ਯਮੁਨਾ ਪ੍ਰਦੂਸ਼ਣ 'ਤੇ ਸਮੂਹਿਕ ਕਾਰਵਾਈ ਲਈ ਦਿੱਲੀ ਦੇ ਐਲਜੀ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
Published : Feb 7, 2023, 8:00 pm IST
Updated : Feb 7, 2023, 8:00 pm IST
SHARE ARTICLE
Delhi LG writes to CM Manohar Lal to take collective action on Yamuna pollution (File)
Delhi LG writes to CM Manohar Lal to take collective action on Yamuna pollution (File)

ਇਸ ਵਿਚ ਇਕ ਉੱਚ-ਪੱਧਰੀ ਕਮੇਟੀ ਦਾ ਗਠਨ, ਦਿੱਲੀ ਦੇ ਐਲਜੀ ਵੱਲੋਂ ਇਸ ਦੀ ਅਗਵਾਈ ਕਰਨ ਅਤੇ ਕਮੇਟੀ ਤੁਰੰਤ ਮੀਟਿੰਗ ਕਰਨ ਦੀ ਅਪੀਲ ਕੀਤੀ ਗਈ ਹੈ।


ਨਵੀਂ ਦਿੱਲੀ: ਯਮੁਨਾ ਪ੍ਰਦੂਸ਼ਣ ਦੇ ਮੁੱਦੇ ਨਾਲ ਨਜਿੱਠਣ ਅਤੇ ਸੁਧਾਰਾਤਮਕ ਕਦਮ ਚੁੱਕਣ ਲਈ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਪੱਤਰ ਲਿਖਿਆ ਹੈ। ਇਸ ਵਿਚ ਇਕ ਉੱਚ-ਪੱਧਰੀ ਕਮੇਟੀ ਦਾ ਗਠਨ, ਦਿੱਲੀ ਦੇ ਐਲਜੀ ਵੱਲੋਂ ਇਸ ਦੀ ਅਗਵਾਈ ਕਰਨ ਅਤੇ ਕਮੇਟੀ ਤੁਰੰਤ ਮੀਟਿੰਗ ਕਰਨ ਦੀ ਅਪੀਲ ਕੀਤੀ ਗਈ ਹੈ।

ਐਲਜੀ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿਚ ਪਾਲਮ ਵਿਹਾਰ ਡਰੇਨ (L1), ਧਰਮਪੁਰ ਡਰੇਨ (L2) ਅਤੇ ਬਾਦਸ਼ਾਹਪੁਰ ਡਰੇਨ (L3) ਦੇ ਸੁਧਾਰ ਦੇ ਮੁੱਦੇ 'ਤੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਆਪਣੀ ਪਿਛਲੀ ਟੈਲੀਫੋਨ ਗੱਲਬਾਤ ਦਾ ਹਵਾਲਾ ਦਿੱਤਾ ਹੈ, ਜਿਸ ਵਿਚ ਗਾਰਾ, ਟਰੀਟਮੈਂਟ ਨਾ ਕੀਤੇ ਜਾ ਸਕਣ ਵਾਲੀ ਰਹਿੰਦ ਖੂਹਦ ਅਤੇ ਉਦਯੋਗਿਕ ਦਾ ਜ਼ਿਕਰ ਸੀ।

Photo

ਦਿੱਲੀ ਅਤੇ ਹਰਿਆਣਾ ਦੇ ਹਿੱਸੇ 'ਤੇ ਸਮੂਹਿਕ ਕਾਰਵਾਈ ਕਰਨ ਦਾ ਸੱਦਾ ਦਿੰਦੇ ਹੋਏ ਐਲਜੀ ਨੇ ਪੱਤਰ ਵਿਚ ਕਿਹਾ ਹੈ ਕਿ ਨਜਫਗੜ੍ਹ ਡਰੇਨ ਤੋਂ ਯਮੁਨਾ ਵਿਚ ਜ਼ਹਿਰੀਲੇ ਨਿਕਾਸ ਨਾਲ ਨਾ ਸਿਰਫ ਦਿੱਲੀ ਐਨਸੀਆਰ ਵਿਚ ਬਲਕਿ ਹੇਠਾਂ ਵੱਲ ਵੀ ਲੋਕਾਂ ਦੀ ਸਿਹਤ 'ਤੇ ਅਸਰ ਪੈਂਦਾ ਹੈ। ਉਪ ਰਾਜਪਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਯਾਦ ਦਿਵਾਇਆ ਹੈ ਕਿ ਹਰਿਆਣਾ ਸਰਕਾਰ ਦੇ ਸਿੰਚਾਈ ਵਿਭਾਗ ਦੁਆਰਾ ਨਜਫਗੜ੍ਹ ਵਿਚ ਸੀਵਰੇਜ ਨੂੰ ਛੱਡਣ ਤੋਂ ਪਹਿਲਾਂ ਇਸ ਨੂੰ ਟ੍ਰੀਟ ਕਰਨ ਲਈ ਐਸਟੀਪੀ ਸਥਾਪਤ ਕਰਨ ਦੇ ਭਰੋਸੇ ਦੇ ਬਾਵਜੂਦ ਅਜੇ ਤੱਕ ਕੋਈ ਠੋਸ ਪ੍ਰਗਤੀ ਨਹੀਂ ਕੀਤੀ ਗਈ ਹੈ। ਇਸ ਲਈ ਜਲਦੀ ਤੋਂ ਜਲਦੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ ਗਈ ਹੈ।

Photo

ਇਸ ਤੋਂ ਪਹਿਲਾਂ LG ਨੇ 9 ਜੁਲਾਈ 2022 ਨੂੰ ਜੈਪੁਰ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿਚ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਵਿਚ ਯਮੁਨਾ ਪ੍ਰਦੂਸ਼ਣ ਦੇ ਮੁੱਦੇ 'ਤੇ ਚਰਚਾ ਕੀਤੀ ਸੀ। ਇਸ ਤੋਂ ਬਾਅਦ ਕੇਂਦਰੀ ਗ੍ਰਹਿ ਸਕੱਤਰ ਵੱਲੋਂ 26 ਜੁਲਾਈ 2022 ਨੂੰ ਫਾਲੋ-ਅੱਪ ਮੀਟਿੰਗ ਵੀ ਸੱਦੀ ਗਈ ਸੀ। ਜਿੱਥੇ ਹਰਿਆਣਾ ਸਰਕਾਰ ਦੇ ਸਿੰਚਾਈ ਵਿਭਾਗ ਨੇ ਨਜਫਗੜ੍ਹ ਡਰੇਨ ਵਿਚ ਡਿੱਗਣ ਤੋਂ ਪਹਿਲਾਂ ਸੀਵਰੇਜ ਦੇ 100% ਟ੍ਰੀਟਮੈਂਟ ਨੂੰ ਯਕੀਨੀ ਬਣਾਉਣ ਲਈ ਐਸਟੀਪੀ ਸਥਾਪਤ ਕਰਨ ਦਾ ਭਰੋਸਾ ਦਿੱਤਾ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement