15 ਫਰਵਰੀ ਨੂੰ ਸ਼ੁਰੂ ਹੋਵੇਗੀ 'ਵੰਦੇ ਭਾਰਤ ਐਕਸਪ੍ਰੈਸ', ਮੋਦੀ ਦਿਖਾਉਣਗੇ ਹਰੀ ਝੰਡੀ
Published : Feb 7, 2019, 12:19 pm IST
Updated : Feb 7, 2019, 12:19 pm IST
SHARE ARTICLE
Train 18 ' Vande Bharat Express'
Train 18 ' Vande Bharat Express'

ਰੇਲ ਮੰਤਰਾਲਾ ਨੇ 'ਟ੍ਰੇਨ18' ਦੇ ਚਲਣ ਦੀ ਤਾਰੀਖ ਦਾ ਐਲਾਨ ਕਰ ਦਿਤਾ ਹੈ। ਹੁਣ ਇਹ ਟ੍ਰੇਨ 15 ਫਰਵਰੀ ਤੋਂ ਚੱਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟ੍ਰੇਨ ਨੂੰ ...

ਨਵੀਂ ਦਿੱਲੀ: ਰੇਲ ਮੰਤਰਾਲਾ ਨੇ 'ਟ੍ਰੇਨ18' ਦੇ ਚਲਣ ਦੀ ਤਾਰੀਖ ਦਾ ਐਲਾਨ ਕਰ ਦਿਤਾ ਹੈ। ਹੁਣ ਇਹ ਟ੍ਰੇਨ 15 ਫਰਵਰੀ ਤੋਂ ਚੱਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟ੍ਰੇਨ ਨੂੰ ਨਵੀਂ ਦਿੱਲੀ ਸਟੇਸ਼ਨ ਤੋਂ ਹਰੀ ਝੰਡੀ ਦਿਖਾਉਣਗੇ। ਸੂਤਰਾਂ ਅਨੁਸਾਰ ਰੇਲ ਮੰਤਰਾਲਾ ਦੇ ਬੁਲਾਰੇ ਸਮਿਤ ਨੇ ਦੱਸਿਆ ਕਿ ਟ੍ਰੇਨ ਚਲਾਉਣ ਦੀ ਸਾਰੀ ਤਿਆਰੀ ਪੂਰੀ ਕਰ ਲਈ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਪਹਿਲੀ ਬਿਨਾ ਇੰਜਨ ਵਾਲੀ ਟ੍ਰੇਨ 'ਵੰਦੇ ਭਾਰਤ ਐਕਸਪ੍ਰੈਸ' ਨੂੰ 15 ਫਰਵਰੀ ਨੂੰ ਹਰੀ ਝੰਡੀ ਦੇਣਗੇ। ਮੋਦੀ ਇਸ ਰੇਲ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਰਵਾਨਾ ਕਰਨਗੇ।

Train 18Train 18

ਇਸ ਦੀ ਜਾਣਕਾਰੀ ਬੁੱਧਵਾਰ ਨੂੰ ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ। ਹਾਲ ਹੀ 'ਚ ਰੇਲਵੇ ਮੰਤਰੀ ਪਿਊਸ਼ ਗੋਇਲ ਨੇ 'ਟ੍ਰੇਨ 18' ਨੂੰ 'ਵੰਦੇ ਭਾਰਤ ਐਕਸਪ੍ਰੈਸ' ਦਾ ਨਾਂਅ ਦਿਤਾ ਸੀ। ਇਸ ਟ੍ਰੇਨ ਨੂੰ ਚੈਨਈ ਦੇ ਇੰਟੀਗ੍ਰਲ ਕੋਚ ਫੈਕਟਰੀ 'ਚ ਤਿਆਰ ਕੀਤਾ ਗਿਆ ਹੈ। ਇਹ ਦਿੱਲੀ ਰਾਜਧਾਨੀ ਮਾਰਗ ਦੇ ਇਕ ਖੰਡ 'ਤੇ ਟ੍ਰਾਈਲ ਦੌਰਾਨ 180 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਜ਼ਿਆਦਾ ਦੀ ਰਫਤਾਰ ਨਾਲ ਦੌੜੀ। ਜਿਸ ਤੋਂ ਬਾਅਦ ਇਹ ਭਾਰਤ ਦੀ ਸਭ ਤੋਂ ਤੇਜ਼ ਟ੍ਰੇਨ ਵੀ ਬਣ ਗਈ ਹੈ।

Train 18Train 18

ਅਧਿਕਾਰੀ ਨੇ ਕਿਹਾ, ਪ੍ਰਧਾਨ ਮੰਤਰੀ 15 ਫਰਵਰੀ ਦੀ ਸਵੇਰ 10 ਵਜੇ ਟ੍ਰੇਨ ਨੂੰ ਰਵਾਨਾ ਕਰਨਗੇ। ਇਹ ਭਾਰਤ ਦੀ ਪਹਿਲੀ ਸਵਦੇਸ਼ੀ ਟ੍ਰੇਨ ਵੀ ਹੈ। 16 ਕੋਚਾਂ ਵਾਲੀ ਇਹ ਫਾਸਟ ਟ੍ਰੇਨ ਪੁਰਾਣੀ ਸ਼ਤਾਬਦੀ ਦੀ ਥਾਂ ਲੈ ਕੇ ਦਿੱਲੀ ਤੋਂ ਵਾਰਾਣਸੀ ਤਕ ਚਲੇਗੀ। ਜਿਸ 'ਚ ਵਾਈ-ਫਾਈ, ਜੀਪੀਐਸ, ਟੱਚ ਫਰੀ ਬਾਇਓ-ਵੈਕਿਊਮ ਟਾਈਲਟ, ਐਲਈਡੀ ਲਾਈਟਾਂ, ਮੋਬਾਈਲ ਚਾਰਜਿੰਗ ਅਤੇ ਹੋਰ ਕਈ ਸੁਵੀਧਾਵਾਂ ਦਿਤੀਆਂ ਗਈਆਂ ਹਨ।

PM Narendra Modi PM Narendra Modi

ਇਸ ਟ੍ਰੇਨ ਦੇ ਨਿਰਮਾਣ 'ਤੇ 100 ਕਰੋੜ ਰੁਪਏ ਦਾ ਖਰਚ ਆਇਆ ਹੈ। ਇਸ ਨਵੀਂ ਟ੍ਰੇਨ ਦੇ ਦਰਵਾਜੇ ਟਚ - ਸੈਂਸੀਟਿਵ ਹੋਣਗੇ ਅਤੇ ਉਦੋਂ ਖੁੱਲਣਗੇ, ਜਦੋਂ ਟ੍ਰੇਨ ਪੂਰੀ ਤਰ੍ਹਾਂ ਨਾਲ ਰੁਕ ਜਾਵੇ। ਇਸੇ ਤਰ੍ਹਾਂ ਟ੍ਰੇਨ ਚੱਲਣਾ ਵੀ ਉਦੋਂ ਸ਼ੁਰੂ ਕਰੇਗੀ ਜਦੋਂ ਟ੍ਰੇਨ ਦੇ ਦਰਵਾਜੇ ਪੂਰੀ ਤਰ੍ਹਾਂ ਨਾਲ ਬੰਦ ਹੋ ਜਾਣ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement