
ਕਿਹਾ ਕਿ ਜਿਹੜੇ ਲੋਕ ਭਾਰਤ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚ ਰਹੇ ਹਨ,ਉਹ ਇੰਨੇ ਹੇਠਾਂ ਆ ਗਏ ਹਨ ਕਿ ਉਹ ਭਾਰਤੀ ਚਾਹ ਵੀ ਨਹੀਂ ਬਖਸ਼ ਰਹੇ ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੱਕ ਦਿਨ ਵਿੱਚ ਦੋ ਰਾਜਾਂ ਦਾ ਦੌਰਾ ਕਰ ਰਹੇ ਹਨ । ਪ੍ਰਧਾਨਮੰਤਰੀ ਅੱਜ ਆਸਾਮ ਦੇ ਦੌਰੇ ‘ਤੇ ਸਭ ਤੋਂ ਪਹਿਲਾਂ ਸੋਨੀਤਪੁਰ ਜ਼ਿਲ੍ਹੇ ਵਿੱਚ ਪਹੁੰਚੇ । ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅਸਾਮ ਦੇ ਸੋਨੀਤਪੁਰ ਜ਼ਿਲੇ - ਬਿਸਵਾਨਥ ਅਤੇ ਚਰਾਈਦੇਵ ਵਿੱਚ ਦੋ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਦਾ ਨੀਂਹ ਪੱਥਰ ਰੱਖਿਆ। ਇਸਦੇ ਨਾਲ ਹੀ ਉਨ੍ਹਾਂ ਨੇ 'ਅਸੋਮ ਮਾਲਾ' ਪ੍ਰੋਗਰਾਮ ਵੀ ਸ਼ੁਰੂ ਕੀਤਾ।
Farmer Protestਅਸਾਮ ਵਿਚ ਬੋਲਦਿਆਂ ਪੀਐਮ ਮੋਦੀ ਨੇ ਕਿਹਾ ਕਿ ਕੁਝ ਦਸਤਾਵੇਜ਼ ਸਾਹਮਣੇ ਆਏ ਹਨ ਜੋ ਦਰਸਾਉਂਦੇ ਹਨ ਕਿ ਭਾਰਤ ਤੋਂ ਬਾਹਰਲੇ ਕੁਝ ਲੋਕ ਭਾਰਤ ਦੀ ਚਾਹ ਅਤੇ ਇਸ ਨਾਲ ਜੁੜੇ ਦੇਸ਼ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਉਨ੍ਹਾਂ ਸਾਰਿਆਂ ਨੂੰ ਜਵਾਬ ਦੇਣਾ ਚਾਹੀਦਾ ਹੈ, ਜਿਨ੍ਹਾਂ ਨੇ ਸਾਡੀ ਚਾਹ ਦੀ ਤਸਵੀਰ ਨੂੰ ਬਰਬਾਦ ਕਰਨ ਦਾ ਫੈਸਲਾ ਕੀਤਾ ਹੈ ਅਤੇ ਹਰ ਕੋਈ ਜੋ ਅਜਿਹੀਆਂ ਸਾਜਿਸ਼ਾਂ ਦਾ ਸਮਰਥਨ ਕਰਦਾ ਹੈ ।
Pm Modiਉਨ੍ਹਾਂ ਕਿਹਾ ਕਿ ਜਿਹੜੇ ਲੋਕ ਭਾਰਤ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚ ਰਹੇ ਹਨ,ਉਹ ਇੰਨੇ ਹੇਠਾਂ ਆ ਗਏ ਹਨ ਕਿ ਉਹ ਭਾਰਤੀ ਚਾਹ ਵੀ ਨਹੀਂ ਬਖਸ਼ ਰਹੇ । ਤੁਸੀਂ ਖ਼ਬਰਾਂ ਵਿਚ ਸੁਣਿਆ ਹੋਵੇਗਾ ਕਿ ਇਹ ਸਾਜ਼ਿਸ਼ਕਰਤਾ ਵਿਸ਼ਵ ਪੱਧਰ 'ਤੇ ਯੋਜਨਾਬੱਧ ਤਰੀਕੇ ਨਾਲ ਭਾਰਤੀ ਚਾਹ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਪ੍ਰਧਾਨ ਮੰਤਰੀ ਮੋਦੀ ਨੇ ਪੁੱਛਿਆ ਕਿ ਕੀ ਤੁਸੀਂ ਇਸ ਹਮਲੇ ਨੂੰ ਸਵੀਕਾਰ ਕਰੋਗੇ ? ਕੀ ਤੁਸੀਂ ਇਸ ਹਮਲੇ ਵਿਚ ਸ਼ਾਮਲ ਲੋਕਾਂ ਨੂੰ ਸਵੀਕਾਰ ਕਰੋਗੇ ? ਕੀ ਤੁਸੀਂ ਉਨ੍ਹਾਂ ਹਮਲਾਵਰਾਂ ਦੀ ਪ੍ਰਸ਼ੰਸਾ ਕਰਨ ਵਾਲਿਆਂ ਨੂੰ ਸਵੀਕਾਰ ਕਰੋਗੇ ?