
ਰਾਜਸਥਾਨ ਦੇ ਸ਼ਹਿਰ ਕੋਟਾ ਵਿਖੇ ਸਥਿਤ ਕੇ.ਜੇ.ਕੇ. ਲੋਨ ਹਸਪਤਾਲ ’ਚ ਨਵ–ਜਨਮੇ ਬੱਚਿਆਂ ਦੀਆਂ ਮੌਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੇ ਦਸੰਬਰ ਮਹੀਨੇ ਦੇ...
ਕੋਟਾ- ਰਾਜਸਥਾਨ ਦੇ ਸ਼ਹਿਰ ਕੋਟਾ ਵਿਖੇ ਸਥਿਤ ਕੇ.ਜੇ.ਕੇ. ਲੋਨ ਹਸਪਤਾਲ ’ਚ ਨਵ–ਜਨਮੇ ਬੱਚਿਆਂ ਦੀਆਂ ਮੌਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੇ ਦਸੰਬਰ ਮਹੀਨੇ ਦੇ ਆਖ਼ਰੀ ਦੋ ਦਿਨਾਂ ’ਚ 8 ਹੋਰ ਬੱਚਿਆਂ ਦੇ ਮਾਰੇ ਜਾਣ ਕਾਰਨ ਉਸ ਇੱਕ ਮਹੀਨੇ ’ਚ ਮਰਨ ਵਾਲੇ ਬੱਚਿਆਂ ਦੀ ਗਿਣਤੀ 100 ਹੋ ਗਈ ਹੈ। ਇਹ ਜਾਣਕਾਰੀ ਹਸਪਤਾਲ ਦੇ ਅਧਿਕਾਰੀਆਂ ਨੇ ਦਿੱਤੀ ਹੈ।
Baby
ਬੀਤੀ 23–24 ਦਸੰਬਰ ਨੂੰ 48 ਘੰਟਿਆਂ ਅੰਦਰ ਹਸਪਤਾਲ ’ਚ 10 ਨਵ–ਜਨਮੇ ਬੱਚਿਆਂ ਦੀ ਮੌਤ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ ਸੀ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਸਾਲ 2018 ਦੌਰਾਨ ਇਸ ਇਕੱਲੇ ਹਸਪਤਾਲ ’ਚ 1,005 ਨਵ–ਜਨਮੇ ਬੱਚਿਆਂ ਦੀ ਮੌਤ ਹੋਈ ਸੀ ਅਤੇ ਪਿਛਲੇ ਵਰ੍ਹੇ 2019 ’ਚ ਉਸ ਤੋਂ ਘੱਟ ਮੌਤਾਂ ਹੋਈਆਂ ਹਨ। ਹਸਪਤਾਲ ਪ੍ਰਬੰਧਕਾਂ ਮੁਤਾਬਕ ਜ਼ਿਆਦਾਤਰ ਨਵ–ਜਨਮੇ ਬੱਚਿਆਂ ਦੀ ਮੌਤ ਮੁੱਖ ਤੌਰ ਉੱਤੇ ਜਨਮ ਵੇਲੇ ਘੱਟ ਵਜ਼ਨ ਕਾਰਨ ਹੋਈ।
Baby
ਮੰਗਲਵਾਰ ਨੂੰ ਲਾਕੇਟ ਚੈਟਰਜੀ, ਕਾਂਤਾ ਕਰਦਮ ਤੇ ਜਸਕੌਰ ਮੀਣਾ ਸਮੇਤ ਭਾਜਪਾ ਸੰਸਦ ਮੈਂਬਰਾਂ ਦੇ ਇੱਕ ਸੰਸਦੀਦਲ ਨੇ ਹਸਪਤਾਲ ਦਾ ਦੌਰਾ ਕਰ ਕੇ ਉਸ ਦੀ ਹਾਲਤ ’ਤੇ ਚਿੰਤਾ ਪ੍ਰਗਟਾਈ ਸੀ। ਦਲ ਨੇ ਕਿਹਾ ਸੀ ਕਿ ਇੱਕੋ ਬਿਸਤਰੇ ਉੱਤੇ ਦੋ–ਤਿੰਨ ਬੱਚੇ ਰੱਖੇ ਗਏ ਸਨ ਤੇ ਹਸਪਤਾਲ ’ਚ ਨਰਸਾਂ ਵੀ ਘੱਟ ਸਨ। ਇਸ ਤੋਂ ਪਹਿਲਾਂ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਰਾਜ ਦੀ ਕਾਂਗਰਸ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ ਸੀ।
Baby
ਕਮਿਸ਼ਨ ਦੇ ਚੇਅਰਮੈਨ ਪ੍ਰਿਆਂਕ ਕਾਨੂੰਨਗੋ ਨੇ ਕਿਹਾ ਸੀ ਕਿ ‘ਹਸਪਤਾਲ ਕੈਂਪਸ ਅੰਦਰ ਸੂਰ ਘੁੰਮਦੇ ਪਾਏ ਗਏ ਸਨ। ਉੱਧਰ ਰਾਜਸਥਾਨ ਸਰਕਾਰ ਦੀ ਇੱਕ ਕਮੇਟੀ ਨੇ ਕਿਹਾ ਕਿ ਨਵ–ਜਨਮੇ ਬੱਚਿਆਂ ਦਾ ਸਹੀ ਇਲਾਜ ਕੀਤਾ ਜਾ ਰਿਹਾ ਹੈ।