੈ, ਰੀਸਾਈਕਲ ਕੀਤਾ ਜਾਂਦਾ ਅਤੇ ਲੰਬੇ ਸਮੇਂ ਲਈ ਸੰਭਾਲਿਆ ਜਾਂਦਾ ਹੈ। ਇਹ ਮਾਡਲ ‘ਲਓ–ਬਣਾਓ–ਸੁੱਟੋ’ ਵਾਲੀ ਸਿੱਧੀ ਅਰਥਵਿਵਸਥਾ ਤੋਂ ਵੱਖਰਾ ਹੈ।

ਸ਼ਾਹ ਨੇ ਹਾਜ਼ਰੀਨ ਨੂੰ ਦਸਿਆ ਕਿ ਉਹ ਬਨਾਸ ਡੇਅਰੀ ਦੇ ਚੱਕਰੀ ਅਰਥਵਿਵਸਥਾ ਮਾਡਲ ਨੂੰ ਸਮਝਣ ਲਈ ਕਈ ਸੰਸਦ ਮੈਂਬਰਾਂ ਨੂੰ ਬਨਾਸਕਾਂਠਾ ਲੈ ਕੇ ਆਏ ਹਨ। ਉਨ੍ਹਾਂ ਕਿਹਾ, ‘‘ਹੁਣ ਤਕ, ਸਾਡੀਆਂ ਸਹਿਕਾਰੀ ਡੇਅਰੀਆਂ ਨੇ ਕਿਸਾਨਾਂ ਤੋਂ ਦੁੱਧ ਖਰੀਦਣ ਅਤੇ ਦੁੱਧ ਉਤਪਾਦਾਂ ਦੀ ਵਿਕਰੀ ਤੋਂ ਪ੍ਰਾਪਤ ਆਮਦਨ ਵਾਪਸ ਕਰਨ ਵਿਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਹੁਣ ਚੱਕਰੀ ਅਰਥਵਿਵਸਥਾ ਉਤੇ ਧਿਆਨ ਕੇਂਦਰਤ ਕਰਨ ਦਾ ਸਮਾਂ ਆ ਗਿਆ ਹੈ। ਕਿਸਾਨਾਂ ਤੋਂ ਖਰੀਦੇ ਗਏ ਗੋਬਰ ਤੋਂ ਬਾਇਓ ਗੈਸ ਅਤੇ ਖਾਦ ਵੇਚ ਕੇ ਡੇਅਰੀ ਤੋਂ ਹੋਣ ਵਾਲੀ ਆਮਦਨੀ ’ਚੋਂ ਤੁਸੀਂ ਅਪਣਾ ਹਿੱਸਾ ਪ੍ਰਾਪਤ ਕਰੋਗੇ।’’

ਮੰਤਰੀ ਨੇ ਕਿਹਾ ਕਿ ਬਨਾਸਕਾਂਠਾ ਵਿਚ ਸ਼ਾਮ ਨੂੰ ਸੰਸਦ ਮੈਂਬਰਾਂ ਦੀ ਮੀਟਿੰਗ ਤੋਂ ਦੇਸ਼ ਭਰ ਵਿਚ ਇਸ ਚੱਕਰੀ ਅਰਥਵਿਵਸਥਾ ਮਾਡਲ ਨੂੰ ਲਾਗੂ ਕਰਨ ਲਈ ਇਕ ਠੋਸ ਯੋਜਨਾ ਸਾਹਮਣੇ ਆਵੇਗੀ।

ਸ਼ਾਹ ਨੇ ਸਭਾ ਨੂੰ ਇਹ ਵੀ ਦਸਿਆ ਕਿ ਸਾਰੀਆਂ ਪ੍ਰਮੁੱਖ ਸਹਿਕਾਰੀ ਡੇਅਰੀਆਂ ਦੇ ਚੇਅਰਪਰਸਨ ਅਤੇ ਮੈਨੇਜਿੰਗ ਡਾਇਰੈਕਟਰ ਜਨਵਰੀ 2026 ਵਿਚ ਬਨਾਸ ਡੇਅਰੀ ਦਾ ਦੌਰਾ ਕਰਨਗੇ ਤਾਂ ਜੋ 24,000 ਕਰੋੜ ਰੁਪਏ ਦੇ ਟਰਨਓਵਰ ਵਾਲੀ ਏਸ਼ੀਆ ਦੀ ਸੱਭ ਤੋਂ ਵੱਡੀ ਡੇਅਰੀ ਮੰਨੀ ਜਾਂਦੀ ਡੇਅਰੀ ਵਲੋਂ ਕੀਤੀਆਂ ਗਈਆਂ ਪਹਿਲਕਦਮੀਆਂ ਬਾਰੇ ਹੋਰ ਜਾਣਿਆ ਜਾ ਸਕੇ।

ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਅਜਿਹੀ ਪ੍ਰਣਾਲੀ ਬਣਾਈ ਹੈ ਜਿਸ ਵਿਚ ਡੇਅਰੀਆਂ ਨੂੰ ਇਸ ਚੱਕਰੀ ਅਰਥਵਿਵਸਥਾ ਮਾਡਲ ਨੂੰ ਅਪਣਾਉਣ ਲਈ ਲੋੜੀਂਦਾ ਵਿੱਤ ਅਤੇ ਤਕਨਾਲੋਜੀ ਮਿਲੇਗੀ, ਜਿਸ ਵਿਚ ਕੁਦਰਤੀ ਤੌਰ ਉਤੇ ਮਰਨ ਵਾਲੇ ਪਸ਼ੂਆਂ ਦੀ ਖੱਲ ਤੋਂ ਚਮੜੇ ਦਾ ਉਤਪਾਦਨ ਵੀ ਸ਼ਾਮਲ ਹੈ।

Location: India, Gujarat

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement