ਜਪਾਨ ਨੂੰ ਪਛਾੜ ਕੇ ਭਾਰਤ ਬਣਿਆ ਤੀਜੀ ਸਭ ਤੋਂ ਵੱਡੀ ਆਟੋ ਮਾਰਕੀਟ
Published : Jan 7, 2023, 11:50 am IST
Updated : Jan 7, 2023, 11:50 am IST
SHARE ARTICLE
India became the third largest auto market after surpassing Japan
India became the third largest auto market after surpassing Japan

2022 ’ਚ ਲਗਭਗ 42 ਲੱਖ 50 ਹਜ਼ਾਰ ਵਾਹਨਾਂ ਦੀ ਹੋਈ ਵਿਕਰੀ

 

ਨਵੀਂ ਦਿੱਲੀ- ਜਪਾਨ ਨੂੰ ਪਛਾੜ ਕੇ ਭਾਰਤ ਤੀਜੀ ਸਭ ਤੋਂ ਵੱਡੀ ਆਟੋ ਮਾਰਕੀਟ ਬਣ ਗਿਆ ਹੈ। ਸਾਲ 2021 ਵਿੱਚ ਚੀਨ ਨੇ 26.27 ਮਿਲੀਅਨ ਵਾਹਨ ਵੇਚੇ, ਜਿਸ ਕਾਰਨ ਇਸ ਨੇ ਵਿਸ਼ਵ ਪੱਧਰ 'ਤੇ ਆਟੋ ਵਿਕਰੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦਕਿ ਅਮਰੀਕਾ 15.4 ਮਿਲੀਅਨ ਵਾਹਨਾਂ ਨਾਲ ਦੂਜੇ ਸਥਾਨ 'ਤੇ ਰਿਹਾ। ਇਸ ਤੋਂ ਬਾਅਦ ਜਾਪਾਨ ਨੇ 2021 ਵਿੱਚ 4.44 ਮਿਲੀਅਨ ਯੂਨਿਟਸ ਨਾਲ ਚੌਥਾ ਸਥਾਨ ਹਾਸਲ ਕੀਤਾ।

ਇੱਕ ਰਿਪੋਰਟ ਮੁਤਾਬਕ ਪਿਛਲੇ ਕੁਝ ਸਾਲਾਂ 'ਚ ਭਾਰਤ ਦੇ ਆਟੋ ਬਾਜ਼ਾਰ 'ਚ ਕਈ ਉਤਰਾਅ-ਚੜ੍ਹਾਅ ਆਏ ਹਨ। ਜਦੋਂ ਕਿ 2018 ਵਿੱਚ 4.4 ਮਿਲੀਅਨ ਵਾਹਨ ਵੇਚੇ ਗਏ ਸਨ, 2019 ਵਿੱਚ ਇਹ ਅੰਕੜਾ ਘੱਟ ਕੇ 4 ਮਿਲੀਅਨ ਯੂਨਿਟ ਤੋਂ ਹੇਠਾਂ ਆ ਗਿਆ। ਇਸ ਤੋਂ ਬਾਅਦ ਕੋਵਿਡ ਮਹਾਮਾਰੀ ਕਾਰਨ 2020 'ਚ ਲੌਕਡਾਊਨ ਕਾਰਨ ਵਾਹਨਾਂ ਦੀ ਵਿਕਰੀ 30 ਲੱਖ ਯੂਨਿਟ ਤੋਂ ਵੀ ਘੱਟ ਰਹਿ ਗਈ। 2021 ਵਿੱਚ, ਵਿਕਰੀ ਦਾ ਅੰਕੜਾ ਫਿਰ 4 ਮਿਲੀਅਨ ਯੂਨਿਟਾਂ ਨੂੰ ਪਾਰ ਕਰ ਗਿਆ। ਪਰ ਫਿਰ ਸੈਮੀਕੰਡਕਟਰਾਂ ਦੀ ਕਮੀ ਕਾਰਨ ਇਹ ਪ੍ਰਭਾਵਿਤ ਹੋਇਆ।

2022 ਵਿੱਚ ਆਟੋਮੋਟਿਵ ਚਿੱਪ ਦੀ ਸਪਲਾਈ ਵਧਣ ਕਾਰਨ ਮਾਰੂਤੀ ਸੁਜ਼ੂਕੀ, ਟਾਟਾ ਮੋਟਰਜ਼ ਅਤੇ ਹੋਰ ਵਾਹਨ ਨਿਰਮਾਤਾਵਾਂ ਦੀ ਵਿਕਰੀ ਵਿੱਚ ਤੇਜ਼ੀ ਆਈ ਹੈ।
ਇਕ ਰਿਪੋਰਟ ਅਨੁਸਾਰ, 2021 ਵਿੱਚ ਸਿਰਫ 8.5 ਪ੍ਰਤੀਸ਼ਤ ਭਾਰਤੀ ਪਰਿਵਾਰਾਂ ਕੋਲ ਇੱਕ ਯਾਤਰੀ ਵਾਹਨ ਹੈ, ਜੋ ਦਰਸਾਉਂਦਾ ਹੈ ਕਿ ਇੱਥੇ ਵਾਹਨਾਂ ਦੀ ਜ਼ਰੂਰਤ ਅਤੇ ਖਪਤ ਲੰਬੇ ਸਮੇਂ ਤੱਕ ਜਾਰੀ ਰਹੇਗੀ। ਇਸ ਦੇ ਨਾਲ ਹੀ ਸਰਕਾਰ ਈਵੀ ਦੇ ਪ੍ਰਚਾਰ ਲਈ ਸਬਸਿਡੀ ਵੀ ਦੇ ਰਹੀ ਹੈ। ਜਾਪਾਨ ਆਟੋਮੋਬਾਈਲ ਡੀਲਰ ਐਸੋਸੀਏਸ਼ਨ ਅਤੇ ਜਾਪਾਨ ਲਾਈਟ ਮੋਟਰ ਵਹੀਕਲ ਐਂਡ ਮੋਟਰਸਾਈਕਲ ਐਸੋਸੀਏਸ਼ਨ ਦੇ ਅੰਕੜਿਆਂ ਅਨੁਸਾਰ, 2022 ਵਿੱਚ ਜਾਪਾਨ ਵਿੱਚ 4,201,321 ਵਾਹਨ ਵੇਚੇ ਗਏ ਸਨ, ਜੋ ਕਿ 2021 ਤੋਂ 5.6% ਘੱਟ ਹਨ।

ਮਿਲੀ ਜਾਣਕਾਰੀ ਦੇ ਅਨੁਸਾਰ, ਜਾਪਾਨ ਵਿੱਚ ਆਟੋ ਵਿਕਰੀ ਵਿੱਚ ਗਿਰਾਵਟ ਦਾ ਮੁੱਖ ਕਾਰਨ ਉੱਥੇ ਦੀ ਘਟਦੀ ਆਬਾਦੀ ਹੈ। ਜੋ ਕਿ 1990 ਦੇ ਮੁਕਾਬਲੇ ਲਗਭਗ ਅੱਧਾ ਰਹਿ ਗਿਆ ਹੈ। ਜਦੋਂ ਕਿ 2006 ਵਿਚ ਚੀਨ ਨੇ ਜਾਪਾਨ ਨੂੰ ਪਛਾੜ ਕੇ ਦੂਜੇ ਸਥਾਨ 'ਤੇ ਪਹੁੰਚਿਆ ਸੀ ਅਤੇ ਫਿਰ 2009 ਵਿਚ ਅਮਰੀਕਾ ਨੂੰ ਛੱਡ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਨੇ ਆਪਣੀ ਸਥਿਤੀ ਬਰਕਰਾਰ ਰੱਖੀ ਹੈ।
 

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement