ਅਰਵਿੰਦ ਕੇਜਰੀਵਾਲ ਨੇ ਭਾਜਪਾ ਅਤੇ ਕਾਂਗਰਸ ਪਾਰਟੀ ’ਤੇ ਲਗਾਇਆ ਆਰੋਪ
ਅਹਿਮਦਾਬਾਦ : ਗੁਜਰਾਤ ਦੇ ਜਾਮਨਗਰ ’ਚ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੀ ਰੈਲੀ ਅਤੇ ਮੋਟਰ ਸਾਈਕਲ ਰੈਲੀ ਦੌਰਾਨ ਵਿਸਾਵਦਰ ਦੇ ਵਿਧਾਇਕ ਗੋਪਾਲ ਇਟਾਲੀਅਨ ’ਤੇ ਜੁੱਤਾ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜੁੱਤਾ ਸੁੱਟਣ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜੁੱਤਾ ਸੁੱਟਣ ਵਾਲੇ ਵਿਅਕਤੀ ਨੂੰ ਫੜ ਕੇ ਕੁੱਟਿਆ ਗਿਆ।
ਆਮ ਆਦਮੀ ਪਾਰਟੀ ਵੱਲੋਂ ਗੁਜਰਾਤ ਜੋੜੇ ਮੁਹਿੰਮ ਦੇ ਤਹਿਤ ਆਯੋਜਿਤ ਬਾਈਕ ਰੈਲੀ ਮਹਾਪ੍ਰਭੂ ਜੀ ਦੀ ਬੈਠਕ ਤੋਂ ਸ਼ੁਰੂ ਕੇ ਸ਼ਹਿਰ ਦੇ ਮੁੱਖ ਮਾਰਗ ਕਾਲਾਵੜ ਨਾਕਾ, ਦਰਬਾਰਗੜ੍ਹ, ਚਾਂਦੀ ਬਾਜ਼ਾਰ, ਦੀਪਕ ਟਾਕੀਜ਼ ਅਤੇ ਬੇੜੀ ਗੇਟ ਤੋਂ ਹੁੰਦੇ ਹੋਏ ਟਾਊਨ ਹਾਲ ਤੱਕ ਪਹੁੰਚੀ। ਰੈਲੀ ਤੋਂ ਬਾਅਦ ਟਾਊਨ ਹਾਲ ’ਚ ਗੋਪਾਲ ਇਟਾਲੀਆ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਇਕ ਵਿਅਕਤੀ ਨੇ ਉਸ ’ਤੇ ਜੁੱਤਾ ਸੁੱਟ ਦਿੱਤਾ, ਜਿਸ ਤੋਂ ਬਾਅਦ ਜਨਤਕ ਰੈਲੀ ਦੌਰਾਨ ਹੜਕੰਪ ਮਚ ਗਿਆ।
ਗੋਪਾਲ ਇਟਾਲੀਆ ਨੇ ਦੱਸਿਆ ਕਿ ਜਦੋਂ ਉਹ ਸੰਬੋਧਨ ਕਰ ਰਹੇ ਸਨ ਤਾਂ ਅਚਾਨਕ ਪੁਲਿਸ ਮੰਚ ’ਤੇ ਪਹੁੰਚੀ ਅਤੇ ਕੁੱਝ ਹੀ ਮਿੰਟਾਂ ਬਾਅਦ ਇਕ ਵਿਅਕਤੀ ਖੜ੍ਹਾ ਹੋਇਆ ਅਤੇ ਉਨ੍ਹਾਂ ਵੱਲ ਜੁੱਤਾ ਸੁੱਟਿਆ। ਇਸ ਤੋਂ ਬਾਅਦ ਪੁਲਿਸ ਨੇ ਉਸ ਵਿਅਕਤੀ ਨੂੰ ਕਾਬੂ ਕਰ ਲਿਆ। ਘਟਨਾ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਭਾਜਪਾ ’ਤੇ ਹਮਲਾ ਕਰਵਾਉਣ ਦਾ ਆਰੋਪ ਲਗਵਾਇਆ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਸ਼ੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ’ਤੇ ਆਰੋਪ ਲਗਾਇਆ। ਉਨ੍ਹਾਂ ਨੇ ਲਿਖਿਆ ਕਿ ਗੁਜਰਾਤ ’ਚ ਆਮ ਆਦਮੀ ਪਾਰਟੀ ਦੀ ਵਧਦੀ ਲੋਕਪ੍ਰਿਆ ਨੇ ਭਾਜਪਾ ਅਤੇ ਕਾਂਗਰਸ ਪਾਰਟੀ ਨੂੰ ਹਿਲਾ ਦਿੱਤਾ ਹੈ।
