ਘਾਟੀ 'ਚ ਫਿਸਲਣ ਕਾਰਨ ਖੱਡ 'ਚ ਫਸੇ ਲੋਕਾਂ ਲਈ ਮਸੀਹਾ ਬਣੀ ਫ਼ੌਜ, ਕਈ ਲੋਕਾਂ ਦੀ ਬਚਾਈ ਜਾਨ
Published : Jan 7, 2020, 1:16 pm IST
Updated : Jan 7, 2020, 1:16 pm IST
SHARE ARTICLE
File Photo
File Photo

46 ਆਰਆਰ ਫ਼ੌਜੀ ਵਿੰਗ ਨੇ ਵਾਹਨਾਂ ਨੂੰ ਵੀ ਖੱਡ 'ਚੋਂ ਬਾਹਰ ਕੱਢਿਆ, ਪੀੜਤ ਲੋਕਾਂ ਨੇ ਜਾਨ ਬਚਾਉਣ ਲਈ ਵਾਰ-ਵਾਰ ਕੀਤਾ ਫ਼ੌਜ ਦਾ ਧੰਨਵਾਦ

ਸ਼੍ਰੀਨਗਰ(ਫਿਰਦੌਸ਼ ਕਾਦਰੀ)- ਜੰਮੂ-ਕਸ਼ਮੀਰ ਦੀ ਪੰਡਤ ਕਾਲੋਨੀ ਸ਼ੀਰੀ ਬਾਰਾਮੂਲਾ ਦੇ ਨੇੜੇ ਬਰਫ਼ਬਾਰੀ ਤੋਂ ਬਾਅਦ ਭਾਰਤੀ ਫ਼ੌਜ ਕੁੱਝ ਲੋਕਾਂ ਲਈ ਉਸ ਸਮੇਂ ਮਸੀਹਾ ਬਣ ਕੇ ਪੁੱਜੀ ਜਦੋਂ ਫ਼ੌਜ ਨੇ ਬਰਫ਼ਬਾਰੀ ਮਗਰੋਂ ਹੋਈ ਫਿਸਲਣ ਕਾਰਨ ਖੱਡ ਵਿਚ ਡਿੱਗੇ ਦੋ ਵਾਹਨਾਂ ਅਤੇ ਯਾਤਰੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। 

Fie Photo Fie Photo

ਦਰਅਸਲ ਬਰਫ਼ਬਾਰੀ ਅਤੇ ਬਾਰਿਸ਼ ਤੋਂ ਬਾਅਦ ਰੋਡ 'ਤੇ ਕਾਫ਼ੀ ਜ਼ਿਆਦਾ ਚਿੱਕੜ ਹੋ ਗਿਆ ਸੀ, ਜਿਸ ਕਾਰਨ ਪੰਡਤ ਕਾਲੋਨੀ ਸ਼ੀਰੀ ਬਾਰਾਮੂਲਾ ਨੇੜੇ ਕੁੱਝ ਵਾਹਨ ਫਿਸਲ ਕੇ ਖੱਡ ਵਿਚ ਡਿੱਗ ਗਏ, ਜਿਸ ਦੌਰਾਨ ਯਾਤਰੀਆਂ ਨੂੰ ਸੱਟਾਂ ਵੀ ਵੱਜੀਆਂ ਪਰ ਐਨ ਮੌਕੇ 'ਤੇ ਪੁੱਜੀ ਭਾਰਤੀ ਫ਼ੌਜ ਦੇ 46 ਆਰਆਰ ਵਿੰਗ ਦੇ ਫ਼ੌਜੀਆਂ ਨੇ ਇਨ੍ਹਾਂ ਲੋਕਾਂ ਦੀ ਜਾਨ ਬਚਾਈ ਅਤੇ ਇਨ੍ਹਾਂ ਦੇ ਵਾਹਨਾਂ ਨੂੰ ਵੀ ਬਾਹਰ ਕੱਢਿਆ। 

file Photofile Photo

ਇਸ ਮੌਕੇ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਨੇ ਫ਼ੌਜ ਵੱਲੋਂ ਕੀਤੀ ਗਈ ਮਦਦ ਦੀ ਤਾਰੀਫ਼ ਕਰਦਿਆਂ ਆਖਿਆ ਕਿ ਉਹ ਫ਼ੌਜ ਦਾ ਬਹੁਤ ਧੰਨਵਾਦ ਕਰਦੇ ਹਨ, ਜਿਸ ਨੇ ਉਨ੍ਹਾਂ ਦੇ ਸਾਥੀਆਂ ਦੀ ਜਾਨ ਬਚਾਈ ਅਤੇ ਖੱਡ ਵਿਚ ਡਿੱਗੇ ਉਨ੍ਹਾਂ ਦੇ ਵਾਹਨਾਂ ਨੂੰ ਬਾਹਰ ਕੱਢਿਆ। 

File Photo File Photo

ਦੱਸ ਦਈਏ ਕਿ ਜੰਮੂ-ਕਸ਼ਮੀਰ ਵਿਚ ਬੀਤੇ ਦਿਨੀਂ ਕਾਫ਼ੀ ਜ਼ਿਆਦਾ ਬਰਫ਼ਬਾਰੀ ਹੋਈ, ਜਿਸ ਤੋਂ ਮਗਰੋਂ ਕਈ ਖੇਤਰਾਂ ਵਿਚ ਹਾਦਸੇ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਪਰ ਬਾਰਾਮੂਲਾ ਨੇੜੇ ਵਾਪਰੇ ਹਾਦਸੇ ਕਾਰਨ ਫਸੇ ਲੋਕਾਂ ਦੀ ਫ਼ੌਜ ਨੇ ਮਦਦ ਕੀਤੀ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement