Chandigarh News : ਅਮਰੀਕਾ ਤੋਂ ਭਾਰਤੀਆਂ ਦੇ ਦੇਸ਼ ਨਿਕਾਲੇ ’ਤੇ ਬੋਲੇ ਸੰਸਦ ਮੈਂਬਰ ਮਨੀਸ਼ ਤਿਵਾੜੀ

By : BALJINDERK

Published : Feb 7, 2025, 1:35 pm IST
Updated : Feb 7, 2025, 1:35 pm IST
SHARE ARTICLE
 ਸੰਸਦ ਮੈਂਬਰ ਮਨੀਸ਼ ਤਿਵਾੜੀ
ਸੰਸਦ ਮੈਂਬਰ ਮਨੀਸ਼ ਤਿਵਾੜੀ

Chandigarh News : ਮਨੀਸ਼ ਤਿਵਾੜੀ ਨੇ ਕਿਹਾ ਕਿ ਦੇਸ਼ ਦੇ ਵਿਦੇਸ਼ ਮੰਤਰੀ ਭਾਰਤ ਦੇ ਵਿਦੇਸ਼ ਮੰਤਰੀ ਘੱਟ ਟਰੰਪ ਸਰਕਾਰ ਦੇ ਬੁਲਾਰੇ ਜ਼ਿਆਦਾ ਜਾਪਦੇ

Chandigarh News in Punjabi :  ਅਮਰੀਕਾ ਤੋਂ ਭਾਰਤੀਆਂ ਦੇ ਦੇਸ਼ ਨਿਕਾਲੇ ’ਤੇ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਬਿਆਨ ਸਾਹਮਣੇ ਆਇਆ ਹੈ, ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਦੇਸ਼ ਮੰਤਰੀ ਭਾਰਤ ਦੇ ਵਿਦੇਸ਼ ਮੰਤਰੀ ਘੱਟ ਟਰੰਪ ਸਰਕਾਰ ਦੇ ਬੁਲਾਰੇ ਜ਼ਿਆਦਾ ਜਾਪਦੇ ਹਨ। ਕਿਉਂਕਿ ਜਿਸ ਤਰੀਕੇ ਨਾਲ ਉਨ੍ਹਾਂ ਨੇ ਕੱਲ੍ਹ ਆਪਣਾ ਬਿਆਨ ਦਿੱਤਾ ਹੈ ਉਹ ਸੱਚਮੁੱਚ ਨਿੰਦਣਯੋਗ ਹੈ। ਕੀ ਹੱਥਕੜੀਆਂ ਲਗਾਉਣਾ ਸਹੀ ਹੈ। ਇਸ ਤੋਂ ਨਿਰਾਸ਼ਜਨਕ ਗੱਲ ਕੋਈ ਹੋ ਨਹੀਂ ਸਕਦੀ । ਵਿਦੇਸ਼ ਮੰਤਰੀ ਦੇ ਬਿਆਨ ’ਚ ਇੱਕ ਸ਼ਬਦ ਵੀ ਅਮਰੀਕਾ ਸਰਕਾਰ ਲਈ ਨਿੰਦਾ ਵਾਲਾ ਨਹੀਂ ਸੀ । ਇਹ ਇਸ ਤਰ੍ਹਾਂ ਹੋ ਰਿਹਾ ਸੀ ਜਿਵੇਂ ਅੰਗਰੇਜ਼ ਦੋਸ਼ੀਆਂ ਨੂੰ ਕਾਲੇ ਪਾਣੀ ਦੀ ਸਜ਼ਾ ਕੱਟਣ ਲਈ ਲਿਜਾ ਰਹੇ ਸੀ। ਉਹ ਡਿਪੋਰਟ ਹੋ ਕੇ ਆਏ ਨੌਜਵਾਨ ਕੋਈ ਅਪਰਾਧੀ ਨਹੀਂ ਹਨ।   ਭਾਰਤ ਦੇ ਨਾਗਰਿਕ ਨੂੰ ਇਸ ਤਰ੍ਹਾਂ ਜਲੀਲ ਕਰਨ ’ਤੇ ਪ੍ਰਧਾਨ ਮੰਤਰੀ ਮੋਦੀ ਨੂੰ ਪੁਨਰ ਵਿਚਾਰ ਕਰਨਾ ਚਾਹੀਦਾ ਹੈ। ਜਦੋਂ ਕੋਲੰਬੀਆ ਅਤੇ ਮੈਕਸੀਕੋ ਆਪਣੇ ਲੋਕਾਂ ਨੂੰ ਵਾਪਸ ਲਿਆਉਣ ਲਈ ਆਪਣੇ ਜਹਾਜ਼ ਭੇਜ ਸਕਦੇ ਹਨ, ਤਾਂ ਭਾਰਤ ਸਰਕਾਰ ਵੀ ਜਹਾਜ਼ ਭੇਜ ਕੇ ਆਪਣੇ ਨੌਜਵਾਨਾਂ ਨੂੰ ਵਾਪਸ ਲਿਆ ਸਕਦੀ ਹੈ, ਪਰ ਜਿਸ ਤਰ੍ਹਾਂ ਸਾਡੇ ਲੋਕਾਂ ਨੂੰ 40 ਘੰਟੇ ਬਿਨਾਂ ਖਾਣੇ ਦੇ ਜੰਜ਼ੀਰਾਂ ਨਾਲ ਬੰਨ੍ਹ ਕੇ ਰੱਖਿਆ ਗਿਆ, ਉਹ ਸੱਚਮੁੱਚ ਚਿੰਤਾਜਨਕ ਹੈ।

