
ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦਾ ਬਹੁਤ ਚਾਅ ਹੁੰਦਾ ਹੈ। ਪੰਜਾਬੀ ਮੁੰਡੇ ਵਿਦੇਸ਼ 'ਚ ਸੈਟ ਵੀ ਹਨ ਪਰ ਹਰ ਕਿਸੇ ਦੀ ਕਿਸਮਤ ਇਕੋ ਜਿਹੀ ਨਹੀਂ ਹੁੰਦੀ। ਕੋਈ ...
ਹੁਸ਼ਿਆਰਪੁਰ : ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦਾ ਬਹੁਤ ਚਾਅ ਹੁੰਦਾ ਹੈ। ਪੰਜਾਬੀ ਮੁੰਡੇ ਵਿਦੇਸ਼ 'ਚ ਸੈਟ ਵੀ ਹਨ ਪਰ ਹਰ ਕਿਸੇ ਦੀ ਕਿਸਮਤ ਇਕੋ ਜਿਹੀ ਨਹੀਂ ਹੁੰਦੀ। ਕੋਈ ਤਾਂ ਵਾਧੂ ਪੈਸੇ ਕਮਾ ਲੈਂਦਾ ਹੈ ਪਰ ਕਿਸੇ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕਦੇ ਕਦੇ ਤਾਂ ਆਪਣੀ ਜਾਨ ਤੱਕ ਗਵਾਣੀ ਪੈ ਜਾਂਦੀ ਹੈ। ਅਜਿਹਾ ਇਕ ਮਾਮਲਾ ਸਾਹਮਣੇ ਆਇਆ ਹੈ ਅਮਰੀਕਾ 'ਚ ਜਿਥੇ ਇਕ ਪੰਜਾਬੀ ਨੌਜਵਾਨ ਦੀ ਭੇਤ ਭਰੇ ਹਾਲਾਤ 'ਚ ਮੌਤ ਹੋ ਜਾਣ ਦੀ ਖਬਰ ਮਿਲੀ ਹੈ।
ਅਮਰੀਕਾ ਵਿਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਉਹ ਮੁਕੇਰੀਆਂ ਨੇੜਲੇ ਪਿੰਡ ਉਮਰਪੁਰ ਦਾ ਰਹਿਣਾ ਵਾਲਾ ਸੀ। ਜਸਵਿੰਦਰ ਸਿੰਘ ਨਾਂ ਦਾ ਨੌਜਵਾਨ ਰੋਜ਼ੀ-ਰੋਟੀ ਲਈ ਅਮਰੀਕਾ ਗਿਆ ਸੀ ਜਿਸ ਦੀ ਭੇਤਭਰੀ ਹਾਲਤ 'ਚ ਮੌਤ ਹੋ ਗਈ ਹੈ। ਪਰਿਵਾਰ ਨੇ ਮੌਤ ਦੇ ਕਾਰਨਾਂ ਦੀ ਜਾਂਚ ਦੀ ਮੰਗ ਕਰਦਿਆਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਲਿਆਉਣ 'ਚ ਉਨ੍ਹਾਂ ਦੀ ਮਦਦ ਕੀਤੀ ਜਾਵੇ।
ਪਰਿਵਾਰ ਨੇ ਕਿਹਾ ਹੈ ਕਿ ਜਸਵਿੰਦਰ ਸਿੰਘ ਦੀ ਮੌਤ ਸ਼ੱਕੀ ਹਾਲਤ ਵਿਚ ਹੋਈ ਹੈ। ਇਸ ਲਈ ਕਤਲ ਦਾ ਵੀ ਖਦਸ਼ਾ ਹੈ। ਮ੍ਰਿਤਕ ਨੌਜਵਾਨ ਜਸਵਿੰਦਰ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਨਿਊਜਰਸੀ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ। ਬੀਤੀ ਰਾਤ ਜਦੋਂ ਜਸਵਿੰਦਰ ਸਿੰਘ ਦਾ ਮਕਾਨ ਮਾਲਕ ਅਪਣਾ ਕਿਰਾਇਆ ਲੈਣ ਲਈ ਕਮਰੇ 'ਚ ਪੁੱਜਾ ਤਾਂ ਅੰਦਰ ਜਸਵਿੰਦਰ ਦੀ ਲਾਸ਼ ਪਈ ਸੀ।