ਟੀਐਮਸੀ ਤੋਂ ਕੱਢੇ ਵਿਧਾਇਕ ਹਿਮਾਯੂੰ ਨੇ ਉਲੀਕਿਆ ਪ੍ਰੋਗਰਾਮ
ਮੁਰਸ਼ਿਦਾਬਾਦ/ਸ਼ਾਹ : ਤ੍ਰਿਣਮੂਲ ਕਾਂਗਰਸ ਤੋਂ ਕੱਢੇ ਵਿਧਾਇਕ ਹਿਮਾਯੂੰ ਕਬੀਰ ਵੱਲੋਂ ਅੱਜ ਪੱਛਮੀ ਬੰਗਾਲ ਦੇ ਜ਼ਿਲ੍ਹਾ ਮੁਰਸ਼ਿਦਾਬਾਦ ਦੇ ਬੇਲਡਾਂਗਾ ਵਿਖੇ ਬਾਬਰੀ ਮਸਜਿਦ ਦਾ ਨੀਂਹ ਪੱਥਰ ਰੱਖਿਆ ਗਿਆ, ਜਿਸ ਦੇ ਚਲਦਿਆਂ ਆਸਪਾਸ ਦੇ ਇਲਾਕੇ ਵਿਚ ਹਾਈ ਅਲਰਟ ਜਾਰੀ ਕੀਤਾ ਹੋਇਆ ਏ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕੁੱਝ ਮੌਜੂਦ ਮੌਲਵੀਆਂ ਨਾਲ ਮਿਲ ਕੇ ਨੀਂਹ ਪੱਥਰ ਰੱਖਣ ਦੀ ਰਸਮ ਨੂੰ ਪੂਰਾ ਕੀਤਾ। ਉਨ੍ਹਾਂ ਦੇ ਵਿਰੋਧੀਆਂ ਨੇ ਇਸ ਸਮਾਗਮ ਨੂੰ ਰੋਕਣ ਲਈ ਹਾਈਕੋਰਟ ਦਾ ਰੁਖ਼ ਕੀਤਾ ਸੀ ਪਰ ਹਾਈਕੋਰਟ ਨੇ ਵੀ ਮਸਜਿਦ ਦੇ ਨਿਰਮਾਣ ’ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਹਿਮਾਯੂੰ ਵੱਲੋਂ ਇਹ ਪ੍ਰੋਗਰਾਮ ਅਜਿਹੇ ਮੌਕੇ ਕੀਤਾ ਜਾ ਰਿਹੈ ਜਦੋਂ ਅੱਜ ਆਯੁੱਧਿਆ ਵਿਵਾਦ ਢਾਂਚੇ ਨੂੰ ਗਿਰਾਉਣ ਦੇ 33 ਸਾਲ ਪੂਰੇ ਹੋ ਚੁੱਕੇ ਨੇ। ਸੋ ਆਓ ਤੁਹਾਨੂੰ ਦੱਸਦੇ ਆਂ, ਕੌਣ ਐ ਹਿਮਾਯੂੰ ਕਬੀਰ ਅਤੇ ਕੀ ਉਨ੍ਹਾਂ ਦਾ ਪੂਰਾ ਪ੍ਰੋਗਰਾਮ?

