
ੳੱਤਰ - ਪੂਰਬ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਮਨੋਜ ਤੀਵਾਰੀ ਦੀ ਬੁੱਧਵਾਰ ਰਾਤ ਨੂੰ ਸਿਹਤ ਅਚਾਨਕ ਖਰਾਬ ਹੋ ਗਈ। ਮਨੋਜ ਤੀਵਾਰੀ ਵਲੋਂ ਅਸਹਿਜ..
ਨਵੀਂ ਦਿੱਲੀ : ੳੱਤਰ - ਪੂਰਬ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਮਨੋਜ ਤੀਵਾਰੀ ਦੀ ਬੁੱਧਵਾਰ ਰਾਤ ਨੂੰ ਸਿਹਤ ਅਚਾਨਕ ਖਰਾਬ ਹੋ ਗਈ। ਮਨੋਜ ਤੀਵਾਰੀ ਵਲੋਂ ਅਸਹਿਜ ਮਹਿਸੂਸ ਕਰਨ 'ਤੇ ਉਨ੍ਹਾਂ ਨੂੰ ਵੀਰਵਾਰ ਸਵੇਰੇ ਸਫ਼ਦਰਜੰਗ ਹਸਪਤਾਲ ਵਿਚ ਭਰਤੀ ਕਰਾਇਆ ਗਿਆ।
Manoj Tiwari
ਮਨੋਜ ਤੀਵਾਰੀ ਦਿੱਲੀ ਭਾਜਪਾ ਦੇ ਮੁਖੀ ਹਨ। ਉਨ੍ਹਾਂ ਨੇ ਟਵੀਟ ਕੀਤਾ, “ਬੀਤੀ ਰਾਤ ਤੋਂ ਅਸਹਿਜ ਮਹਿਸੂਸ ਕਰ ਰਿਹਾ ਸੀ। ਸਵੇਰੇ ਸਫ਼ਦਰਜੰਗ ਹਸਪਤਾਲ ਵਿਚ ਭਰਤੀ ਹੋਇਆ।” ਖਬਰਾਂ ਦੇ ਮੁਤਾਬਕ, ਉਨ੍ਹਾਂ ਨੇ ਕਿਹਾ ਕਿ “ਸੂਗਰ ਅਤੇ ਬਲਡ ਪ੍ਰੈਸ਼ਰ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹਾਂ ਪਰ ਚਿੰਤਾ ਦੀ ਕੋਈ ਗੱਲ ਨਹੀਂ, ਅਗਲੇ ਦੋ ਤੋਂ ਤਿੰਨ ਘੰਟਿਆਂ ਵਿਚ ਛੁੱਟੀ ਮਿਲ ਜਾਵੇਗੀ।''