
ਜੈਸ਼-ਏ-ਮੁਹੰਮਦ ਦੇ ਇਸ ਅੱਤਵਾਦੀ ਕੈਂਪ ਵਿਚ 27 ਅਜਿਹੇ ਅੱਤਵਾਦੀਆਂ ਨੂੰ ਸਿਖਲਾਈ .....
ਨਵੀਂ ਦਿੱਲੀ-ਪਾਕਿਸਤਾਨ ਦੇ ਜਿਸ ਬਾਲਾਕੋਟ ਨੂੰ ਭਾਰਤੀ ਹਵਾਈ ਸੈਨਾ ਦੁਆਰਾ ਏਅਰ ਸਟ੍ਰਾਈਕ ਕਰ ਕੇ ਪਿਛਲੇ ਸਾਲ ਫ਼ਰਵਰੀ ਵਿਚ ਅੱਤਵਾਦੀ ਟਿਕਾਣੇ ਖ਼ਤਮ ਕਰ ਦਿੱਤੇ ਸਨ।ਉਹ ਇਕ ਵਾਰ ਫੇਰ ਸਰਗਰਮ ਹੋ ਰਹੇ ਹਨ। ਜੈਸ਼-ਏ-ਮੁਹੰਮਦ ਦੇ ਇਸ ਅੱਤਵਾਦੀ ਕੈਂਪ ਵਿਚ 27 ਅਜਿਹੇ ਅੱਤਵਾਦੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਜੋ ਭਾਰਤ 'ਤੇ ਇਕ ਵਾਰ ਫੇਰ ਹਮਲਾ ਕਰਨ ਦੀ ਸੋਚ ਰਹੇ ਹਨ ।ਇਹ ਜਾਣਕਾਰੀ ਇੰਟੈਲੀਜੈਂਸ ਅਤੇ ਕਾਊੁਂਟਰ ਟੈਰਰ ਓਪਰੇਟਰ ਦੁਆਰਾ ਦਿੱਤੀ ਗਈ ਹੈ।
photoਪਿਛਲੇ ਸਾਲ ਫਰਵਰੀ 'ਚ ਜ਼ੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਸੀਆਰਪੀਐਫ ਦੇ ਕਾਫ਼ਿਲੇ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਹਵਾਈ ਸੈਨਾਂ ਦੁਆਰਾ ਹਮਲਾ ਕੀਤਾ ਗਿਆ ਸੀ, ਤਾਂ ਜੋ ਅੱਗੇ ਤੋਂ ਕੋਈ ਅੱਤਵਾਦੀ ਹਮਲਾ ਭਾਰਤ 'ਤੇ ਨਾ ਹੋਵੇ ਇਸ ਨੂੰ ਦੇਖਦੇ ਹੋਏ ਭਾਰਤ ਵੱਲੋ ਜੈਸ਼-ਏ-ਮੁਹੰਮਦ ਦੇ ਕਈ ਮੁੱਖ ਟਿਕਾਣਿਆਂ ਨੂੰ ਹਵਾਈ ਬੰਬਬਾਂਰੀ ਕਰ ਕੇ ਬੁਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ ਸੀ।
photoਮਿਲੀ ਜਾਣਕਾਰੀ ਅਨੁਸਾਰ, ਇਸ ਸਮੇਂ ਅੱਤਵਾਦੀ ਸੰਗਠਨ ਜੈਸ਼ ਦੇ ਬਾਲਾਕੋਟ ਕੈਂਪ ਨੂੰ ਅੱਤਵਾਦੀ ਮੋਲਾਨਾਂ ਮਸੂਦ ਅਜ਼ਹਰ ਦਾ ਲੜਕਾ ਯੂਸਫ਼ ਅਜ਼ਹਰ ਚਲਾ ਰਿਹਾ ਹੈ ਤੇ ਇਸ ਕੈਂਪ ਵਿਚ ਹੀ 27 ਅਜਿਹੇ ਜ਼ਹਾਦੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜੋ ਭਾਰਤ 'ਤੇ ਹਮਲਾ ਕਰ ਦੀ ਸੋਚ ਰਹੇ ਹਨ।
photoਕਾਊੁਂਟਰ ਟੈਰਰ ਓਪਰੇਟਰ ਦੇ ਅਨੁਸਾਰ,ਬਾਲਾਕੋਟ ਕੈਂਪ ਵਿਚ ਜਿਨ੍ਹਾਂ 27 ਅੱਤਵਾਦੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਉਨ੍ਹਾਂ ਵਿਚੋਂ 8 ਪਾਕਿਸਤਾਨ ਦੇ ਇਲਾਕਿਆ 'ਚੋ ਤੇ ਬਾਕੀ ਕਸ਼ਮੀਰ ਦੇ ਦੱਸੇ ਜਾ ਰਹੇ ਹਨ।ਇਨ੍ਹਾਂ ਨੂੰ ਪਾਕਿਸਤਾਨ ਦੇ ਪੰਜਾਬ ਅਤੇ ਅਫਗਾਨਿਸਤਾਨ ਦੇ ਤਿੰਨ ਟ੍ਰੇਨਰਾਂ ਦੁਆਰਾ ਟ੍ਰੇਡ ਕੀਤਾ ਜਾ ਰਿਹਾ ਹੈ। ਨਾਂਅ ਨੂੰ ਗੁਪਤ ਰੱਖਣ ਦੀ ਸ਼ਰਤ ਤੇ ਓਪਰੇਟਰ ਨੇ ਕਿਹਾ ਕਿ ਖੂਫ਼ੀਆ ਵਿਭਾਗ ਨੂੰ ਇਹ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਇਸ ਹਾਫ਼ਤੇ ਤੱਕ ਇਹ ਟ੍ਰੇਨਿੰਗ ਪੂਰੀ ਹੋ ਜਾਵੇਗੀ।
photoਦੱਸਣਯੋਗ ਹੈ ਕਿ ਪੁਲਵਾਨਾ ਹਮਲੇ ਤੋਂ ਬਾਅਦ 26 ਫਰਵਰੀ ਨੂੰ ਹਵਾਈ ਸੈਨਾ ਦੇ ਲੜਾਕੂ ਜ਼ਹਾਜਾਂ ਨੇ ਪਾਕਿਸਤਾਨ ਦੇ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪ ਨੂੰ ਬੁਰੀ ਤਰ੍ਹਾਂ ਤਬਾਅ ਕਰ ਦਿੱਤਾ ਸੀ।ਹਲਾਂਕਿ ਪਾਕਿਸਤਾਨ ਇਸ ਤੋਂ ਮਨ੍ਹਾਂ ਕਰਦਾ ਰਿਹਾ ਹੈ।ਪਰ ਭਾਰਤ ਸਰਕਾਰ ਨੇ ਇਸ ਹਮਲੇ ਦੇ ਸਬੂਤ ਵੀ ਦਿੱਤੇ ਸਨ।ਇਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਆਪਸੀ ਰਿਸ਼ਤਿਆਂ ਵਿਚ ਲਗਾਤਾਰ ਤਾਣਅ
ਪੂਰਨ ਸਥਿਤੀ ਬਣੀ ਰਹੀ ਹੈ।