ਜਾਵੇਦ ਹਬੀਬ ਨੂੰ ਔਰਤ ਦੇ ਵਾਲਾਂ 'ਤੇ ਥੁੱਕਣਾ ਪਿਆ ਮਹਿੰਗਾ, FIR ਦਰਜ ਹੋਣ ਤੋਂ ਬਾਅਦ ਮੰਗੀ ਮਾਫ਼ੀ
Published : Jan 7, 2022, 4:09 pm IST
Updated : Jan 7, 2022, 4:09 pm IST
SHARE ARTICLE
Jawed Habib lands in trouble after spitting controversy, issues apology
Jawed Habib lands in trouble after spitting controversy, issues apology

ਵੀਡੀਓ 'ਚ ਹਬੀਬ ਉੱਥੇ ਆਏ ਲੋਕਾਂ ਨੂੰ ਕਹਿ ਰਹੇ ਹਨ ਕਿ ''ਜੇਕਰ ਪਾਣੀ ਦੀ ਕਮੀ ਹੈ ਤਾਂ ਥੁੱਕੋ।' 

 

ਮੁਜ਼ੱਫਰਨਗਰ/ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿਚ ਪੁਲਿਸ ਨੇ ਮਸ਼ਹੂਰ ਹੇਅਰ ਡ੍ਰੈਸਰ ਜਾਵੇਦ ਹਬੀਬ ਜੋ ਕਿ ਇਕ ਭਾਜਪਾ ਨੇਤਾ ਵੀ ਹਨ ਉਸ ਦੇ ਖਿਲਾਫ਼ ਇੱਕ ਔਰਤ ਦੇ ਵਾਲ ਬਣਾਉਂਦੇ ਸਮੇਂ ਸਿਰ 'ਚ ਥੁੱਕਣ ਦੇ ਦੋਸ਼ ਵਿਚ ਐਫਆਈਆਰ ਦਰਜ ਕੀਤੀ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 3 ਜਨਵਰੀ ਨੂੰ ਇੱਥੇ ਇੱਕ ਵਰਕਸ਼ਾਪ ਵਿਚ ਵਾਪਰੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਵੀਡੀਓ 'ਚ ਹਬੀਬ ਉੱਥੇ ਆਏ ਲੋਕਾਂ ਨੂੰ ਕਹਿ ਰਹੇ ਹਨ ਕਿ ''ਜੇਕਰ ਪਾਣੀ ਦੀ ਕਮੀ ਹੈ ਤਾਂ ਥੁੱਕੋ।' 

Jawed Habib lands in trouble after spitting controversy, issues apology

Jawed Habib lands in trouble after spitting controversy, issues apology

ਪੁਲਿਸ ਨੇ ਦੱਸਿਆ ਕਿ ਬਰੌਤ ਕਸਬੇ ਦੀ ਰਹਿਣ ਵਾਲੀ ਪੂਜਾ ਗੁਪਤਾ ਦੀ ਸ਼ਿਕਾਇਤ 'ਤੇ ਮਨਸੂਰਪੁਰ ਪੁਲਿਸ ਸਟੇਸ਼ਨ 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਸ਼ਿਕਾਇਤ ਮੁਤਾਬਕ ਹਬੀਬ ਨੇ ਵਰਕਸ਼ਾਪ ਦੌਰਾਨ ਪੂਜਾ ਗੁਪਤਾ ਦੇ ਵਾਲਾਂ 'ਤੇ ਥੁੱਕਿਆ। ਅਲੋਚਨਾ ਹੋਣ ਤੋਂ ਬਾਅਦ ਹਬੀਬ ਨੇ ਮਾਫ਼ੀ ਵੀ ਮੰਗ ਲਈ ਹੈ। ਉਨ੍ਹਾਂ ਨੇ ਕਿਹਾ ਕਿ ਜੇ ਉਹਨਾਂਦੇ ਇੰਝ ਕਰਨ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਮਾਫ਼ੀ ਮੰਗਦੇ ਹਨ।

