
ਭਾਰਤ ਵਿਚ ਸੋਸ਼ਲ ਮੀਡੀਆ ਕੰਪਨੀਆਂ ਲਈ ਸਰਕਾਰ ਵੱਲੋਂ ਪੇਸ਼ ਕੀਤੇ ਗਏ ਕੁਝ ਨਿਯਮ ਜੇਕਰ ਲਾਗੂ ਹੋ ਜਾਂਦੇ ਹਨ ਤਾਂ ਇਸ ਨਾਲ ਵਟਸਐਪ ਦਾ ਮੌਜੂਦਾ ਵਜੂਦ ਖ਼ਤਰੇ ਵਿਚ ਆ ਜਾਵੇਗਾ।
ਨਵੀਂ ਦਿੱਲੀ : ਮਸ਼ਹੂਰ ਐਪ ਵਟਸਐਪ ਨੇ ਕਿਹਾ ਹੈ ਕਿ ਰਾਜਨੀਤਕ ਦਲ ਵੱਲੋਂ ਉਹਨਾਂ ਦੇ ਮੰਚ ਦੀ ਦੁਰਵਰਤੋਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਕੰਪਨੀ ਨੇ ਸਪਸ਼ਟ ਕੀਤਾ ਹੈ ਕਿ ਉਹ ਰਾਜਨੀਤਕ ਦਲਾਂ ਦੇ ਨਾਲ ਇਸ ਸਬੰਧੀ ਗੱਲਬਾਤ ਕਰ ਰਹੀ ਹੈ ਕਿ ਇਸ ਤਰ੍ਹਾਂ ਦੀ ਦੁਰਵਰਤੋਂ 'ਤੇ ਉਹਨਾਂ ਦੇ ਖਾਤਿਆਂ ਨੂੰ ਬੰਦ ਕੀਤਾ ਜਾ ਸਕਦਾ ਹੈ। ਵਟਸਐਪ ਦੇ ਹੈਡ ਆਫ ਕਮਿਊਨੀਕੇਸ਼ਨਜ਼ ਕਾਰਲ ਵੁਗ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ
End-to-End Encryption
ਕਿਹਾ ਕਿ ਅਸੀਂ ਦੇਖਿਆ ਹੈ ਕਿ ਕਈ ਪੱਖ ਵਟਸਐਪ ਦੇ ਇਸ ਤਰੀਕੇ ਦੀ ਵਰਤੋਂ ਦੀ ਕੋਸ਼ਿਸ਼ ਕਰਦੇ ਹਨ ਜਿਹਾ ਨਹੀਂ ਹੋਣਾ ਚਾਹੀਦਾ। ਸਾਡਾ ਉਹਨਾਂ ਨੂੰ ਸੁਨੇਹਾ ਹੈ ਕਿ ਅਜਿਹੀ ਸਥਿਤੀ ਵਿਚ ਉਹਨਾਂ ਨੂੰ ਸਾਡੇ ਵੱਲੋਂ ਦਿਤੀਆਂ ਸੇਵਾਵਾਂ 'ਤੇ ਪਾਬੰਦੀ ਲਗ ਸਕਦੀ ਹੈ। ਚੋਣਾਂ ਵੇਲ੍ਹੇ ਅਸੀਂ ਚੀਜ਼ਾਂ ਨੂੰ ਲੈ ਕੇ ਪੂਰੀ ਤਰ੍ਹਾਂ ਸਪਸ਼ਟ ਹਾਂ ਕਿ ਵਟਸਐਪ ਦੀ ਦੁਰਵਰਤੋਂ ਹੋ ਰਹੀ ਹੈ। ਅਸੀਂ ਉਹਨਾਂ ਦੀ ਪਛਾਣ ਕਰਨ ਅਤੇ ਛੇਤੀ ਤੋਂ ਛੇਤੀ ਰੋਕਣ ਲਈ
Lok Sabha 2019 Elections
ਮਿਹਨਤ ਨਾਲ ਕੰਮ ਕਰ ਰਹੇ ਹਾਂ। ਭਾਰਤ ਵਿਚ ਕਾਰੋਬਾਰ ਕਰ ਰਹੀਆਂ ਸੋਸ਼ਲ ਮੀਡੀਆ ਕੰਪਨੀਆਂ ਦੇ ਲਈ ਸਰਕਾਰ ਵੱਲੋਂ ਪੇਸ਼ ਕੀਤੇ ਗਏ ਕੁਝ ਨਿਯਮ ਜੇਕਰ ਲਾਗੂ ਹੋ ਜਾਂਦੇ ਹਨ ਤਾਂ ਇਸ ਨਾਲ ਵਟਸਐਪ ਦਾ ਮੌਜੂਦਾ ਵਜੂਦ ਖ਼ਤਰੇ ਵਿਚ ਆ ਜਾਵੇਗਾ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਭਾਰਤ ਵਿਚ ਵਟਸਐਪ ਦੇ 20 ਕਰੋੜ ਮਹੀਨਾਵਾਰੀ ਯੂਜ਼ਰਸ ਹਨ। ਕਾਰਲ ਵੁਗ ਨੇ ਕਿਹਾ ਕਿ ਪੇਸ਼ ਕੀਤੇ ਗਏ ਨਿਯਮਾਂ
Whatsapp
ਵਿਚੋਂ ਸੱਭ ਤੋਂ ਵੱਧ ਚਿੰਤਾ ਦਾ ਵਿਸ਼ਾ ਹੈ ਕਿ ਸੁਨੇਹੇ ਦਾ ਪਤਾ ਲਗਾਉਣ 'ਤੇ ਜ਼ੋਰ ਦੇਣਾ। ਫੇਸਬੁਕ ਦੀ ਮਲਕੀਅਤ ਵਾਲੀ ਵਟਸਐਪ ਡਿਫਾਲਟ ਤੌਰ 'ਤੇ ਐਂਡ ਟੂ ਐਂਡ ਇਨਕ੍ਰਿਪਸ਼ਨ ਦੀ ਪੇਸ਼ਕਸ਼ ਕਰਦਾ ਹੈ ਜਿਸ ਦਾ ਮਤਲਬ ਇਹ ਹੁੰਦਾ ਹੈ ਕਿ ਸਿਰਫ ਭੇਜਣਵਾਲਾ ਅਤੇ ਪ੍ਰਾਪਤ ਕਰਨ ਵਾਲਾ ਹੀ ਸੁਨੇਹੇ ਨੂੰ ਪੜ੍ਹ ਸਕਦਾ ਹੈ। ਇਥੇ ਤੱਕ ਕਿ ਵਟਸਐਪ ਵੀ ਤੁਹਾਡੇ ਵੱਲੋਂ ਭੇਜੇ ਗਏ ਸੁਨੇਹਿਆਂ ਨੂੰ ਪੜ੍ਹ ਨਹੀਂ ਸਕਦਾ ਹੈ।
Political Parties in India
ਵੁਗ ਦਾ ਕਹਿਣਾ ਹੈ ਕਿ ਇਸ ਫੀਚਰ ਤੋਂ ਬਿਨਾਂ ਵਟਸਐਪ ਇਕ ਵੱਖਰਾ ਉਤਪਾਦ ਬਣ ਜਾਵੇਗਾ। ਐਂਡ ਟੂ ਐਂਡ ਇਨਕ੍ਰਿਪਸ਼ਨ ਫੀਚਰ ਨਾਲ ਕਾਨੂੰਨ ਪ੍ਰਣਾਲੀ ਏਜੰਸੀਆਂ ਲਈ ਅਫ਼ਵਾਹ ਫੈਲਾਉਣ ਵਾਲੇ ਦੋਸ਼ੀਆਂ ਤੱਕ ਪਹੁੰਚਣਾ ਮੁਸ਼ਕਲ ਹੁੰਦਾ ਹੈ ਪਰ ਸੋਸ਼ਲ ਮੀਡੀਆ ਮੰਚਾਂ ਦੇ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਪੇਸ਼ ਨਿਯਮਾਂ ਅਧੀਨ ਉਹਨਾਂ ਨੂੰ ਅਪਣੀ ਸੇਵਾਵਾਂ ਦੀ ਦੁਰਵਰਤੋਂ ਅਤੇ ਹਿੰਸਾ ਫੈਲਾਉਣ ਤੋਂ ਰੋਕਣ ਲਈ ਉਚਿਤ ਪ੍ਰਕਿਰਿਆ ਦਾ ਪਾਲਣ ਕਰਨਾ ਹੋਵੇਗਾ।