
11 ਵਜੇ ਨਿਕਲੇਗਾ ਕਿਸਾਨਾਂ ਦਾ ਟਰੈਕਟਰ ਮਾਰਚ
ਨਵੀਂ ਦਿੱਲੀ: ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵਿਰੋਧ 43 ਵੇਂ ਦਿਨ ਵੀ ਜਾਰੀ ਹੈ ਅਤੇ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਵੀਰਵਾਰ (7 ਜਨਵਰੀ) ਨੂੰ ਟਰੈਕਟਰ ਮਾਰਚ ਕੱਢਿਆ ਜਾਵੇਗਾ। ਕਿਸਾਨ ਇਸ ਨੂੰ 26 ਜਨਵਰੀ ਨੂੰ ਟਰੈਕਟਰ ਪਰੇਡ ਦੀ ਰਿਹਰਸਲ ਦੱਸ ਰਹੇ ਹਨ। ਦੱਸ ਦੇਈਏ ਕਿ ਗਣਤੰਤਰ ਦਿਵਸ ਮੌਕੇ, ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਪਰੇਡ ਕੱਢਣ ਚਿਤਾਵਨੀ ਦਿੱਤੀ ਗਈ ਹੈ।
Tractors March
ਦਿੱਲੀ ਵਿਚ ਦਾਖਲ ਨਹੀਂ ਹੋਵੇਗਾ ਟਰੈਕਟਰ ਮਾਰਚ
ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਸਾਨ ਰੈਲੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰੈਕਟਰ ਰੈਲੀ ਦਾ ਇੱਕ ਜੱਥਾ ਦਾਸਨਾ ਤੋਂ ਅਲੀਗੜ ਰਸਤੇ ਤੱਕ ਜਾਵੇਗਾ, ਜਦੋਂ ਕਿ ਦੂਜਾ ਸਮੂਹ ਨੋਇਡਾ ਤੋਂ ਪਲਵਲ ਰਸਤੇ ਜਾਵੇਗਾ। ਅਸੀਂ ਪ੍ਰਸ਼ਾਸਨ ਨੂੰ ਆਪਣੇ ਰਸਤੇ ਬਾਰੇ ਦੱਸਿਆ ਹੈ। ਇਸਦੇ ਨਾਲ ਹੀ, ਉਨ੍ਹਾਂ ਇਹ ਵੀ ਕਿਹਾ ਕਿ ਟਰੈਕਟਰ ਮਾਰਚ ਦਿੱਲੀ ਵਿੱਚ ਦਾਖਲ ਨਹੀਂ ਹੋਵੇਗਾ ਅਤੇ ਯਾਤਰਾ ਕਰਨ ਤੋਂ ਬਾਅਦ ਦਾਸਨਾ ਅਤੇ ਪਲਵਲ ਸਬੰਧਤ ਹੱਦਾਂ ਤੇ ਸਮਾਪਤ ਹੋਏਗਾ।
Tractor March
11 ਵਜੇ ਨਿਕਲੇਗਾ ਕਿਸਾਨਾਂ ਦਾ ਟਰੈਕਟਰ ਮਾਰਚ
ਜਮੂਰੀ ਕਿਸਾਨ ਸਭਾ ਦੇ ਜਨਰਲ ਸੱਕਤਰ ਕੁਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਸੈਂਕੜੇ ਟਰੈਕਟਰ ਸਿੰਧੂ ਅਤੇ ਟਿੱਕਰੀ ਸਰਹੱਦ ਤੋਂ ਕੁੰਡਲੀ-ਮਨੇਸਰ-ਪਲਵਲ (ਕੇ ਐਮ ਪੀ) ਜਾਂ ਵੈਸਟਰਨ ਐਕਸਪ੍ਰੈਸ ਵੇਅ ਤੱਕ ਮਾਰਚ ਕਰਨਗੇ। ਉਹਨਾਂ ਕਿਹਾ, "ਦੋਵਾਂ ਹੱਦਾਂ ਤੋਂ ਸੈਂਕੜੇ ਟਰੈਕਟਰ ਸਵੇਰੇ 11 ਵਜੇ ਦੇ ਕਰੀਬ ਰਵਾਨਾ ਹੋਣਗੇ ਅਤੇ ਕੇ ਐਮ ਪੀ ਐਕਸਪ੍ਰੈਸਵੇਅ ਵੱਲ ਵਧਣਗੇ ਅਤੇ ਉੱਥੋਂ ਆਪਣੇ ਕੈਂਪਾਂ ਵਿੱਚ ਪਰਤ ਆਉਣਗੇ।ਇਸ ਦੇ ਨਾਲ ਹੀ, ਭਾਰਤੀ ਕਿਸਾਨ ਯੂਨੀਅਨ-ਭਾਨੂ (ਬੀ.ਕੇ.ਯੂ. ਭਾਨੂ) ਨਾਲ ਜੁੜੇ ਕਿਸਾਨ ਮਹਾਮਾਯਾ ਫਲਾਈਓਵਰ ਤੋਂ ਚਿੱਲਾ ਬਾਰਡਰ (ਦਿੱਲੀ-ਨੋਇਡਾ ਲਿੰਕ ਰੋਡ) ਤੱਕ ਟਰੈਕਟਰ ਮਾਰਚ ਕਰਨਗੇ।