Jawed Habib lands in trouble after spitting controversy, issues apology

Jawed Habib lands in trouble after spitting controversy, issues apology

ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਦਿੱਲੀ ਅਤੇ ਯੂਪੀ ਪੁਲਿਸ ਨੂੰ ਪੱਤਰ ਲਿਖ ਕੇ ਹਬੀਬ ਖਿਲਾਫ਼ ਕੀਤੀ ਗਈ ਕਾਰਵਾਈ ਦੀ ਰਿਪੋਰਟ ਮੰਗੀ ਹੈ। ਹਬੀਬ ਦੀ ਗ੍ਰਿਫ਼ਤਾਰੀ ਲਈ ਹਿੰਦੂ ਸੰਗਠਨਾਂ ਨੇ ਪ੍ਰਦਰਸ਼ਨ ਵੀ ਕੀਤਾ ਹੈ। ਦਰਅਸਲ, 3 ਜਨਵਰੀ ਨੂੰ ਜਾਵੇਦ ਹਬੀਬ ਦਾ ਪ੍ਰੋਗਰਾਮ ਮੁਜ਼ੱਫਰਨਗਰ ਦੇ ਜਦੌਦਾ ਦੇ ਇੱਕ ਹੋਟਲ ਵਿੱਚ ਸੀ। ਇਸ ਦੌਰਾਨ ਉਨ੍ਹਾਂ ਨੇ ਇੱਕ ਵਰਕਸ਼ਾਪ ਵਿਚ ਹੇਅਰ ਸਟਾਈਲਿੰਗ ਟਿਪਸ ਦਿੱਤੇ। ਜਾਵੇਦ ਹਬੀਬ ਨੇ ਦੱਸਿਆ ਕਿ ਪਾਣੀ ਨਾ ਹੋਣ ਦੀ ਸੂਰਤ ਵਿੱਚ ਥੁੱਕ ਨਾਲ ਵਾਲ ਕੱਟੇ ਜਾ ਸਕਦੇ ਹਨ। ਇਹ ਬੋਲਦਿਆਂ ਉਸ ਨੇ ਡੈਮੋ ਵਜੋਂ ਕੁਰਸੀ 'ਤੇ ਬੈਠੀ ਔਰਤ ਦੇ ਸਿਰ 'ਤੇ ਥੁੱਕਿਆ।

Jawed Habib lands in trouble after spitting controversy, issues apologyJawed Habib lands in trouble after spitting controversy, issues apology

ਇਹ ਵੀਡੀਓ 6 ਜਨਵਰੀ ਨੂੰ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਇਹ ਵਾਇਰਲ ਹੋ ਗਿਆ ਸੀ। ਔਰਤ ਦੀ ਪਛਾਣ ਪੂਜਾ ਗੁਪਤਾ ਵਜੋਂ ਹੋਈ ਹੈ। ਉਹ ਬਾਗਪਤ ਜ਼ਿਲ੍ਹੇ ਦੇ ਬਰੌਤ ਸ਼ਹਿਰ ਦੀ ਰਹਿਣ ਵਾਲੀ ਹੈ ਅਤੇ ਇੱਕ ਬਿਊਟੀ ਪਾਰਲਰ ਚਲਾਉਂਦੀ ਹੈ। ਪੂਜਾ ਨੇ ਇਸ ਸਬੰਧ 'ਚ ਜਾਵੇਦ ਹਬੀਬ ਦੇ ਖਿਲਾਫ ਮੁਜ਼ੱਫਰਨਗਰ ਦੇ ਮਨਸੂਰਪੁਰ ਥਾਣੇ 'ਚ 6 ਜਨਵਰੀ ਨੂੰ ਮਾਮਲਾ ਦਰਜ ਕਰਵਾਇਆ ਹੈ। ਹਬੀਬ ਖ਼ਿਲਾਫ਼ ਆਈਪੀਸੀ ਦੀ ਧਾਰਾ 355, 504 ਅਤੇ ਆਫ਼ਤ ਪ੍ਰਬੰਧਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਹੀ ਹਿੰਦੂ ਸੰਗਠਨਾਂ ਨੇ ਉਸ ਦੀ ਗ੍ਰਿਫਤਾਰੀ ਲਈ ਪ੍ਰਦਰਸ਼ਨ ਕੀਤਾ।

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement