
ਛੱਤੀਸਗੜ੍ਹ ਦੇ ਬੀਜਾਪੁਰ ਜਿਲ੍ਹੇ 'ਚ ਵੀਰਵਾਰ ਨੂੰ ਸੁਰੱਖਿਆ ਬਲਾਂ ਦੇ ਨਾਲ ਹੋਈ ਮੁੱਠਭੇੜ 'ਚ 10 ਨਕਸਲੀ ਮਾਰੇ ਗਏ। ਬੀਜਾਪੁਰ ਦੇ ਪੁਲਿਸ ਪ੍ਰਧਾਨ ਮੋਹਿਤ...
ਰਾਏਪੁਰ: ਛੱਤੀਸਗੜ੍ਹ ਦੇ ਬੀਜਾਪੁਰ ਜਿਲ੍ਹੇ 'ਚ ਵੀਰਵਾਰ ਨੂੰ ਸੁਰੱਖਿਆ ਬਲਾਂ ਦੇ ਨਾਲ ਹੋਈ ਮੁੱਠਭੇੜ 'ਚ 10 ਨਕਸਲੀ ਮਾਰੇ ਗਏ। ਬੀਜਾਪੁਰ ਦੇ ਪੁਲਿਸ ਪ੍ਰਧਾਨ ਮੋਹਿਤ ਗਰਗ ਨੇ ਦੱਸਿਆ ਕਿ ਮੁੱਠਭੇੜ ਸਵੇਰੇ ਕਰੀਬ 11 ਵਜੇ ਭੈਰਾਮਗੜ੍ਹ ਥਾਣਾ ਖੇਤਰ ਦੇ ਜੰਗਲ ਵਾਲੇ ਇਲਾਕੇ 'ਚ ਹੋਈ। ਉਸ ਸਮੇਂ ਐਸਟੀਐਫ ਅਤੇ ਜਿਲ੍ਹਾ ਰਿਜ਼ਰਵ ਗਾਰਡ ਦੀ ਸੰਯੁਕਤ ਟੀਮ ਨਕਸਲਵਾਦੀ ਵਿਰੋਧੀ ਮੁਹਿਮ ਚਲਾ ਰਹੀ ਸੀ।
10 Naxals Neutralised
ਗਰਗ ਨੇ ਦੱਸਿਆ ਕਿ ਹੁਣ ਤੱਕ ਨਕਸਲਵਾਦੀਆਂ ਦੀਆਂ 10 ਲਾਸ਼ਾ ਮਿਲਿਆਂ ਹਨ। ਮੌਕੇ 'ਤੇ11 ਹਥਿਆਰ ਵੀ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ ਇਲਾਕੇ 'ਚ ਤਲਾਸ਼ੀ ਮੁਹਿਮ ਹੁਣੇ ਜਾਰੀ ਹੈ। ਸੁਰੱਖਿਆਬਲਾਂ ਨੇ ਇੱਥੇ ਵੱਡੀ ਗਿਣਤੀ 'ਚ ਹਥਿਆਰ ਵੀ ਬਰਾਮਦ ਕੀਤੇ ਹਨ। ਜਾਣਕਾਰੀ ਮੁਤਾਬਕ, ਬੀਤੀ ਰਾਤ ਪੁਲਿਸ ਨੂੰ ਇੰਦਰਾਵਤੀ ਨਦੀ ਦੇ ਨੇੜੇ ਨਕਸਲੀਆਂ ਦੇ ਹੋਣ ਦੀ ਸੂਚਨਾ ਮਿਲੀ ਸੀ।
10 Naxals Neutralised
ਇਸ ਆਧਾਰ 'ਤੇ ਪੁਲਿਸ ਦਲ ਨੂੰ ਰਵਾਨਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇੱਥੇ ਸਵੇਰੇ ਸੁਰੱਖਿਆਬਲਾਂ ਅਤੇ ਨਕਸਲੀਆਂ ਵਿੱਚਕਾਰ ਮੁੱਠਭੇੜ ਸ਼ੁਰੂ ਹੋ ਗਈ।
ਦੱਸਿਆ ਜਾਂਦਾ ਹੈ ਕਿ ਇਹ ਨਕਸਲੀ 209 ਕਮਾਂਡੋ ਬਟਾਲੀਅਨ ਦੀ ਪੁਲਿਸ ਦੇ ਨਾਲ ਮੁੱਠਭੇੜ 'ਚ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਖੂਨ ਦੀ ਜ਼ਰੂਰਤ ਪਈ ਸੀ।