
ਦੇਸ਼ ਵਿਚ ਜਿਆਦਾਤਰ ਯੋਜਨਾਵਾਂ ਦਾ ਲਾਭ ਤਾਂ ਕਿਸਾਨਾਂ ਨੂੰ ਮਿਲ ਹੀ ਨਹੀਂ ਪਾਉਂਦਾ ਹੈ।
ਨਵੀਂ ਦਿੱਲੀ : ਭਾਜਪਾ ਸੰਸਦ ਮੰਤਰੀ ਵਰੁਣ ਗਾਂਧੀ ਨੇ ਕਿਸਾਨਾਂ ਦੇ ਹਾਲਾਤਾਂ 'ਤੇ ਕਿਹਾ ਹੈ ਕਿ ਦੇਸ਼ ਵਿਚ 100 ਵੱਡੇ ਉਦਯੋਗਪਤੀ ਪਰਵਾਰਾਂ ਨੂੰ 67 ਸਾਲਾਂ ਵਿਚ ਸਰਕਾਰ ਤੋਂ ਜਿੰਨੀ ਆਰਥਿਕ ਮਦਦ ਮਿਲੀ ਹੈ, ਉਸ ਦੇ ਮੁਕਾਬਲੇ ਸਿਰਫ 17 ਫ਼ੀ ਸਦੀ ਹੀ ਕਿਸਾਨਾਂ ਨੂੰ ਮਿਲਿਆ ਹੈ। ਉਹਨਾਂ ਕਿਹਾ ਕਿ ਦੇਸ਼ ਵਿਚ ਜਿਆਦਾਤਰ ਯੋਜਨਾਵਾਂ ਦਾ ਲਾਭ ਤਾਂ ਕਿਸਾਨਾਂ ਨੂੰ ਮਿਲ ਹੀ ਨਹੀਂ ਪਾਉਂਦਾ ਹੈ।
Indian Farmer
ਖ਼ਬਰਾਂ ਮੁਤਾਬਕ ਵਰੁਣ ਗਾਂਧੀ ਦਾ ਕਹਿਣਾ ਹੈ ਕਿ ਸਾਲ 1952 ਤੋਂ ਲੈ ਕੇ 2019 ਤੱਕ ਦੇਸ਼ ਦੇ 100 ਵੱਡੇ ਉਦਯੋਗਪਤੀ ਪਰਵਾਰਾਂ ਨੂੰ ਜਿੰਨਾ ਪੈਸਾ ਦਿਤਾ ਗਿਆ, ਉਸ ਦਾ ਸਿਰਫ 17 ਫ਼ੀ ਸਦੀ ਹੀ ਕੇਂਦਰ ਅਤੇ ਰਾਜ ਦੇ ਕਿਸਾਨਾਂ ਨੂੰ ਆਰਥਿਕ ਮਦਦ ਦੇ ਤੌਰ 'ਤੇ ਮਿਲਿਆ ਹੈ। ਉਹਨਾਂ ਕਿਹਾ ਕਿ ਜੇਕਰ ਇਹ ਸ਼ਰਮਨਾਕ ਅੰਕੜਾ ਨਹੀਂ ਹੈ ਤਾਂ ਮੈਨੂੰ ਨਹੀਂ ਪਤਾ ਕਿ ਇਹ ਕੀ ਹੈ। ਵਰੁਣ ਨੇ ਅੱਗੇ ਕਿਹਾ ਕਿ ਸਾਨੂੰ ਇਹ ਸੋਚਣਾ ਪਵੇਗਾ ਕਿ ਦੇਸ਼ ਦੇ ਆਖਰੀ ਆਦਮੀ ਤੱਕ ਕਿਸ ਤਰ੍ਹਾਂ ਪਹੁੰਚਿਆ ਜਾਵੇ।
Varun Gandhi, BJP: Only 17% of all money that has been paid out to the top 100 industrial families of India from 1952 to 2019, has been paid to every single farmer, centre & state together, in this country. If there is not a more shameful statistic,I don't know what it is.(06.01) pic.twitter.com/lMpyJKr1eW
— ANI (@ANI) January 7, 2019
ਪੀਐਮ ਨਰਿੰਦਰ ਮੋਦੀ ਨੇ ਕਿਹਾ ਕਿ ਵਿਕਾਸ ਲਈ ਪਿੰਡਾਂ ਨੂੰ ਗੋਦ ਲਵੋ, ਅਸੀਂ ਵੀ ਉਹੀ ਕੀਤਾ ਹੈ। ਪਰ ਦੇਖਿਆ ਗਿਆ ਹੈ ਕਿ ਚਾਹੇ ਤੁਸੀਂ ਸੜਕ ਬਣਵਾਓ, ਪੁਲੀ ਬਣਵਾਓ ਜਾਂ ਫਿਰ ਸੌਲਰ ਪੈਨਲ ਲਗਵਾਓ, ਤਾਂ ਵੀ ਲੋਕਾਂ ਦੀ ਆਰਥਿਕ ਹਾਲਤ ਨਹੀਂ ਬਦਲਦੀ। ਸਕੂਲ ਜਾਣ ਵਾਲਿਆਂ ਬੱਚਿਆਂ ਦੀ ਗਿਣਤੀ ਵਿਚ ਵੀ ਬਦਲਾਅ ਨਹੀਂ ਹੁੰਦਾ ਹੈ।