
ਨਿਸ਼ਾਨਾ ਸਾਧਦਿਆਂ ਸਵਾਲ ਕੀਤਾ ਕਿ ਅੱਛੇ ਦਿਨ ਕਿਸ ਦੇ ਹਨ?
ਨਵੀਂ ਦਿੱਲੀ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਬੇਰੁਜ਼ਗਾਰੀ ਦੇ ਮੁੱਦੇ 'ਤੇ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਸਵਾਲ ਕੀਤਾ ਕਿ ਅੱਛੇ ਦਿਨ ਕਿਸ ਦੇ ਹਨ? ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਟਵੀਟ ਕੀਤਾ, ''ਕਾਰੋਬਾਰ ਕਰਨ ਦੀ ਕੋਈ ਸੌਖ ਨਹੀਂ ਹੈ। ਬੇਰੁਜ਼ਗਾਰ ਨੌਜਵਾਨ ਦੁਖੀ ਹਨ। ਮੋਦੀ ਸਰਕਾਰ ਝੂਠ ਬੋਲਦੀ ਹੈ। ਕਿਨ੍ਹਾਂ ਦੇ ਅੱਛੇ ਦਿਨ?''
ਰਾਹੁਲ ਗਾਂਧੀ ਵੱਲੋਂ ਜਿਸ ਖ਼ਬਰ ਦਾ ਹਵਾਲਾ ਦਿੱਤਾ ਗਿਆ ਹੈ ਉਸ ਮੁਤਾਬਕ ਵਿੱਤੀ ਸਾਲ 2020-21 'ਚ ਲਘੂ, ਸੂਖਮ ਅਤੇ ਦਰਮਿਆਨੇ ਉਦਯੋਗ (ਐੱਮਐੱਸਐੱਮਈ) ਸੈਕਟਰ ਦੀਆਂ 67 ਫ਼ੀਸਦੀ ਯੂਨਿਟਾਂ ਅਸਥਾਈ ਤੌਰ 'ਤੇ ਬੰਦ ਹੋ ਗਈਆਂ ਹਨ ਅਤੇ ਮੁਨਾਫ਼ਾ ਵੀ 66 ਫ਼ੀਸਦੀ ਘਟਿਆ ਹੈ। ਖਬਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਪਿਛਲੇ ਵਿੱਤੀ ਸਾਲ ਦੌਰਾਨ 25 ਫੀਸਦੀ MSME ਯੂਨਿਟਾਂ ਦੇ ਮਾਲੀਏ ਵਿਚ ਕਮੀ ਆਈ ਹੈ।