ਹਿਮਾਯੂੰ ਕਬੀਰ ਪੱਛਮ ਬੰਗਾਲ ਦੇ ਭਰਤਪੁਰ ਤੋਂ ਵਿਧਾਇਕ ਨੇ, ਜਿਨ੍ਹਾਂ ਨੂੰ ਤ੍ਰਿਣਮੂਲ ਕਾਂਗਰਸ ਨੇ ਪਾਰਟੀ ਵਿਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਏ। ਤ੍ਰਿਣਮੂਲ ਕਾਂਗਰਸ ਨੇ ਆਪਣੇ ਆਪ ਨੂੰ ਇਸ ਮਾਮਲੇ ਤੋਂ ਵੱਖ ਕਰ ਲਿਆ,,, ਜਦਕਿ ਹਿਮਾਯੂੰ ਕਬੀਰ ਨੇ ਖ਼ੁਦ ਵੀ ਬਿਆਨ ਜਾਰੀ ਕਰਕੇ ਆਖਿਆ ਕਿ ਇਹ ਮੇਰਾ ਨਿੱਜੀ ਮਾਮਲਾ ਹੈ, ਕਿਸੇ ਪਾਰਟੀ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ। ਟੀਐਮਸੀ ਨੇ ਮੈਨੂੰ ਪਹਿਲਾਂ ਵੀ 2015 ਵਿਚ ਛੇ ਸਾਲ ਲਈ ਕੱਢਿਆ ਸੀ, ਹੁਣ ਫਿਰ,, ਇਸ ’ਤੇ ਮੈਂ ਕੁੱਝ ਨਹੀਂ ਕਹਿਣਾ, ਉਹ ਜੋ ਚਾਹੇ ਕਰ ਸਕਦੇ ਨੇ।
3
62 ਸਾਲਾ ਹਿਮਾਯੂੰ ਜ਼ਿਲ੍ਹਾ ਮੁਰਸ਼ਿਦਾਬਾਦ ਦੇ ਬੇਲਡਾਂਗਾ ਦੇ ਰਹਿਣ ਵਾਲੇ ਨੇ, ਜਿੱਥੇ ਉਨ੍ਹਾਂ ਵੱਲੋਂ ਬਾਬਰੀ ਮਸਜਿਦ ਦਾ ਨੀਂਹ ਪੱਥਰ ਰੱਖਿਆ। ਹਿਮਾਯੂੰ ਕਬੀਰ ਦੇ ਰਾਜਨੀਤਕ ਸਫ਼ਰ ’ਤੇ ਝਾਤ ਮਾਰੀ ਜਾਵੇ ਤਾਂ
ਕੌਣ ਹੈ ਹਿਮਾਯੂੰ ਕਬੀਰ?
- 2011 ਵਿਚ ਕਾਂਗਰਸ ਦੀ ਟਿਕਟ ’ਤੇ ਰੇਜੀਨਗਰ ਵਿਧਾਨ ਸਭਾ ਤੋਂ ਪਹਿਲੀ ਚੋਣ ਜਿੱਤੀ।
- 2012 ਵਿਚ ਅੰਦਰੂਨੀ ਵਿਵਾਦਾਂ ਕਰਕੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ।
- 2013 ਵਿਚ ਟੀਐਮਸੀ ਵਿਚ ਸ਼ਾਮਲ ਹੋਏ ਤੇ ਕੈਬਨਿਟ ਮੰਤਰੀ ਬਣਾਏ ਗਏ।
- 2015 ਵਿਚ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਟੀਐਮਸੀ ’ਚੋਂ 6 ਸਾਲ ਲਈ ਕੱਢੇ ਗਏ।
- 2016 ਰੇਜੀਨਗਰ ਤੋਂ ਆਜ਼ਾਦ ਚੋਣ ਲੜੇ ਪਰ ਹਾਰ ਗਏ।
- 2018 ਵਿਚ ਭਾਜਪਾ ਵਿਚ ਸ਼ਾਮਲ ਹੋ ਗਏ।
- 2019 ਵਿਚ ਮੁਰਸ਼ਿਦਾਬਾਦ ਤੋਂ ਭਾਜਪਾ ਦੀ ਟਿਕਟ ’ਤੇ ਸਾਂਸਦ ਦੀ ਚੋੜ ਲੜੀ ਤੇ ਹਾਰ ਗਏ।
- 2021 ਵਿਚ ਭਰਤਪੁਰ ਵਿਧਾਨ ਸਭਾ ਤੋਂ ਚੋਣ ਲੜੇ ਅਤੇ ਫਿਰ ਵਿਧਾਇਕ ਬਣੇ।
- 2012 ਵਿਚ ਪਾਰਟੀ ਨਿਕਾਲੇ ਦੇ ਸਮਾਂ ਪੂਰਾ ਹੋਣ ’ਤੇ ਫਿਰ ਟੀਐਮਸੀ ਵਿਚ ਸ਼ਾਮਲ ਹੋ ਗਏ।
ਹੁਣ ਜਾਣਦੇ ਆਂ ਕਿ ਕਿਵੇਂ ਹਿਮਾਯੂੰ ਕਬੀਰ ਨੇ ਬਣਾਇਆ ਬਾਬਰੀ ਮਸਜਿਦ ਦੇ ਨੀਂਹ ਪੱਥਰ ਦਾ ਪੂਰਾ ਪ੍ਰੋਗਰਾਮ।
-- ਹਿਮਾਯੂੰ ਦੇ ਐਲਾਨ ਤੋਂ ਬਾਅਦ ਕੀ ਕੁੱਝ ਹੋਇਆ?--
- 28 ਨਵੰਬਰ ਨੂੰ ਹਿਮਾਯੂੰ ਕਬੀਰ ਨੇ ਕਈ ਥਾਵਾਂ ’ਤੇ ਬੈਨਰ ਲਗਾ ਕੇ 6 ਦਸੰਬਰ ਨੂੰ ਬੇਲਡਾਂਗਾ ਵਿਖੇ ਬਾਬਰੀ ਮਸਜਿਦ ਦਾ ਨੀਂਹ ਪੱਥਰ ਰੱਖਣ ਦਾ ਐਲਾਨ ਕੀਤਾ ਸੀ।
- 3 ਦਸੰਬਰ ਨੂੰ ਟੀਐਮਸੀ ਨੇ ਇਸ ਮਾਮਲੇ ਤੋਂ ਖ਼ੁਦ ਨੂੰ ਵੱਖ ਕਰ ਲਿਆ ਅਤੇ ਕਿਹਾ ਕਿ ਹਿਮਾਯੂੰ ਦੇ ਇਸ ਐਲਾਨ ਨਾਲ ਪਾਰਟੀ ਦਾ ਕੋਈ ਸਬੰਧ ਨਹੀਂ।
- 4 ਦਸੰਬਰ ਨੂੰ ਮਾਮਲਾ ਵਧਦਾ ਦੇਖ ਟੀਐਮਸੀ ਨੇ ਹਿਮਾਯੂੰ ਕਬੀਰ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ, ਪਰ ਉਹ ਫਿਰ ਵੀ ਆਪਣੇ ਐਲਾਨ ’ਤੇ ਡਟੇ ਰਹੇ।
--- ਨੀਂਹ ਪੱਥਰ ਦਾ ਪ੍ਰੋਗਰਾਮ--
- ਸਵੇਰੇ 8 ਵਜੇ ਸਾਊਦੀ ਤੋਂ ਧਾਰਮਿਕ ਨੇਤਾ ਪ੍ਰੋਗਰਾਮ ਵਿਚ ਪੁੱਜੇ।
- ਸਵੇਰੇ 10 ਵਜੇ ਕੁਰਆਨ ਸ਼ਰੀਫ਼ ਪੜ੍ਹੀ ਗਈ।
- ਦੁਪਹਿਰ 12 ਵਜੇ ਮਸਜਿਦ ਦਾ ਨੀਂਹ ਪੱਥਰ ਰੱਖਿਆ ਗਿਆ।
- ਦੁਪਹਿਰ 2 ਵਜੇ ਸਾਰਿਆਂ ਲਈ ਖਾਣੇ ਦਾ ਪ੍ਰਬੰਧ ਕੀਤਾ ਗਿਆ।
ਹਿਮਾਯੂੰ ਕਬੀਰ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮ ਵਿਚ ਸਾਊਦੀ ਅਰਬ ਤੋਂ ਵੀ ਕਈ ਧਾਰਮਿਕ ਨੇਤਾ ਇਸ ਸਮਾਗਮ ਵਿਚ ਪੁੱਜੇ ਹੋਏ ਸਨ। ਕੁੱਲ 25 ਵਿੱਘਿਆਂ ਦੇ ਖੇਤਰ ਵਿਚ ਹੋਣ ਵਾਲੇ ਇਸ ਸਮਾਗਮ ਲਈ 150 ਫੁੱਟ ਲੰਬਾ ਅਤੇ 80 ਫੁੱਟ ਚੌੜਾ ਸਟੇਜ ਤਿਆਰ ਕੀਤਾ ਗਿਆ, ਜਿਸ ’ਤੇ 400 ਤੋਂ ਜ਼ਿਆਦਾ ਲੋਕਾਂ ਦੇ ਬੈਠਣ ਦਾ ਪ੍ਰਬੰਧ ਸੀ। ਇਸ ਪ੍ਰੋਗਰਾਮ ਵਿਚ ਆਉਣ ਵਾਲੇ ਲੋਕਾਂ ਲਈ 60 ਹਜ਼ਾਰ ਤੋਂ ਜ਼ਿਆਦਾ ਬਰਿਆਨੀ ਪੈਕੇਟ ਤਿਆਰ ਕਰਵਾਏ ਗਏੇ, ਜਿਨ੍ਹਾਂ ਨੂੰ ਵੰਡਣ ਦੇ ਲਈ 3 ਹਜ਼ਾਰ ਵਾਲੰਟੀਅਰਾਂ ਦੀ ਡਿਊਟੀ ਲਗਾਈ ਗਈ ਸੀ। ਜਾਣਕਾਰੀ ਅਨੁਸਾਰ ਇਸ ਪ੍ਰੋਗਰਾਮ ਦੌਰਾਨ 2 ਲੱਖ ਤੋਂ ਜ਼ਿਆਦਾ ਲੋਕ ਮਸਜਿਦ ਦੇ ਲਈ ਇੱਟਾਂ ਲੈ ਕੇ ਪੁੱਜੇ।
ਉਧਰ ਇਸ ਮਾਮਲੇ ਨੂੰ ਲੈ ਕੇ ਭਾਜਪਾ ਨੇਤਾ ਦਿਲੀਪ ਘੋਸ਼ ਦਾ ਕਹਿਣਾ ਏ ਕਿ ਅੱਜ ਦੇ ਦਿਨ ਬਾਬਰੀ ਢਾਂਚੇ ਨੂੰ ਹਟਾਇਆ ਗਿਆ ਸੀ, ਵਿਦੇਸ਼ੀ ਕਬਜ਼ਿਆਂ ਦਾ ਨਿਸ਼ਾਨਾ ਮਿਟਾ ਦਿੱਤਾ ਗਿਆ ਸੀ। ਅਦਾਲਤ ਦੇ ਆਦੇਸ਼ ਤੋਂ ਬਾਅਦ ਉਥੇ ਇਕ ਵਿਸ਼ਾਲ ਰਾਮ ਮੰਦਰ ਬਣਿਆ। ਉਨ੍ਹਾਂ ਕਿਹਾ ਕਿ ਟੀਐਮਸੀ ਅਤੇ ਹਿਮਾਯੂੰ ਕਬੀਰ ਵਿਚਾਲੇ ਹਾਲੇ ਵੀ ਤਾਲਮੇਲ ਬਰਕਰਾਰ ਐ,, ਇਹ ਸਿਰਫ਼ ਮੁਸਲਿਮ ਵੋਟ ਖਿੱਚਣ ਦੀ ਰਾਜਨੀਤੀ ਹੋ ਰਹੀ ਐ,, ਪਰ ਲੋਕ ਉਨ੍ਹਾਂ ਨੇਤਾਵਾਂ ਨੂੰ ਪਛਾਣਨ ਲੱਗੇ ਨੇ ਜੋ ਸਿਆਸੀ ਲਾਹੇ ਲਈ ਮੁਸਲਮਾਨਾਂ ਨੂੰ ਗੁਮਰਾਹ ਕਰਦੇ ਨੇ।
