ਬਟਾਲਾ ਫੈਕਟਰੀ ਪੀੜਤਾਂ ਲਈ ਖਾਲਸਾ ਏਡ ਬਣੀ ਮਸੀਹਾ
Published : Dec 27, 2019, 12:24 pm IST
Updated : Apr 9, 2020, 9:58 pm IST
SHARE ARTICLE
File
File

ਪੀੜਤ ਪਰਿਵਾਰਾਂ ਲਈ ਰੋਜ਼ਗਾਰ ਦਾ ਕੀਤਾ ਪ੍ਰਬੰਧ

ਬਟਾਲਾ- 4 ਸਤੰਬਰ ਨੂੰ ਬਟਾਲਾ ਵਿਖੇ ਹੋਏ ਪਟਾਕਾ ਫੈਕਟਰੀ ਧਮਾਕੇ ਦੌਰਾਨ ਜਿੱਥੇ 25 ਦੇ ਕਰੀਬ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਸੀ, ਉੱਥੇ ਹੀ ਫੈਕਟਰੀ ਦੇ ਆਲੇ-ਦੁਆਲੇ ਪੈਂਦੀਆਂ ਦੁਕਾਨਾਂ ਅਤੇ ਘਰ ਵੀ ਮਲਬੇ ਦੇ ਢੇਰ ਵਿਚ ਬਦਲ ਗਏ ਸਨ। ਇਨ੍ਹਾਂ ਹਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਕੌਮਾਂਤਰੀ ਪੱਧਰ ਦੀ ਸਮਾਜਸੇਵੀ ਸੰਸਥਾ ਖਾਲਸਾ ਏਡ ਦੇ ਮੁਖੀ ਭਾਈ ਰਵੀ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ਵਲੋਂ ਧਮਾਕੇ ਵਿਚ ਢਹਿ ਢੇਰੀ ਹੋਈਆਂ 8 ਦੁਕਾਨਾਂ ਸਮੇਤ ਇਕ ਘਰ ਨੂੰ ਬਣਾਉਣ ਦੀ ਸੇਵਾ ਲਈ ਗਈ ਸੀ।

ਜਿਸ ਤੋਂ ਬਾਅਦ ਖਾਲਸਾ ਏਡ ਦੇ ਏਸ਼ੀਆ ਦੇ ਹੈੱਡ ਅਮਰਪ੍ਰੀਤ ਸਿੰਘ, ਜੀਵਨਜੋਤ ਸਿੰਘ ਜੰਮੂ, ਤਜਿੰਦਰਪਾਲ ਸਿੰਘ ਜਲੰਧਰ ਅਤੇ ਦਲਜੀਤ ਸਿੰਘ ਕਾਹਲੋਂ 'ਤੇ ਆਧਾਰਿਤ ਟੀਮ ਮੈਂਬਰਾਂ ਵੱਲੋਂ ਅੱਜ ਮੌਕੇ 'ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਚੱਲ ਰਹੇ ਰਾਹਤ ਕਾਰਜਾਂ ਦਾ ਵੀ ਨਿਰੀਖਣ ਕੀਤਾ ਗਿਆ।

ਇ ਮੌਕੇ ਜ਼ਿਲਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਖਦੀਪ ਸਿੰਘ ਸੁੱਖ ਤੇਜਾ ਵੱਲੋਂ ਆਪਣੇ ਸਾਥੀਆਂ ਨਾਲ ਖਾਲਸਾ ਏਡ ਦੀ ਟੀਮ ਦੇ ਮੈਂਬਰਾਂ ਦਾ ਸਵਾਗਤ ਕਰਦਿਆਂ ਮਾਨਵਤਾ ਦੇ ਭਲੇ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਪਟਾਕਾ ਫੈਕਟਰੀ ਧਮਾਕੇ ਵਿਚ ਆਸ-ਪਾਸ ਦੇ ਦੁਕਾਨਦਾਰ ਪੂਰੀ ਤਰ੍ਹਾਂ ਨਾਲ ਉਜੜ ਗਏ ਸਨ। 

ਜਿਨ੍ਹਾਂ ਦਾ ਮੁੜ ਵਸੇਬਾ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਰੋਜ਼ਗਾਰ ਦਾ ਪ੍ਰਬੰਧ ਕਰਦਿਆਂ ਖਾਲਸਾ ਏਡ ਵੱਲੋਂ ਦੁਕਾਨਾਂ ਅਤੇ ਘਰਾਂ ਦਾ ਨਿਰਮਾਣ ਕਰਵਾਉਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਸੁੱਖ ਤੇਜਾ ਨੇ ਖਾਲਸਾ ਏਡ ਦੀ ਟੀਮ ਨੂੰ ਸਮੁੱਚੇ ਇਲਾਕੇ ਦਾ ਦੌਰਾ ਕਰਵਾਉਂਦਿਆਂ ਸਾਰੀ ਸਥਿਤੀ ਤੋਂ ਜਾਣੂ ਵੀ ਕਰਵਾਇਆ। 

ਇਸ ਮੌਕੇ ਚੇਅਰਮੈਨ ਕਸਤੂਰੀ ਲਾਲ ਸੇਠ, ਤਹਿਸੀਲਦਾਰ ਵਰਿਆਮ ਸਿੰਘ, ਕੌਂਸਲਰ ਸੁਨੀਲ ਸਰੀਨ, ਮਾ. ਜੋਗਿੰਦਰ ਸਿੰਘ ਅੱਚਲੀਗੇਟ, ਸੰਪੂਰਨ ਸਿੰਘ, ਮਾ. ਸ਼ਿਵਦੇਵ ਸਿੰਘ, ਰਾਜੂ ਦਿੱਲੀ ਮੋਟਰ, ਕਸਤੂਰੀ ਲਾਲ, ਸੁਰਿੰਦਰ ਸਿੰਘ ਗੋਪੀ, ਬਲਵਿੰਦਰ ਸਿੰਘ, ਸਵਰਣ ਸਿੰਘ, ਜਸਵਿੰਦਰ ਸਿੰਘ ਅਤੇ ਹੋਰ ਵੀ ਮੈਂਬਰ ਹਾਜ਼ਰ ਸਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement