
ਹਰ ਸਾਲ ਹਜ਼ਾਰਾਂ ਕਰੋੜਾਂ ਰੁਪਏ ਸਿਰਫ ਟ੍ਰੇਨਾਂ ਦੀ ਸੁਰੱਖਿਆ 'ਤੇ ਹੀ ਖਰਚ ਕੀਤੇ ਜਾ ਰਹੇ ਹਨ, ਪਰ ਇਸ ਦੇ ਨਾਲ ਹੀ ਹਾਦਸੇ ਵੀ ਬਹੁਤ ਹੋ ਰਹੇ ਹਨ।
ਨਵੀਂ ਦਿੱਲੀ : ਪਿਛਲੇ 4 ਸਾਲਾਂ ਵਿਚ ਟ੍ਰੇਨਾਂ ਦੀ ਸੁਰੱਖਿਆ 'ਤੇ 2.32 ਲੱਖ ਕਰੋੜ ਰੁਪਏ ਖਰਚ ਕੀਤੇ ਗਏ। ਉਥੇ ਹੀ 328 ਹਾਦਸਿਆਂ ਦੌਰਾਨ ਮੌਤਾਂ ਦਾ ਅੰਕੜਾ 264 ਅਤੇ ਜਖ਼ਮੀਆਂ ਦੀ ਗਿਣਤੀ 815 ਹੈ। ਚਾਰ ਸਾਲਾਂ ਵਿਚ ਰੇਲਵੇ ਵੱਲੋਂ ਟ੍ਰੇਨ ਹਾਦਸਿਆਂ ਦੇ ਜਖ਼ਮੀਆਂ ਅਤੇ ਮ੍ਰਿਤਕਾਂ ਨੂੰ 9.19 ਕਰੋੜ ਰੁਪਏ ਵੰਡੇ ਗਏ। ਬਿਹਾਰ ਵਿਚ ਹੋਏ ਟ੍ਰੇਨ ਹਾਦਸੇ ਤੋਂ ਬਾਅਦ ਇਕ ਵਾਰ ਫਿਰ ਟ੍ਰੇਨਾਂ ਦੀ ਸੁਰੱਖਿਆ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ।
Bihar Seemanchal Express Train Accident
ਅੱਜ ਸੀਮਾਂਚਲ ਐਕਸਪ੍ਰੈਸ ਦੇ 9 ਡੱਬੇ ਪਟੜੀ ਤੋਂ ਉਤਰ ਜਾਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਹਾਦਸੇ ਦਾ ਕਾਰਨ ਅਜੇ ਪਤਾ ਨਹੀਂ ਲਗਾ ਹੈ। ਇਸ ਤੋਂ ਪਹਿਲਾਂ 1 ਫਰਵਰੀ ਨੂੰ ਜੈਪੁਰ ਵਿਚ ਹੀ ਇਕ ਟ੍ਰੇਨ ਦੀਆਂ ਕੁਝ ਬੋਗੀਆਂ ਪਟੜੀ ਤੋਂ ਉਤਰ ਗਈਆਂ ਸਨ। ਅਜਿਹਾ ਨਹੀਂ ਹੈ ਕਿ ਰੇਲਵੇ ਵਿਭਾਗ ਟ੍ਰੇਨਾਂ ਦੀ ਸੁਰੱਖਿਆ ਵੱਲ ਧਿਆਨ ਨਹੀਂ ਦੇ ਰਿਹਾ ਹੈ।
Train Accident
ਹਰ ਸਾਲ ਹਜ਼ਾਰਾਂ ਕਰੋੜਾਂ ਰੁਪਏ ਸਿਰਫ ਟ੍ਰੇਨਾਂ ਦੀ ਸੁਰੱਖਿਆ 'ਤੇ ਹੀ ਖਰਚ ਕੀਤੇ ਜਾ ਰਹੇ ਹਨ, ਪਰ ਇਸ ਦੇ ਨਾਲ ਹੀ ਹਾਦਸੇ ਵੀ ਬਹੁਤ ਹੋ ਰਹੇ ਹਨ। ਬੀਤੇ ਦਿਨੀਂ ਲੋਕ ਸਭਾ ਵਿਚ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਰੇਲ ਮੰਤਰੀ ਪੀਊਸ਼ ਗੋਇਲ ਨੇ ਦੱਸਿਆ ਕਿ ਪਿਛਲੇ ਸਾਲ ਟ੍ਰੇਨ ਸੁਰੱਖਿਆ ਤੇ 2 ਲੱਖ 32 ਹਜ਼ਾਰ ਰੁਪਏ ਖਰਚ ਕੀਤੇ ਜਾ ਚੁੱਕੇ ਹਨ। 2015-16 ਵਿਚ 107, 1617 ਵਿਚ 104, 17-18 ਵਿਚ 73, 18-19 ਵਿਚ 44 ਹਾਦਸੇ ਹੋਏ।
Train accident
ਇਹਨਾਂ ਹਾਦਸਿਆਂ ਵਿਚ 2015-16 ਦੌਰਾਨ 36, 16-17 ਵਿਚ 193, 17-18 ਵਿਚ 28, 18-19 ਵਿਚ 7 ਮੌਤਾਂ ਹੋਈਆਂ। ਉਥੇ ਹੀ ਜਖ਼ਮੀਆਂ ਦੀ ਗਿਣਤੀ 2015-16 ਵਿਚ 187, 16-17 ਵਿਚ 369, 17-18 ਵਿਚ 197, 18-19 ਵਿਚ 62 ਰਹੀ। ਇਹਨਾਂ ਅੰਕੜਿਆਂ ਵਿਚ ਸਾਲ 2018 ਦੇ ਅੰਕੜੇ 30 ਨਵੰਬਰ 2018 ਤੱਕ ਦੇ ਹਨ।