
ਕੋਰੋਨਾ ਮਹਾਮਾਰੀ ਦੌਰਾਨ ਕਿਸਾਨਾਂ ਨੇ ਰਿਕਾਰਡ ਤੋੜ ਉਤਪਾਦਨ ਕਰਕੇ ਦਿਖਾਇਆ...
ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਨੇ ਚੌਰੀ-ਚੌਰਾ ਦੇ ਸ਼ਹੀਦਾਂ ਨੂੰ ਇਤਿਹਾਸ ਦੇ ਪੰਨਿਆਂ ‘ਚ ਪ੍ਰਮੁੱਖਤਾ ਨਾ ਦਿੱਤੇ ਜਾਣ ਨੂੰ ਬਦਕਿਸਮਤੀ ਕਰਾਰ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਉਹ ਆਗਜਨੀ ਦੀ ਕੋਈ ਮਾਮੁਲੀ ਘਟਨਾ ਨਹੀਂ ਸੀ, ਸਗੋਂ ਉਸਨੇ ਦੇਸ਼ ਦੇ ਜਨ-ਜਨ ਦੇ ਦਿਲਾਂ ਵਿਚ ਆਜਾਦੀ ਦੀ ਅਲਖ ਜਗਾਈ ਸੀ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਚੁਣੌਤੀਆਂ ਵਿਚਾਲੇ ਵੀ ਸਾਡਾ ਖੇਤੀ ਖੇਤਰ ਮਜਬੂਤੀ ਨਾਲ ਅੱਗੇ ਵਧਿਆ ਅਤੇ ਕਿਸਾਨਾਂ ਨੇ ਰਿਕਾਰਡ ਤੋੜ ਉਤਪਾਦਨ ਕਰਕੇ ਦਿਖਾਇਆ।
PM Modi
ਉਨ੍ਹਾਂ ਨੇ ਕਿਹਾ ਕਿ ਕਿਸਾਨ ਜੇਕਰ ਹੋਰ ਮਜ਼ਬੂਤ ਹੋਵੇਗਾ, ਤਾਂ ਖੇਤੀ ਖੇਤਰ ਦੀ ਉਨਤੀ ਹੋਰ ਤੇਜ਼ ਹੋਵੇਗੀ। ਪ੍ਰਧਾਨ ਮੰਤਰੀ ਨੇ ਚੌਰੀ-ਚੌਰਾ ਸ਼ਤਾਬਦੀ ਸਮਾਗਮਾਂ ਦਾ ਵਰਚੁਅਲ ਮਾਧੀਅਮ ਨਾਲ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਸਾਡੇ ਦੇਸ਼ ਦੀ ਤਰੱਕੀ ਦਾ ਸਭਤੋਂ ਵੱਡਾ ਆਧਾਰ ਸਾਡੇ ਕਿਸਾਨ ਵੀ ਰਹੇ ਹਨ। ਚੌਰੀ-ਚੌਰਾ ਸਮਾਗਮ ਵਿਚ ਸਾਡੇ ਕਿਸਾਨਾਂ ਦੀ ਸਭਤੋਂ ਵੱਡੀ ਭੂਮਿਕਾ ਸੀ, ਕਿਸਾਨ ਅੱਗੇ ਵਧੇ, ਆਤਮਨਿਰਭਰ ਬਣੇ ਇਸਦੇ ਲਈ ਪਿਛਲੇ ਛੇ ਸਾਲਾਂ ਵਿਚ ਕਿਸਾਨਾਂ ਦੇ ਲਈ ਲਗਾਤਾਰ ਯਤਨ ਕੀਤੇ ਗਏ ਹਨ।
Kissan
ਪੀਐਮ ਨੇ ਕਿਹਾ ਕਿ ਗ੍ਰਾਮੀਣ ਖੇਤਰ ਦੇ ਲਈ ਇੰਫ੍ਰਾਸਟ੍ਰਕਚਰ ਫੰਡ ਨੂੰ ਵਧਾ ਕੇ 40,000 ਕਰੋੜ ਰੁਪਏ ਕੀਤਾ ਗਿਆ ਹੈ। ਇਸਦਾ ਸਿੱਧਾ ਲਾਭ ਦੇਸ਼ ਦੇ ਕਿਸਾਨ ਨੂੰ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਰੇ ਫ਼ੈਸਲੇ ਸਾਡੇ ਕਿਸਾਨ ਨੂੰ ਆਤਮਨਿਰਭਰ ਬਣਾਉਣਗੇ, ਖੇਤੀ ਨੂੰ ਲਾਭ ਦਾ ਵਪਾਰ ਬਣਾਉਣਗੇ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਮਜ਼ਬੂਤ ਬਣਾਉਣ ਲਈ ਕਈਂ ਕਦਮ ਚੁੱਕੇ ਗਏ ਹਨ।
Agriculture
ਮੰਡੀਆਂ ਕਿਸਾਨਾਂ ਦੇ ਫ਼ਾਇਦੇ ਦਾ ਬਜਾਰ ਬਣੇ, ਇਸਦੇ ਲਈ 1000 ਹੋਰ ਮੰਡੀਆਂ ਨੂੰ ਈ-ਨਾਮ ਨਾਲ ਜੋੜਿਆ ਜਾਵੇਗਾ। ਮੋਦੀ ਨੇ ਅੱਗੇ ਕਿਹਾ ਕਿ 100 ਸਾਲ ਪਹਿਲਾਂ ਚੌਰੀ-ਚੌਰਾ ਵਿਚ ਜੋ ਕੁਝ ਹੋਇਆ, ਉਹ ਸਿਰਫ਼ ਇਕ ਥਾਣੇ ਵਿਚ ਅੱਗੇ ਲਗਾ ਦੇਣ ਦੀ ਘਟਨਾ ਬਰਾਬਰ ਨਹੀਂ ਸੀ। ਚੌਰੀ-ਚੌਰਾ ਦਾ ਸੰਦੇਸ਼ ਬਹੁਤ ਵੱਡਾ ਸੀ। ਉਨ੍ਹਾਂ ਨੇ ਕਿਹਾ ਕਿ ਚੌਰੀ-ਚੌਰਾ ਦੇਸ਼ ਦੇ ਬਰਾਬਰ ਨਾਗਰਿਕ ਦਾ ਸਵੈ-ਚਲਤ ਸੰਘਰਸ਼ ਸੀ।
Mandi Board
ਇਹ ਬਦਕਿਸਮਤੀ ਹੈ ਕਿ ਚੌਰੀ-ਚੌਰਾ ਦੇ ਸ਼ਹੀਦਾਂ ਦੀ ਜਿੰਨੀ ਚਰਚਾ ਹੋਣੀ ਚਾਹੀਦੀ ਸੀ, ਉਹ ਨਹੀਂ ਹੋਈ। ਇਨ੍ਹਾਂ ਕ੍ਰਾਂਤੀਕਾਰੀਆਂ ਨੂੰ ਇਤਿਹਾਸ ਦੇ ਪੰਨਿਆਂ ਵਿਚ ਚਾਹੇ ਪ੍ਰਮੁੱਖਤਾ ਨਾਲ ਥਾਂ ਨਾ ਦਿੱਤੀ ਗਈ ਪਰ ਆਜਾਦੀ ਦੇ ਲਈ ਉਨ੍ਹਾਂ ਦਾ ਖੂਨ ਦੇਸ਼ ਦੀ ਮਿੱਟੀ ਵਿਚ ਜਰੂਰ ਮਿਲਿਆ ਹੋਇਆ ਹੈ। ਜਦੋਂ ਕਿਸੇ ਇਕ ਘਟਨਾ ‘ਤੇ 19 ਸਵਤੰਤਰਤਾ ਸੈਨਾਨੀਆਂ ਨੂੰ ਫਾਂਸੀ ਦੇ ਫੰਦੇ ਉਤੇ ਲਟਕਾ ਦਿੱਤਾ ਗਿਆ।
Agriculture
ਅੰਗਰੇਜ਼ ਹਕੂਮਤ ਤਾਂ ਸੈਂਕੜੇ ਸਵਤੰਤਰਤਾ ਸੈਨਾਨੀਆਂ ਨੂੰ ਫਾਂਸੀ ਦੇਣ ‘ਤੇ ਲੱਗੀ ਹੋਈ ਸੀ, ਪਰ ਬਾਬਾ ਰਾਘਵ ਦਾਸ ਅਤੇ ਮਦਨ ਮੋਹਨ ਮਾਲਵੀਯ ਦੇ ਯਤਨਾਂ ਸਦਕਾ ਲਗਪਗ 150 ਲੋਕਾਂ ਨੂੰ ਫਾਂਸੀ ਤੋਂ ਬਚਾ ਲਿਆ ਗਿਆ ਸੀ।