ਇਕ ਲਾਚਾਰ ਪਿਤਾ ਆਪਣੇ ਮਰੇ ਹੋਏ ਨਵਜੰਮੇ ਬੱਚੇ ਨੂੰ ਪਲਾਸਟਿਕ ਦੀ ਥੈਲੀ ਵਿਚ ਲੈ ਕੇ ਜਾਣ ਲਈ ਮਜ਼ਬੂਰ 
Published : Feb 7, 2020, 11:05 am IST
Updated : Feb 7, 2020, 12:49 pm IST
SHARE ARTICLE
file photo
file photo

ਇਕ ਲਾਚਾਰ ਪਿਤਾ ਆਪਣੇ ਮਰੇ ਹੋਏ ਨਵਜੰਮੇ ਬੱਚੇ ਨੂੰ ਪਲਾਸਟਿਕ ਦੀ ਥੈਲੀ ਵਿਚ ਲੈ ਕੇ ਜਾਣ ਲਈ ਮਜ਼ਬੂਰ 

ਗੁਮਲਾ (ਝਾਰਖੰਡ):ਇਕ ਲਾਚਾਰ ਪਿਤਾ ਆਪਣੇ ਮਰੇ ਹੋਏ ਨਵਜੰਮੇ ਬੱਚੇ ਨੂੰ ਪਲਾਸਟਿਕ ਦੀ ਥੈਲੀ ਵਿਚ ਲੈ ਕੇ ਜਾਣ ਲਈ ਮਜ਼ਬੂਰ। ਸ਼ਨੀਵਾਰ ਰਾਤ ਅੱਠ ਵਜੇ ਆਪਣੀ ਗਰਭਵਤੀ ਪਤਨੀ ਨੂੰ ਹਸਪਤਾਲ ਲੈ ਕੇ ਪਹੁੰਚਿਆਂ ਪਤੀ। ਹਸਪਤਾਲ ਆਉਣ ਤੇ ਪਤਾ ਲੱਗਾ ਇੱਥੇ ਕੋਈ ਡਾਕਟਰ ਨਹੀਂ ਸੀ। ਨਰਸ ਗਰਭਵਤੀ ਮਹਿਲਾ ਨੂੰ ਵੇਖਿਆ ਤੇ  ਕਿਹਾ ਕਿ ਹਜੇ ਆਪਰੇਸ਼ਨ ਵਿੱਚ ਸਮਾਂ ਹੈ। ਉਸਨੂੰ ਬਿਸਤਰੇ 'ਤੇ ਲੇਟਾ ਦਿਉ। ਦਰਦ ਨਾਲ ਚੀਕਾਂ ਮਾਰਦੀ ਕਰਮੀ ਦਾ ਪਤੀ ਵਾਰ-ਵਾਰ ਨਰਸ ਕੋਲ ਜਾ ਕੇ ਉਸਦੀ ਪਤਨੀ ਨੂੰ ਵੇਖਣ ਲਈ ਬੇਨਤੀ ਕਰਦਾ ਪਰ ਨਰਸ ਨੂੰ ਮਰੀਜ਼ ਨਾਲੋਂ ਨੀਂਦ ਵਧੇਰੇ ਪਿਆਰੀ ਸੀ।

File PhotoFile Photo

ਕਰਮੀ ਦਾ ਦਰਦ ਵਧਿਆ ਅਤੇ ਉਸਨੇ ਇੱਕ ਮਰੇ ਬੱਚੇ ਨੂੰ ਜਨਮ ਦਿੱਤਾ। ਸਵੇਰੇ ਜਦੋਂ ਮਹਿਲਾ ਦੇ ਪਤੀ ਨੇ ਹਸਪਤਾਲ ਪ੍ਰਸ਼ਾਸਨ ਤੋਂ ਐਂਬੂਲੈਂਸ ਦੀ ਮੰਗ ਕੀਤੀ ਤਾਂ ਪ੍ਰਸ਼ਾਸਨ ਨੇ ਕਿਹਾ ਹਾਲੇ ਨਹੀਂ  ਦੁਪਹਿਰ ਤੋਂ ਬਾਅਦ ਹੀ ਐਂਬੂਲੈਂਸ ਮਿਲੇਗੀ। ਕੋਈ ਹੱਲ ਨਾ ਵੇਖਦਿਆਂ ਬੇਬੱਸ ਪਿਤਾ ਨੇ ਆਪਣੇ ਮਰੇ ਬੱਚੇ ਦੀ ਲਾਸ਼ ਨੂੰ ਪਲਾਸਟਿਕ ਦੇ ਥੈਲੇ ਵਿੱਚ ਲਪੇਟਿਆ ਅਤੇ ਘਰ ਚਲਾ ਗਿਆ। ਇਹ ਘਟਨਾ ਰਾਂਚੀ ਤੋਂ 95 ਕਿਲੋਮੀਟਰ ਦੂਰ ਗੁਮਲਾ ਜ਼ਿਲ੍ਹੇ ਦੇ ਸਿਸਾਈ ਬਲਾਕ ਦੇ ਰੈਫ਼ਰਲ ਹਸਪਤਾਲ ਦੀ ਹੈ।

