ਪੱਤਰਕਾਰਾਂ ਨੇ ਬੀਜੇਪੀ ਦੇ ਪ੍ਰੋਗਰਾਮਾਂ ਨੂੰ ਹੈਲਮਟ ਪਾ ਕੇ ਕੀਤਾ ਕਵਰ 
Published : Feb 7, 2019, 10:55 am IST
Updated : Feb 7, 2019, 10:55 am IST
SHARE ARTICLE
Raipur journalists wearing helmets
Raipur journalists wearing helmets

ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਇਨ੍ਹੀ ਦਿਨੀ ਪੱਤਰਕਾਰ ਬੀਜੇਪੀ ਦੀ ਕਵਰੇਜ ਦੌਰਾਨ ਹੈਲਮਟ ਪਾਉਂਦੇ ਨਜ਼ਰ ਆ ਰਹੇ ਹਨ। ਅਜਿਹਾ ਹੀ ਕੁੱਝ ਨਜ਼ਾਰਾ ਮੰਗਲਵਾਰ....

ਰਾਏਪੁਰ: ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਇਨ੍ਹੀ ਦਿਨੀ ਪੱਤਰਕਾਰ ਬੀਜੇਪੀ ਦੀ ਕਵਰੇਜ ਦੌਰਾਨ ਹੈਲਮਟ ਪਾਉਂਦੇ ਨਜ਼ਰ ਆ ਰਹੇ ਹਨ। ਅਜਿਹਾ ਹੀ ਕੁੱਝ ਨਜ਼ਾਰਾ ਮੰਗਲਵਾਰ ਨੂੰ ਸ਼ਹਿਰ 'ਚ ਵਿਖਾਈ ਦਿਤਾ ਜਦੋਂ ਨਗਰ ਨਿਗਮ ਰਾਏਪੁਰ 'ਚ ਭਾਜਪਾ ਕੌਂਸਲਰਾਂ ਦੇ ਪ੍ਰਦਰਸ਼ਨ 'ਤੇ  ਕੁੱਝ ਪੱਤਰਕਾਰਾਂ ਨੇ ਹੈਲਮਟ ਪਾ ਕੇ ਕਵਰ ਕੀਤੀ। ਜਿਸ ਨੂੰ ਵੇਖ ਸਾਰੇ ਲੋਕ ਹੈਰਾਨ ਰਹਿ ਗਏ।

ਜਿਕਰਯੋਗ ਹੈ ਕਿ ਇਹ ਵਿਰੋਧ ਦੋ ਫਰਵਰੀ ਦੀ ਘਟਨਾ ਨੂੰ ਲੈ ਕੀਤਾ ਗਿਆ। ਉਸ ਦਿਨ ਬੀਜੇਪੀ ਦੇ ਸੂਬਾਈ ਦਫ਼ਤਰ 'ਚ ਬੈਠਕ ਆਯੋਜਿਤ ਕੀਤੀ ਗਈ ਸੀ। ਇਸ ਦੀ ਕਵਰੇਜ ਦੌਰਾਨ ਇਕ ਪੱਤਰਕਾਰ ਸੁਮਨ ਪਾੰਡੇ ਦੇ ਨਾਲ ਕਥਿਤ ਤੌਰ 'ਤੇ ਮਾਰ ਕੁੱਟ ਕੀਤੀ ਗਈ। ਇਸ ਮਾਮਲੇ 'ਚ ਪੁਲਿਸ ਨੇ ਰਾਏਪੁਰ ਬੀਜੇਪੀ ਮੁੱਖੀ ਰਾਜੀਵ ਅੱਗਰਵਾਲ ਅਤੇ ਤਿੰਨ ਪਾਰਟੀ ਅਹੁਦਾਧਿਕਾਰੀਆਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਸੀ। 

Raipur journalists wearing helmetsJournalists wearing Helmets

ਪੱਤਰਕਾਰ ਦਾ ਦਲ ਮੁਲਜ਼ਮਾਂ ਨੂੰ ਪਾਰਟੀ ਤੋਂ ਮੁਅੱਤਲ ਕਰਨ ਦੀ ਮੰਗ ਕਰ ਰਿਹਾ ਹੈ। ਜਿਸ ਦੇ ਤਹਿਤ ਸ਼ਨੀਵਾਰ ਦੇਰ ਰਾਤ ਬੀਜੇਪੀ ਦੇ ਸੂਬਾਈ ਦਫਤਰ ਦੇ ਬਾਹਰ ਧਰਨਾਂ ਵੀ ਦਿਤਾ। ਦੱਸ ਦਈਏ  ਕਿ ਮੁਲਜ਼ਮ ਬੀਜੇਪੀ ਅਹੁਦਾਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਮੰਗ ਨੂੰ ਲੈ ਕੇ ਐਤਵਾਰ ਤਿੰਨ ਫਰਵਰੀ ਤੋਂ ਪੱਤਰਕਾਰਾਂ ਦਾ ਦਲ ਪ੍ਰੈਸ ਕਲੱਬ ਰਾਏਪੁਰ ਸਾਹਮਣੇ ਧਰਨੇ 'ਤੇ ਬੈਠਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement