
ਹੰਗਾਮੇ ਦੀ ਭੇਟ ਚੜ੍ਹੀ ਸਦਨ ਦੀ ਕਾਰਵਾਈ
ਨਵੀਂ ਦਿੱਲੀ: ਐਮਸੀਡੀ ਦੀ ਪ੍ਰਧਾਨਗੀ ਕਰ ਰਹੇ ਸੱਤਿਆ ਸ਼ਰਮਾ ਨੇ ਕਿਹਾ ਕਿ ਉਪ ਰਾਜਪਾਲ ਦੁਆਰਾ ਨਾਮਜ਼ਦ ਕੀਤੇ ਗਏ 10 ਮੈਂਬਰ ਵੋਟ ਪਾ ਸਕਣਗੇ। ਇਸ ਤੋਂ ਬਾਅਦ ਹੀ ਭਾਜਪਾ ਅਤੇ ‘ਆਪ’ ਦੇ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਐਮਸੀਡੀ ਹਾਊਸ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ 6 ਅਤੇ 24 ਜਨਵਰੀ ਨੂੰ ਵੀ ਚੋਣਾਂ ਨਹੀਂ ਹੋ ਸਕੀਆਂ ਸਨ।
ਇਹ ਵੀ ਪੜ੍ਹੋ: ਚੀਨ 'ਚ ਵਾਪਰਿਆ ਵੱਡਾ ਹਾਦਸਾ : 10 ਮਿੰਟਾਂ ਦੇ ਅੰਦਰ ਆਪਸ 'ਚ ਟਕਰਾਏ ਕਰੀਬ 49 ਵਾਹਨ
ਭਾਜਪਾ ਨੇ ਐਲਜੀ ਵੀਕੇ ਸਕਸੈਨਾ ਨੂੰ ਸੈਸ਼ਨ ਦੁਬਾਰਾ ਬੁਲਾਉਣ ਲਈ 10 ਫਰਵਰੀ ਦੀ ਸਿਫ਼ਾਰਸ਼ ਕੀਤੀ ਸੀ, ਜਦੋਂ ਕਿ ਆਪ ਪਾਰਟੀ ਨੇ 3, 4 ਅਤੇ 6 ਫਰਵਰੀ ਦਾ ਸੁਝਾਅ ਦਿੱਤਾ ਸੀ। 'ਆਪ' ਦੇ ਸੁਝਾਅ ਤੋਂ ਬਾਅਦ, ਐੱਲ.ਜੀ. ਨੇ ਸਦਨ ਦੇ ਸੈਸ਼ਨ ਲਈ 6 ਫਰਵਰੀ ਦੀ ਤਰੀਕ ਤੈਅ ਕੀਤੀ ਸੀ।
ਇਹ ਵੀ ਪੜ੍ਹੋ: ਜਰਮਨੀ ਗ੍ਰੈਮੀ ਅਵਾਰਡ 2023: ਲਿਜ਼ੋ ਅਤੇ ਐਡੇਲ ਨੇ ਪ੍ਰਾਪਤ ਕੀਤੀ ਵੱਡੀ ਜਿੱਤ
'ਆਪ' ਨੇ ਸ਼ੈਲੀ ਓਬਰਾਏ ਅਤੇ ਭਾਜਪਾ ਦੀ ਰੇਖਾ ਗੁਪਤਾ ਨੂੰ ਮੇਅਰ ਲਈ ਮੈਦਾਨ 'ਚ ਉਤਾਰਿਆ ਹੈ। ਅਜਿਹੇ 'ਚ ਰਾਜਧਾਨੀ ਨੂੰ ਮਹਿਲਾ ਮੇਅਰ ਮਿਲਣਾ ਤੈਅ ਹੈ। ਭਾਜਪਾ ਦੇ ਸੰਸਦ ਮੈਂਬਰ ਹੰਸਰਾਜ ਹੰਸ ਨੇ ਦਾਅਵਾ ਕੀਤਾ ਕਿ ਮੇਅਰ ਭਾਜਪਾ ਦਾ ਹੀ ਹੋਵੇਗਾ। ਐਮਸੀਡੀ ਚੋਣਾਂ ਤੋਂ ਬਾਅਦ ਸਦਨ ਦੀ ਪਹਿਲੀ ਮੀਟਿੰਗ 6 ਜਨਵਰੀ ਨੂੰ ਹੋਈ ਸੀ ਪਰ ਹੰਗਾਮੇ ਕਾਰਨ ਮੇਅਰ ਦੀ ਚੋਣ ਨਹੀਂ ਹੋ ਸਕੀ। ਜਦੋਂ ਕਿ ‘ਆਪ’ ਨੇ ਮੁਹੰਮਦ ਇਕਬਾਲ ਅਤੇ ਭਾਜਪਾ ਨੇ ਡਿਪਟੀ ਮੇਅਰ ਲਈ ਕਮਲ ਬਾਗੜੀ ਨੂੰ ਨਾਮਜ਼ਦ ਕੀਤਾ ਹੈ।