
ਉਨ੍ਹਾਂ ਦੋਸ਼ ਲਾਇਆ ਕਿ ਲੋਕਾਂ ਤੋਂ ਚੰਦਾ ਇਕੱਠਾ ਕਰਨ ਦਾ ਮਾਮਲਾ ਸਿੱਧਾ ਨਹੀਂ ਹੈ। ਇਹ ਰਾਜਨੀਤਕ ਹੈ।
ਮੁੰਬਈ : ਸ਼ਿਵ ਸੈਨਾ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਲਈ ਲੋਕਾਂ ਤੋਂ ਦਾਨ ਇਕੱਤਰ ਕਰਨ ਲਈ ਸੰਪਰਕ ਮੁਹਿੰਮ ਭਗਵਾਨ ਰਾਮ ਦੀ ਆੜ ਵਿਚ 2024 ਦੀਆਂ ਆਮ ਚੋਣਾਂ ਲਈ ਪ੍ਰਚਾਰ ਕਰਨ ਵਾਂਗ ਹੀ ਹੈ। ਹਾਲਾਂਕਿ, ਭਾਜਪਾ ਨੇ ਇਹ ਦੋਸ਼ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਪਾਰਟੀ ਲਈ ਕੋਈ ਰਾਜਨੀਤਕ ਮੁੱਦਾ ਨਹੀਂ ਹੈ ਅਤੇ ਸ਼ਿਵ ਸੈਨਾ ’ਤੇ ਦੋਸ਼ ਲਗਾਇਆ ਹੈ ਕਿ ਉਹ ਪਹਿਲਾਂ ਰਾਮ ਮੰਦਰ ਨਿਰਮਾਣ ਲਈ ਜ਼ਮੀਨ ਬਣਾਉਣ ਅਤੇ ਫਿਰ ਚੰਦਾ ਇਕੱਠਾ ਕਰਨ ਦੀ ਮੁਹਿੰਮ ਵਿਚ ਰੁਕਾਵਟਾਂ ਪੈਦਾ ਕਰ ਰਿਹਾ ਸੀ।
photoਸ਼ਿਵ ਸੈਨਾ ਨੇ ਅਪਣੇ ਮੁਖ ਪੱਤਰ ਸਾਮਣਾ ਵਿਚ ਕਿਹਾ ਕਿ ਇਹ ਫ਼ੈਸਲਾ ਕਦੇ ਨਹੀਂ ਕੀਤਾ ਗਿਆ ਸੀ ਕਿ ਵਿਸ਼ਾਲ ਮੰਦਰ ਲੋਕਾਂ ਦੇ ਦਾਨ ਨਾਲ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਭਗਵਾਨ ਰਾਮ ਦੇ ਨਾਮ ’ਤੇ ਮੁਹਿੰਮ ਕਿਸੇ ਬਿੰਦੂ ’ਤੇ ਰੁਕਣੀ ਚਾਹੀਦੀ ਹੈ, ਪਰ ਅਜਿਹਾ ਹੁੰਦਾ ਪ੍ਰਤੀਤ ਨਹੀਂ ਹੁੰਦਾ। ਉਨ੍ਹਾਂ ਦੋਸ਼ ਲਾਇਆ ਕਿ ਲੋਕਾਂ ਤੋਂ ਚੰਦਾ ਇਕੱਠਾ ਕਰਨ ਦਾ ਮਾਮਲਾ ਸਿੱਧਾ ਨਹੀਂ ਹੈ। ਇਹ ਰਾਜਨੀਤਕ ਹੈ।
Narinder modiਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਜਨਰਲ ਸੱਕਤਰ ਚੰਪਤ ਰਾਏ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਅਯੁੱਧਿਆ ਵਿਚ ਰਾਮ ਮੰਦਰ ਦਾ ਨਿਰਮਾਣ ਜਨ ਸੰਪਰਕ ਪ੍ਰੋਗਰਾਮ ਰਾਹੀਂ ਲੋਕਾਂ ਤੋਂ ਘਰੇਲੂ ਤੌਰ ’ਤੇ ਇਕੱਤਰ ਕੀਤੇ ਫ਼ੰਡਾਂ ਵਿਚੋਂ ਹੀ ਕੀਤਾ ਜਾਵੇਗਾ, ਕਿਉਕਿ ਟਰੱਸਟ ਨੂੰ ਵਿਦੇਸ਼ਾਂ ਤੋਂ ਦਾਨ ਲੈਣ ਲਈ ਲੋੜੀਂਦੀ ਪ੍ਰਵਾਨਗੀ ਦਿਤੀ ਹੈ ਨਹੀ ਹੈ। ਰਾਏ ਨੇ ਕਿਹਾ ਸੀ ਕਿ ਰਾਮ ਮੰਦਰ ਅਸਲ ਵਿਚ ਇਕ ਰਾਸ਼ਟਰ ਮੰਦਰ ਦਾ ਰੂਪ ਧਾਰਨ ਕਰੇਗਾ ਅਤੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਮੰਦਰ ਦੀ ਉਸਾਰੀ ਲਈ ਦੇਸ਼ ਭਰ ਵਿਚ ਇਕ ਜਨ ਸੰਪਰਕ ਅਤੇ ਯੋਗਦਾਨ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ।