
Philippines Plane Crash: ਜਹਾਜ਼ ਦੁਰਘਟਨਾਵਾਂ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਜਹਾਜ਼ ਦੁਰਘਟਨਾਵਾਂ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਦੁਨੀਆ ਭਰ 'ਚ ਲਗਭਗ ਹਰ ਰੋਜ਼ ਜਹਾਜ਼ ਕ੍ਰੈਸ਼ ਦੇ ਮਾਮਲੇ ਸਾਹਮਣੇ ਆਉਂਦੇ ਹਨ। ਕੁਝ ਹਾਦਸੇ ਬਹੁਤ ਵੱਡੇ ਨਹੀਂ ਹੁੰਦੇ ਪਰ ਕੁਝ ਹਾਦਸਿਆਂ 'ਚ ਲੋਕ ਆਪਣੀ ਜਾਨ ਵੀ ਗੁਆ ਲੈਂਦੇ ਹਨ ਅਤੇ ਅਜਿਹਾ ਹੀ ਇਕ ਹਾਦਸਾ ਫਿਲੀਪੀਨਜ਼ 'ਚ ਦੇਖਣ ਨੂੰ ਮਿਲਿਆ।
ਇੱਕ ਛੋਟੇ ਆਕਾਰ ਦਾ ਨਿੱਜੀ ਜਹਾਜ਼ 6 ਫ਼ਰਵਰੀ ਨੂੰ ਫਿਲੀਪੀਨਜ਼ ਦੇ ਮਾਗੁਇੰਦਨਾਓ ਡੇਲ ਸੁਰ ਸੂਬੇ ਦੇ ਮਾਲਾਤੀਮੋਨ, ਅਮਪਾਟੂਆਨ ਵਿੱਚ ਹਾਦਸਾਗ੍ਰਸਤ ਹੋ ਗਿਆ। ਜਾਣਕਾਰੀ ਮੁਤਾਬਕ ਹਾਦਸਾਗ੍ਰਸਤ ਹੋਣ ਵਾਲਾ ਜਹਾਜ਼ ਬੀਚ ਕਿੰਗ ਏਅਰ 300 ਜਹਾਜ਼ ਸੀ। ਫਿਲੀਪੀਨਜ਼ ਦੇ ਮੈਗੁਇੰਦਨਾਓ ਡੇਲ ਸੁਰ ਸੂਬੇ ਦੇ ਮਾਲਾਤੀਮੋਨ, ਅਮਪਾਤੁਆਨ ਵਿੱਚ ਜਹਾਜ਼ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਸ ਸਬੰਧੀ ਸਥਾਨਕ ਪੁਲਿਸ ਨੇ ਜਾਣਕਾਰੀ ਦਿੱਤੀ।
ਜਾਣਕਾਰੀ ਮੁਤਾਬਕ ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਦੁਪਹਿਰ ਕਰੀਬ 2:30 ਵਜੇ ਵਾਪਰਿਆ ਅਤੇ ਜਹਾਜ਼ ਦੇ ਇਕ ਖੇਤ 'ਚ ਕਰੈਸ਼ ਹੋਣ ਤੋਂ ਬਾਅਦ ਟੁਕੜੇ-ਟੁਕੜੇ ਹੋ ਗਏ। ਫਿਲੀਪੀਨਜ਼ ਦੀ ਸਿਵਲ ਏਵੀਏਸ਼ਨ ਅਥਾਰਟੀ ਨੇ ਵੀ ਇਸ ਜਹਾਜ਼ ਹਾਦਸੇ ਦੀ ਪੁਸ਼ਟੀ ਕੀਤੀ ਹੈ।
ਫਿਲੀਪੀਨਜ਼ ਦੀ ਸਿਵਲ ਐਵੀਏਸ਼ਨ ਅਥਾਰਟੀ ਨੇ ਜਹਾਜ਼ ਹਾਦਸੇ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰਾਂ ਮੁਤਾਬਕ ਜਹਾਜ਼ ਕਾਰਬਾਓ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਜਹਾਜ਼ ਬਾਰਾਂਗੇ ਮਾਲਾਤਿਮੋਨ ਦੇ ਇਕ ਖੇਤ 'ਚ ਹਾਦਸਾਗ੍ਰਸਤ ਹੋ ਗਿਆ।