
ਮੋਦੀ ਸਰਕਾਰ ਹਰ ਮੁੱਦੇ ਤੇ ਦੇ ਰਹੀ ਧਿਆਨ- ਰਵਨੀਤ ਬਿੱਟੂ
Ravneet Bittu News: ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਬਿੱਟੂ ਨੇ ਇਕ ਸਵਾਲ ਦਾ ਜਵਾਬ ਦਿੰਦਿਆਂ ਹੋਇਆ ਮੋਦੀ ਸਰਕਾਰ ਹਰ ਮੁੱਦੇ ਤੇ ਧਿਆਨ ਦੇ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫ਼ੌਕਸ ਸਾਰੇ ਮਿਨਸਟਰੀ, ਫ਼ੂਡ ਅਤੇ ਸੁਰੱਖਿਆ ਤੇ ਧਿਆਨ ਹੈ, ਮੈਂ ਮੋਦੀ ਦਾ ਧੰਨਵਾਦ ਕਰਦਾ ਹਾਂ।
ਉਨ੍ਹਾਂ ਕਿਹਾ ਕਿ ਨੈਸ਼ਨਲ ਇੰਸਟੀਚਿਊਟ ਆਫ਼ ਫੂਡ ਟੈਕਨਾਲੋਜੀ, ਐਂਟਰਪ੍ਰਨਿਓਰਸ਼ਿਪ ਐਂਡ ਮੈਨੇਜਮੈਂਟ, ਤੰਜਾਵੁਰ (NIFTEM-T) ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰਾਲੇ ਅਧੀਨ ਇੱਕ ਪ੍ਰਮੁੱਖ ਖੋਜ ਅਤੇ ਅਕਾਦਮਿਕ ਸੰਸਥਾ ਹੈ। ਇਸ ਸੰਸਥਾ ਨੇ ਕਈ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਹੁਣ ਨਿਫਟੇਮ ਵਿਚ ਵੀ ਸਥਾਪਤ ਹੋ ਰਹੀ ਹੈ। ਬਿੱਟੂ ਨੇ ਐਮਪੀ ਵਾਈਕੋ ਅਤੇ ਤਾਮਿਲਨਾਡੂ ਸਰਕਾਰ ਦਾ ਧੰਨਵਾਦ ਕੀਤਾ, ਜੋ ਬੀਟੈਕ, ਐਮਟੈਕ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਹੀ ਹੈ। ਨੀਰਾ ਪ੍ਰੋਸੈਸਿੰਗ ਦਾ ਜਿਹੜਾ ਨਵਾਂ ਕੰਮ ਸ਼ੁਰੂ ਕੀਤਾ ਹੈ, ਉਹ ਪੂਰਾ ਹੋ ਰਿਹਾ ਹੈ।