ਇਸ ਮੌਕੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਚੰਡੀਗੜ੍ਹ ਵਿੱਚ ਮੁੜ ਵਸੇਬਾ ਸਕੀਮਾਂ ’ਤੇ ਗੱਲ ਕਰਦਿਆਂ ਕਿਹਾ ਕਿ ਚੰਡੀਗੜ੍ਹ ’ਚ ਮੁੜ ਵਸੇਬਾ ਸਕੀਮ ਤਹਿਤ ਪ੍ਰਾਪਤ ਘਰਾਂ ਵਿੱਚ ਮਾਲਕੀ ਅਧਿਕਾਰ ਦੇਣ ਦਾ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਪਹਿਲਾਂ ਕਿਰਨ ਖੇਰ ਨੇ ਵੱਡੇ ਦਾਅਵੇ ਕੀਤੇ ਸਨ ਕਿ ਮਾਲਕੀ ਹੱਕ ਦਿੱਤੇ ਜਾਣਗੇ, ਹੁਣ ਸੱਚ ਸਾਹਮਣੇ ਆ ਗਿਆ ਹੈ ਅਤੇ ਭਾਜਪਾ ਦਾ ਝੂਠ ਫੜਿਆ ਗਿਆ ਹੈ। ਜੋ ਗੱਲਾਂ ਪਿਛਲੇ 25 ਸਾਲਾਂ ਤੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ’ਤੇ ਕੰਮ ਹੋ ਰਿਹਾ ਹੈ, ਪਰ ਜਦੋਂ ਕੇਂਦਰ ਸਰਕਾਰ ਦਾ ਉਸ ’ਤੇ ਜਵਾਬ ਆਉਂਦਾ ਹੈ ਤਾਂ ਕੇਂਦਰ ਸਰਕਾਰ ਉਸ ਸਿਰੇ ਤੋਂ ਖਾਰਿਜ ਕਰ ਦਿੰਦੀ ਹੈ। ਕੇਂਦਰ ਸਰਕਾਰ ਵਲੋਂ ਕਿਹਾ ਜਾਂਦਾ ਹੈ ਚੰਡੀਗੜ੍ਹ ’ਚ ਅਗਲੇ 10 ਸਾਲਾਂ ਵਿੱਚ, ਚੰਡੀਗੜ੍ਹ ਅਤੇ ਇਸਦੇ ਗੁਆਂਢੀ ਸ਼ਹਿਰਾਂ ’ਚ ਚੱਲਣਾ ਵੀ ਮੁਸ਼ਕਲ ਹੋ ਜਾਵੇਗਾ, ਚੰਡੀਗੜ੍ਹ ’ਚ ਮੈਟਰੋ ਬਣੇਗੀ ਉਹ ਕਾਗਜ਼ਾਂ 'ਤੇ ਵੀ ਨਹੀਂ ਹੈ। ਪਰ ਅਸੀਂ ਇਸ ਦੀ ਸਿਫ਼ਾਰਸ਼ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਕੁਝ ਪ੍ਰਬੰਧ ਕਰਨ ਅਤੇ ਚੰਡੀਗੜ੍ਹ ’ਚ ਮੈਟਰੋ ਬਣਨੀ ਚਾਹੀਦੀ ਹੈ।  

(For more news apart from Parliamentarian Manish Tiwari spoke on deportation Indians from America  News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement