
ਅਮਰੀਕਾ ਨੇ ਈਰਾਨ ਦੇ ਫ਼ੌਜੀ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਨੂੰ ਹਵਾਈ ਹਮਲੇ ਵਿਚ ਨਿਸ਼ਾਨਾ ਬਣਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਜਿਸ ਤੋਂ ਬਾਅਦ ਪੱਛਮੀ ਏਸ਼ੀਆ ਵਿਚ...
ਨਵੀਂ ਦਿੱਲੀ : ਈਰਾਨ ਦੁਆਰਾ ਅਮਰੀਕਾ ਦੇ ਏਅਰਬੇਸ 'ਤੇ ਕੀਤੇ ਗਏ ਹਮਲੇ ਵਿਚ ਯੂਐਸਏ ਦੇ 34 ਸੈਨਿਕ ਗੰਭੀਰ ਰੂਪ ਨਾਲ ਜਖ਼ਮੀ ਹੋਏ ਸਨ ਇਹ ਗੱਲ ਅਮਰੀਕਾ ਨੇ ਪਹਿਲੀ ਵਾਰ ਮੰਨੀ ਹੈ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਨੇ ਪਹਿਲਾਂ ਇਸ ਹਮਲੇ ਵਿਚ ਕੋਈ ਵੀ ਨੁਕਸਾਨ ਹੋਂਣ ਤੋਂ ਇਨਕਾਰ ਕੀਤਾ ਸੀ।
Tweet
ਦਰਅਸਲ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਦੇ ਬੁਲਾਰੇ ਜੋਨਾਥਨ ਹਾਫਮੈਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ''8 ਜਨਵਰੀ ਨੂੰ ਈਰਾਕ ਵਿਚ ਈਰਾਨ ਦੁਆਰਾ ਅਮਰੀਕੀ ਬੇਸ 'ਤੇ ਕੀਤੇ ਗਏ ਮਿਸਾਇਲ ਹਮਲੇ ਵਿਚ ਅਮਰੀਕਾ ਦੇ 34 ਜਵਾਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਜਿਨ੍ਹਾਂ ਵਿਚੋਂ 8 ਜਵਾਨਾਂ ਨੂੰ ਇਲਾਜ ਲਈ ਜਰਮਨੀ ਭੇਜਿਆ ਗਿਆ ਸੀ ਜੋ ਕਿ ਅਮਰੀਕਾ ਵਾਪਸ ਪਰਤ ਆਏ ਹਨ ਹਾਲਾਂਕਿ 9 ਜਵਾਨਾ ਦਾ ਅਜੇ ਉੱਥੇ ਇਲਾਜ ਚੱਲ ਰਿਹਾ ਹੈ''।
File Photo
ਦੱਸ ਦਈਏ ਕਿ ਅਮਰੀਕਾ ਨੇ ਈਰਾਨ ਦੇ ਫ਼ੌਜੀ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਨੂੰ ਹਵਾਈ ਹਮਲੇ ਵਿਚ ਨਿਸ਼ਾਨਾ ਬਣਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਜਿਸ ਤੋਂ ਬਾਅਦ ਪੱਛਮੀ ਏਸ਼ੀਆ ਵਿਚ ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਆਪਣੇ ਚਰਮ 'ਤੇ ਪਹੁੰਚ ਗਿਆ ਸੀ ਇਸ ਹਮਲੇ ਦੇ ਜਵਾਬ ਵਿਚ ਈਰਾਨ ਨੇ ਈਰਾਕ ਵਿਚ ਅਮਰੀਕਾ ਦੇ ਏਅਰਬੇਸ ਉੱਤੇ ਮਿਸਾਇਲਾਂ ਨਾਲ ਹਮਲਾ ਕਰ ਦਿੱਤਾ ਸੀ ਅਤੇ ਈਰਾਨ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਹਮਲੇ ਵਿਚ ਲਗਭਗ 80 ਅਮਰੀਕੀ ਸੈਨਿਕ ਮਾਰੇ ਗਏ ਹਨ।
File Photo
ਹਾਲਾਂਕਿ ਈਰਾਨ ਦੇ ਇਸ ਦਾਅਵੇ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਿਰੇ ਤੋਂ ਖਾਰਜ਼ ਕਰਦਿਆ ਕਿਹਾ ਸੀ ਕਿ ਇਸ ਹਮਲੇ ਵਿਚ ਅਮਰੀਕਾ ਦੇ ਕਿਸੇ ਵੀ ਸੈਨਿਕ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ ਅਤੇ ਟਰੰਪ ਨੇ ਈਰਾਨ ਦੇ ਇਸ ਹਮਲੇ ਦਾ ਜਵਾਬ ਫ਼ੌਜੀ ਕਾਰਵਾਈ ਦੇ ਤੌਰ 'ਤੇ ਵੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
File Photo
ਟਰੰਪ ਨੇ ਕਿਹਾ ਸੀ ਕਿ ਉਹ ਇਸ ਹਮਲੇ ਦਾ ਜਵਾਬ ਈਰਾਨ 'ਤੇ ਹੋਰ ਪਾਬੰਦੀਆ ਲਗਾ ਕੇ ਦੇਵੇਗਾ। ਖੈਰ ਅਮਰੀਕੀ ਸੈਨਿਕਾਂ ਦੇ ਜਖ਼ਮੀ ਹੋਣ ਦੀ ਇਸ ਖਬਰ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ 'ਤੇ ਵੀ ਸਵਾਲ ਖੜ੍ਹੇ ਹੋਣ ਲੱਗ ਪਏ ਹਨ।