
ਇਕ ਵਿਅਕਤੀ ਔਰਤ ਨੂੰ ਵਾਲਾਂ ਤੋਂ ਫੜ ਕੇ ਘੜੀਸਦਾ ਹੋਇਆ ਮੰਦਰ ਦੇ ਬਾਹਰ ਭੇਜਣ ਲੱਗਾ।
ਬੈਂਗਲੁਰੂ - ਕਰਨਾਟਕ ਦੇ ਬੈਂਗਲੁਰੂ 'ਚ ਮੰਦਰ ਅੰਦਰ ਆਉਣ 'ਤੇ ਇਕ ਔਰਤ ਦੀ ਕੁੱਟਮਾਰ ਕੀਤੀ ਗਈ। ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਦੇਖ ਕੇ ਲੋਕ ਭੜਕ ਉੱਠੇ। ਇਕ ਔਰਤ ਮੰਦਰ 'ਚ ਭਗਵਾਨ ਦੇ ਦਰਸ਼ਨ ਕਰਨ ਲਈ ਜਾਂਦੀ ਹੈ। ਮੰਦਰ 'ਚ ਉਸ ਸਮੇਂ ਚਾਰ ਲੋਕ ਮੌਜੂਦ ਸਨ, ਜਿਨ੍ਹਾਂ 'ਚੋਂ ਇਕ ਨੇ ਅਚਾਨਕ ਕੁਝ ਕਹਿੰਦੇ ਹੋਏ ਔਰਤ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਵਾਲਾਂ ਤੋਂ ਫੜ ਕੇ ਖਿੱਚਣ ਲੱਗਾ। ਔਰਤ ਜ਼ਮੀਨ 'ਤੇ ਡਿੱਗ ਗਈ, ਫਿਰ ਵੀ ਸ਼ਖਸ ਦਾ ਦਿਲ ਨਹੀਂ ਪਸੀਜਿਆ। ਉਹ ਔਰਤ ਨੂੰ ਵਾਲਾਂ ਤੋਂ ਫੜ ਕੇ ਘੜੀਸਦਾ ਹੋਇਆ ਮੰਦਰ ਦੇ ਬਾਹਰ ਭੇਜਣ ਲੱਗਾ।
This is from #Bengaluru, #Karnataka.
— Hate Detector ???? (@HateDetectors) January 6, 2023
Dalit women Assaulted By Temple Administration Board Member, And Restrict Her to Entered Gods Darshan.
Victim Filed Complaints Against Accused at Amrtuhalli Police Station.#Bangalore #Amrtuhalli #Dalit #Casteism #DalitLivesMatter pic.twitter.com/OUnhdaXXcx
ਇੰਨਾ ਹੀ ਨਹੀਂ ਔਰਤ ਨੇ ਜਦੋਂ ਬਾਹਰ ਜਾਣ ਤੋਂ ਇਨਕਾਰ ਕੀਤਾ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ। ਇਹ ਘਟਨਾ ਬੈਂਗਲੁਰੂ ਦੇ ਅੰਮ੍ਰਿਤਹੱਲੀ ਇਲਾਕੇ 'ਚ ਸਥਿਤ ਇਕ ਮੰਦਰ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤਾ ਨੇ ਪੁਲਿਸ ਥਾਣੇ 'ਚ ਦੋਸ਼ੀ ਸ਼ਖਸ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਮੀਡੀਆ ਰਿਪੋਰਟ ਅਨੁਸਾਰ ਦੋਸ਼ੀ ਸ਼ਖਸ ਮੰਦਰ ਪ੍ਰਸ਼ਾਸਨ ਦਾ ਬੋਰਡ ਮੈਂਬਰ ਹੈ ਅਤੇ ਇਹ ਘਟਨਾ ਬੀਤੀ 21 ਦਸੰਬਰ ਦੀ ਦੱਸੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਦੋਸ਼ੀ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 354 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।