File PhotoFile Photo

ਹਸਪਤਾਲ ਵੱਲੋਂ ਮਰੀਜ਼ਾਂ ਨੂੰ ਸਮੇਂ ਸਿਰ ਐਂਬੂਲੈਂਸ ਨਾ ਦੇਣ ਦੀ ਇਹ ਪਹਿਲੀ ਘਟਨਾ ਨਹੀਂ ਹੈ। ਪਿਛਲੇ ਸਾਲ ਸਤੰਬਰ ਵਿੱਚ, ਸਾਬਰ ਪ੍ਰਾਈਮਿਟਵ ਟ੍ਰਾਈਬ ਨਾਲ ਸਬੰਧਤ ਇੱਕ ਔਰਤ ਦੀ ਐਂਬੂਲੈਂਸ ਦੀ ਘਾਟ ਕਾਰਨ ਘਾਟਿਲਾ ਵਿੱਚ ਮੌਤ ਹੋ ਗਈ ਸੀ। ਪਰਿਵਾਰ ਨੇ ਸਾਈਕਲ 'ਤੇ ਮ੍ਰਿਤਕ ਦੇਹ ਨੂੰ ਲੈ ਕਿ ਗਏ। ਅਕਤੂਬਰ ਵਿਚ, ਇਕ ਗਰਭਵਤੀ ਔਰਤ ਨੂੰ ਸਾਹਿਬਗੰਜ ਦੇ ਇਕ ਹਸਪਤਾਲ ਵਿਚ ਬੱਸ ਤੇ ਹਸਪਤਾਲ ਲਿਜਾਇਆ ਗਿਆ। ਉਸੇ ਮਹੀਨੇ, ਐਂਬੂਲੈਂਸ ਦੀ ਘਾਟ ਕਾਰਨ ਸਾਰਾਂਡਾ ਵਿੱਚ ਇੱਕ ਗਰਭਵਤੀ ਔਰਤ ਦੀ ਮੌਤ ਹੋ ਗਈ।

Ambulance file photo
ਪਿੰਡ ਲਾਲਾਮਤੀ ਧੋਬੀਤੋਲਾ ਦੇ ਵਸਨੀਕ ਪੰਚੂ, ਜਿਸ ਨੇ ਜਨਮ ਤੋਂ ਪਹਿਲਾਂ ਆਪਣੇ ਬੱਚੇ ਨੂੰ ਜਨਮ ਦਿੱਤਾ ਸੀ, ਨੇ ਕਿਹਾ, “ਜਦੋਂ ਦੇਰ ਰਾਤ ਤਕਲੀਫ਼ ਵਧੀ ਤਾਂ ਉਸਨੇ ਨਰਸ ਨੂੰ ਬੁਲਾਇਆਂ ਸੀ ਪਰ ਨਰਸ ਨੇ ਵਧੇਰੇ ਬੋਲਣ ਤੇ ਰੇਫਰ ਕਰਨ ਦੀ ਧੱਮਕੀ ਦਿੱਤੀ।'ਜਦੋਂ ਇੱਥੇ ਐਂਬੂਲੈਂਸ ਲਈ ਪੁੱਛਿਆ ਗਿਆ ਤਾਂ ਇਹ ਕਿਹਾ ਗਿਆ ਕਿ ਬੱਚੇ ਨੂੰ ਦਫ਼ਨਾ ਦਿਉ ਅਤੇ  ਉਸਦੀ ਪਤਨੀ ਨੂੰ ਸ਼ਾਮ ਤੱਕ ਛੱਡ ਦਿੱਤੀ ਜਾਵੇਗਾ ।ਪਤਨੀ ਨੂੰ ਅਗਲੀ ਦੁਪਹਿਰ ਮਮਤਾ ਦੀ ਗੱਡੀ ਦੁਆਰਾ ਘਰ ਲਿਜਾਇਆ ਗਿਆ ਇਸ ਤੋਂ ਬਾਅਦ, ਦੋਵਾਂ ਨੇ ਮਿਲ ਕੇ ਸੋਮਵਾਰ ਨੂੰ ਆਪਣੇ ਨਵਜੰਮੇ ਨੂੰ ਦਫਨਾਇਆ।

File PhotoFile Photo

ਨਰਸ ਕਹਿ ਰਹੀ ਸੀ ਕਿ ਤੁਸੀਂ ਹੀ ਇੱਕ ਬੱਚੇ ਨੂੰ ਪੈਦਾ ਕੀਤਾ ਹੈ
ਪਤਨੀ ਦਰਦ ਨਾਲ ਕੁਰਲਾਉਂਦੀ ਹੈ ਇਸ ਲਾਪ੍ਰਵਾਹੀ ਦੇ ਬਾਵਜੂਦ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਉਨ੍ਹਾਂ ਦੀ ਸਥਿਤੀ ਬਾਰੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ।ਕਰਮ ਦੇਵੀ, ਜੋ ਕਿ ਗੱਲ ਕਰਨ ਦੇ ਯੋਗ ਸੀ, ਨੇ ਕਿਹਾ, 'ਹਸਪਤਾਲ ਵਿਚ ਕੋਈ ਡਾਕਟਰ ਨਹੀਂ ਸੀ. ਨਰਸ ਨੇ ਦਰਦ ਦੇ ਦੌਰਾਨ ਵੀ ਉਸਨੂੰ ਕੁੱਟਿਆ। ਉਹ ਬਾਰ-ਬਾਰ ਕਹਿੰਦੀ ਰਹੀ, 'ਤੋ ਮਨ ਛਾਓ ਕੋਈ ਰਹੀਂ ਕਾ, ਅਤੇ ਮਨ ਛਾਉ ਨਈ ਕੀ ਰਹਿਣੀ ਕਾ (ਕੇਵਲ ਤੁਸੀਂ ਆਪਣੇ ਬੱਚੇ ਨੂੰ ਪੈਦਾ ਕਰ ਰਹੇ ਹੋ, ਜੋ ਅਸੀਂ ਨਹੀਂ ਕੀਤਾ)।
ਹਸਪਤਾਲ ਦੁਆਰਾ ਦਵਾਈਆਂ ਦਿੱਤੀਆਂ ਗਈਆਂ ਹਨ, ਪਰ ਇਹ ਨਹੀਂ ਦੱਸਿਆ ਗਿਆ ਹੈ ਕਿ ਇਸਨੂੰ ਕਦੋਂ ਅਤੇ ਕਿਵੇਂ ਖਾਣਾ ਹੈ ।

File PhotoFile Photo

ਸਿਹਤ ਮੰਤਰੀ ਬੰਨਾ ਗੁਪਤਾ ਨੇ ਕੋਈ ਜਵਾਬ ਨਹੀਂ ਦਿੱਤਾ
ਗੁਮਲਾ ਦੇ ਸਿਵਲ ਸਰਜਨ ਡਾ ਵਿਜੈ ਭੇਂਗਰਾ ਨੇ ਕਿਹਾ ਕਿ, 'ਉਹ ਇਸ ਕੇਸ ਬਾਰੇ ਪੂਰੀ ਤਰ੍ਹਾਂ ਜਾਣੂ ਨਹੀਂ ਹੈ, ਮੈਨੂੰ ਆਪਣੇ ਪੱਧਰ ਦੇ ਸੀਸਈ ਰੈਫ਼ਰਲ ਹਸਪਤਾਲ ਤੋਂ ਇਸ ਕੇਸ ਬਾਰੇ ਜਾਣਕਾਰੀ ਮਿਲੀ ਤਦ ਪਤਾ ਲੱਗਿਆ ਕਿ ਪੰਚੂ  ਹਸਪਤਾਲ ਨੂੰ ਦੱਸੇ ਬਿਨਾਂ ਬੱਚੇ ਨੂੰ ਲੈ ਕੇ ਚਲਾ ਗਿਆ।'ਵਿਜੇ ਭੇਂਗਰਾ ਨਰਸ ਦੀ ਚੁੱਪੀ, ਦੁਰਵਿਵਹਾਰ, ਰਾਤ ​​ਨੂੰ ਕੋਈ ਡਾਕਟਰ ਨਹੀਂ ਅਤੇ ਜ਼ਿਲੇ ਵਿਚ ਐਂਬੂਲੈਂਸਾਂ ਦੀ ਗਿਣਤੀ ਪੁੱਛਣ ਤੇ ਚੁੱਪ ਰਹੀ।

File PhotoFile Photo

ਰਿਮਜ਼ ਵਿਚ ਸਿਰਫ ਇਕ ਸਾਲ ਵਿਚ ਇਕ ਹਜ਼ਾਰ ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ
ਰਾਜਧਾਨੀ ਰਾਂਚੀ ਦੇ ਸਰਕਾਰੀ ਹਸਪਤਾਲਾਂ ਦੀ ਹਾਲਤ ਬਹੁਕ ਮਾੜੀ ਹੈ।ਸਾਲ 2019 ਵਿਚ ਰਾਜ ਦੇ ਸਭ ਤੋਂ ਵੱਡੇ ਹਸਪਤਾਲ ਰਾਜੇਂਦਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਰਿਮਜ਼) ਵਿਚ ਇਲਾਜ ਦੌਰਾਨ ਕੁੱਲ 1150 ਬੱਚਿਆਂ ਦੀ ਮੌਤ ਹੋ ਗਈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਅਨੁਸਾਰ, ਭਾਰਤ ਵਿੱਚ, ਪ੍ਰਤੀ ਸਾਲ ਇੱਕ ਹਜ਼ਾਰ 37 ਬੱਚੇ  ਮਰ ਰਹੇ ਹਨ।

File PhotoFile Photo

ਉਸੇ ਸਮੇਂ, ਰਾਂਚੀ ਦੇ ਨਾਲ ਲੱਗਦੇ ਸ਼ਹਿਰ ਕਾਂਕੇ ਸੀਐਚਸੀ ਵਿੱਚ ਨਸਬੰਦੀ ਲਈ ਆਈਆਂ 14 ਔਰਤਾਂ ਨਸਬੰਦੀ ਤੋਂ ਬਾਅਦ 12/12 ਦੇ ਕਮਰੇ ਵਿੱਚ ਫਰਸ਼ ’ਤੇ ਪਈਆਂ ਸਨ। ਇਨ੍ਹਾਂ ਵਿੱਚੋਂ ਕੁਝ ਔਰਤਾਂ ਦੇ ਛੇ ਮਹੀਨਿਆਂ ਦੇ ਬੱਚੇ ਅਤੇ ਕੁਝ ਦੋ ਸਾਲਾਂ ਦੇ ਬੱਚੇ ਸਨ। ਕੇਂਦਰ ਦੇ ਇੰਚਾਰਜ ਡਾ. ਸਾਬਰੀ ਨੇ ਦੱਸਿਆ, ‘ ਉਨ੍ਹਾਂ ਕੋਲ ਕੋਈ ਜਗ੍ਹਾ ਨਹੀਂ ਹੈ ਤਾਂ ਕੀ ਕਰੀਏ। ਇੱਥੇ ਸਿਰਫ 10 ਬਿਸਤਰੇ ਹਨ। ਜਿਹੜੇ ਕੇ ਜ਼ਿਆਦਾਤਰ ਸਮੇਂ ਭਰੇ ਰਹਿੰਦੇ ਹਨ, ਵਧੇਰੇ ਮਰੀਜ਼ਾਂ ਦੇ ਆਉਣ ਕਰਕੇ ਉਹਨਾਂ ਨੂੰ ਹੇਠਾਂ ਸਵੋਣਾ ਪੈਂਦਾ ਹੈ ।
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement