
ਕਮਜ਼ੋੋਰ ਨੇਤਾ ਪ੍ਰਚਾਰਨ ਦੇ ਬਾਵਜੂਦ ਰਾਹੁਲ ਗਾਂਧੀ ਸਰਕਾਰ ’ਤੇ ਲਗਾਤਾਰ ਹਮਲੇ ਕਰ ਰਹੇ ਹਨ
ਮੁੰਬਈ : ਸ਼ਿਵਸੈਨਾ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿਰੁਧ ਖੜਾ ਹੋਣ ਲਈ ਰਾਹੁਲ ਗਾਂਧੀ ਨੂੰ ਯੋਧਾ ਦੱਸਦੇ ਹੋਏ ਵੀਰਵਾਰ ਨੂੰ ਕਿਹਾ ਕਿ ਦਿੱਲੀ ਦੇ ਸ਼ਾਸਕ ਕਾਂਗਰਸ ਨੇਤਾ ਤੋਂ ਡਰਦੇ ਹਨ। ਸ਼ਿਵਸੈਨਾ ਨੇ ਅਪਣੀ ਸੰਪਾਦਕੀ ‘ਸਾਮਨਾ’ ’ਚ ਲਿਖਿਆ ਹੈ ਕਿ ਇਹ ਚੰਗੀ ਗੱਲ ਹੈ ਕਿ ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਬਣਨ ਜਾ ਰਹੇ ਹਨ।
Samna
ਸੰਪਾਦਕੀ ’ਚ ਕਿਹਾ ਗਿਆ ਕਿ ਦਿੱਲੀ ਦੇ ਸ਼ਾਸਕਾਂ ਨੂੰ ਰਾਹੁਲ ਗਾਂਧੀ ਤੋਂ ਡਰ ਲਗਦਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਬਿਨਾਂ ਕਿਸੇ ਗੱਲ ਦੇ ਗਾਂਧੀ ਪਰਵਾਰ ਨੂੰ ਬਦਨਾਮ ਕਰਨ ਦੀ ਸਰਕਾਰੀ ਮੁਹਿੰਮ ਨਹੀਂ ਚਲਾਈ ਗਈ ਹੁੰਦੀ।
Rahul Gandhi
ਇਸ ਵਿਚ ਕਿਹਾ ਕਿ ਯੋਧਾ ਚਾਹੇ ਇਕੱਲਾ ਰਹੇ, ਉਸ ਤੋਂ ਤਾਨਾਸ਼ਾਹ ਨੂੰ ਡਰ ਲਗਦਾ ਹੈ ਅਤੇ ਇਕੱਲਾ ਯੋਧਾ ਪ੍ਰਮਾਣਿਕ ਹੋਵੇਗਾ ਤਾਂ ਇਹ ਡਰ 100 ਗੁਣਾ ਵਧ ਜਾਂਦਾ ਹੈ। ਰਾਹੁਲ ਗਾਂਧੀ ਦਾ ਡਰ 100 ਗੁਣਾ ਵਾਲਾ ਹੈ। ਸੰਪਾਦਕੀ ’ਚ ਕਿਹਾ ਗਿਆ ਕਿ ਇਹ ਚੰਗਾ ਹੈ ਕਿ ਰਾਹੁਲ ਗਾਂਧੀ ਫਿਰ ਤੋਂ ਕਾਂਗਰਸ ਪ੍ਰਧਾਨ ਬਣਨ ਜਾ ਰਹੇ ਹਨ।
uddhav thackeray
ਸੰਪਾਦਕੀ ’ਚ ਕਿਹਾ ਗਿਆ ਕਿ ਇਹ ਸਭ ਨੂੰ ਮੰਨਣਾ ਚਾਹੀਦਾ ਹੈ ਕਿ ਭਾਜਪਾ ਕੋਲ ਨਰਿੰਦਰ ਮੋਦੀ ਦਾ ਆਪਸ਼ਨ ਨਹੀਂ ਹੈ ਅਤੇ ਕਾਂਗਰਸ ਕੋਲ ਰਾਹੁਲ ਗਾਂਧੀ ਦਾ ਆਪਸ਼ਨ ਨਹੀਂ ਹੈ। ਸਾਮਨਾ ’ਚ ਕਿਹਾ ਗਿਆ ਕਿ ਰਾਹੁਲ ਗਾਂਧੀ ਕਮਜ਼ੋੋਰ ਨੇਤਾ ਹਨ ਦਾ ਪ੍ਰਚਾਰ ਕੀਤਾ ਗਿਆ, ਪਰ ਹੁਣ ਵੀ ਉਹ ਖੜੇ ਹਨ ਅਤੇ ਲਗਾਤਾਰ ਸਰਕਾਰ ’ਤੇ ਹਮਲੇ ਕਰ ਰਹੇ ਹਨ।