
Uttarakhand: ਯੂ.ਸੀ.ਸੀ ਲਾਗੂ ਕਰਨ ’ਤੇ ਕੀਤਾ ਧਨਵਾਦ
Uttarakhand: ਕਾਸ਼ੀਪੁਰ ਦੀ ਸ਼ਾਇਰਾ ਬਾਨੋ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਮੁੱਖ ਮੰਤਰੀ ਨਿਵਾਸ ’ਤੇ ਮੁਲਾਕਾਤ ਕੀਤੀ। ਉਨ੍ਹਾਂ ਨੇ ਸੂਬੇ ਵਿਚ ਯੂਨੀਫ਼ਾਰਮ ਸਿਵਲ ਕੋਡ ਭਾਵ ਯੂ.ਸੀ.ਸੀ. ਨੂੰ ਲਾਗੂ ਕਰਨ ਲਈ ਮੁੱਖ ਮੰਤਰੀ ਦਾ ਧਨਵਾਦ ਕੀਤਾ। ਸ਼ਾਇਰਾ ਬਾਨੋ ਨੇ ਤਿੰਨ ਤਲਾਕ ਵਿਰੁਧ ਫ਼ੈਸਲਾਕੁੰਨ ਲੜਾਈ ਲੜੀ। ਯੂ.ਸੀ.ਸੀ. ਵਿਚ ਵੀ ਤਿੰਨ ਤਲਾਕ ਬਾਰੇ ਸਖ਼ਤ ਵਿਵਸਥਾ ਹੈ।
ਮੁੱਖ ਮੰਤਰੀ ਦਾ ਧਨਵਾਦ ਪ੍ਰਗਟ ਕਰਦਿਆਂ ਸ਼ਾਇਰਾ ਬਾਨੋ ਨੇ ਕਿਹਾ ਕਿ ਯੂਨੀਫ਼ਾਰਮ ਸਿਵਲ ਕੋਡ ਲਾਗੂ ਹੋਣ ਨਾਲ ਸੂਬੇ ’ਚ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਮਿਲਣਗੇ। ਉਨ੍ਹਾਂ ਕਿਹਾ ਕਿ ਯੂਨੀਫ਼ਾਰਮ ਸਿਵਲ ਕੋਡ ਲਾਗੂ ਹੋਣ ਨਾਲ ਸੂਬੇ ਦੀਆਂ ਔਰਤਾਂ ਵਿਚ ਖ਼ੁਸ਼ੀ ਦਾ ਮਾਹੌਲ ਹੈ। ਸ਼ਾਇਰਾ ਬਾਨੋ ਨੇ ਕਿਹਾ ਕਿ ਯੂਨੀਫ਼ਾਰਮ ਸਿਵਲ ਕੋਡ ਲਾਗੂ ਹੋਣ ਨਾਲ ਸਮਾਜ ਵਿਚ ਬਰਾਬਰੀ ਦੀ ਸਥਾਪਨਾ ਹੋਵੇਗੀ। ਇਸ ਨਾਲ ਦੇਸ਼ ਅਤੇ ਸੂਬੇ ਨੂੰ ਅੱਗੇ ਵਧਣ ਵਿਚ ਮਦਦ ਮਿਲੇਗੀ।
ਜ਼ਿਕਰਯੋਗ ਹੈ ਕਿ ਇਸ ਸਾਲ 27 ਜਨਵਰੀ ਤੋਂ ਉੱਤਰਾਖੰਡ ਵਿਚ ਯੂਸੀਸੀ ਲਾਗੂ ਕੀਤਾ ਗਿਆ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ 27 ਜਨਵਰੀ ਨੂੰ ਰਾਜ ਵਿਚ ਯੂਨੀਫਾਰਮ ਸਿਵਲ ਕੋਡ (ਯੂਸੀਸੀ) ਨੂੰ ਅਧਿਕਾਰਤ ਤੌਰ ’ਤੇ ਲਾਗੂ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਉੱਤਰਾਖੰਡ ਵਿਚ ਹਰ ਸਾਲ 27 ਜਨਵਰੀ ਨੂੰ ‘ਯੂਸੀਸੀ ਦਿਵਸ’ ਵਜੋਂ ਮਨਾਉਣ ਦਾ ਵੀ ਐਲਾਨ ਕੀਤਾ ਗਿਆ।