
ਸਿਗਨੇਚਰ ਬ੍ਰਿਜ਼ ਦੇ ਉਦਘਾਟਨ ਸਮਾਰੋਹ ਦੇ ਦੌਰਾਨ ਹੋਈ ਝੜਪ ਤੋਂ ਬਾਅਦ ਦਰਜ ਕਰਾਈ ਗਈ ਐਫਆਈਆਰ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ....
ਨਵੀਂ ਦਿੱਲੀ (ਭਾਸ਼ਾ): ਸਿਗਨੇਚਰ ਬ੍ਰਿਜ਼ ਦੇ ਉਦਘਾਟਨ ਸਮਾਰੋਹ ਦੇ ਦੌਰਾਨ ਹੋਈ ਝੜਪ ਤੋਂ ਬਾਅਦ ਦਰਜ ਕਰਾਈ ਗਈ ਐਫਆਈਆਰ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਰੋਪੀ ਬਣਾਇਆ ਗਿਆ ਹੈ।ਉੱਤਰੀ-ਪੂਰਵੀ ਦਿੱਲੀ ਲੋਕਸਭਾ ਸੀਟ ਤੋਂ ਸੰਸਦ ਅਤੇ ਦਿੱਲੀ ਭਾਜਪਾ ਪ੍ਰਧਾਨ ਮਨੋਜ ਤੀਵਾਰੀ ਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਐਫਆਈਆਰ ਦਰਜ ਕਰਾਈ ਹੈ।
Manoj Tiwari and Arwind
ਜਿਸ ਵਿਚ ਉਨ੍ਹਾਂ ਨੇ ਕੇਜਰੀਵਾਲ ਨੂੰ ਮੁਲਜ਼ਮ ਮੰਨਿਆ ਹੈ। ਮਨੋਜ ਤੀਵਾਰੀ ਦੀ ਐਫਆਈਆਰ ਵਿਚ ਕੇਜਰੀਵਾਲ ਤੋਂ ਇਲਾਵਾ ਆਪ ਵਿਧਾਇਕ ਅਮਾਨਤੁੱਲਾ ਖਾਨ ਦਾ ਵੀ ਨਾਮ ਹੈ। ਦੱਸ ਦਈਏ ਕਿ ਦਿੱਲੀ ਪੁਲਿਸ ਨੇ ਮਨੋਜ ਤੀਵਾਰੀ ਦੀ ਸ਼ਿਕਾਇਤ 'ਤੇ ਆਈਪੀਸੀ ਦੀ 6 ਧਾਰਾਵਾਂ 323 ( ਮਾਰ ਕੁੱਟ ਕਰਨ ), 506 (ਜਾਨ ਤੋਂ ਮਾਰਨ ਦੀ ਧਮਕੀ ਦੇਣਾ), 308 (ਸੱਟ ਪੰਹੁਚਾਉਣਾ), 120ਬੀ (ਅਪਰਾਧਕ ਚਾਲ ਰਚਣਾ), 341 (ਰਸਤਾ ਰੋਕਣਾ) ,
Manoj Tiwari
34 (ਕਾਮਨ ਇੰਟੈਸ਼ਨ) ਵਰਗੀਆਂ ਸੰਗੀਨ ਧਾਰਾਵਾਂ ਵਿਚ ਐਫਆਈਆਰ ਕੀਤੀ ਹੈ। ਜ਼ਿਕਯੋਗ ਹੈ ਕਿ 4 ਨਵੰਬਰ ਨੂੰ ਸਿਗਨੇਚਰ ਬ੍ਰਿਜ਼ ਦੇ ਉੱਦਘਾਟਨ ਸਮਾਰੋਹ ਦੇ ਦੌਰਾਨ ਮਨੋਜ ਤੀਵਾਰੀ ਅਪਣੇ ਕਰਮਚਾਰੀਆਂ ਨਾਲ ਉੱਥੇ ਪਹੁੰਚੇ ਸਨ। ਉੱਥੇ ਮੌਜੂਦ ਦਿੱਲੀ ਪੁਲਿਸ ਅਤੇ ਆਪ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕਣ ਕੋਸ਼ਿਸ਼ ਕੀਤੀ ਜਿਸ ਕਾਰਨ ਦੋਨਾਂ ਦੇ ਵਿਚ ਧੱਕਾ ਸ਼ਾਹੀ ਹੋਈ ਸੀ।
Manoj Tiwari
ਦੱਸ ਦਈਏ ਕਿ ਇਸ ਪੂਰੀ ਘਟਨਾ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ। ਜਿਸ 'ਤੇ ਆਪ ਵਿਧਾਇਕ ਅਮਾਨਤੁੱਲਾ ਨੇ ਸਫਾਈ ਦਿਤੀ ਸੀ ਕਿ ਮਨੋਜ ਤੀਵਾਰੀ ਨੂੰ ਪਰੋਗਰਾਮ ਵਿਚ ਸ਼ਾਮਿਲ ਹੋਣ ਦਾ ਸਦਾ ਨਹੀਂ ਦਿੱਤਾ ਗਿਆ ਸੀ ਜਿਸ ਦੇ ਬਾਵਜੂਦ ਉਹ ਉੱਥੇ ਕਾਲੇ ਝੰਡੇ ਲੈ ਕੇ ਪਹੁੰਚੇ ਸਨ ।