
ਬਹੁਤ ਜਲਦ ਤੁਹਾਨੂੰ ਸਾਰਿਆ ਨੂੰ ਇਕ ਨਵਾਂ ਸਿੱਕਾ ਦੇਖਣ ਨੂੰ ਮਿਲਣ ਵਾਲਾ ਹੈ। ਦੱਸ ਦਈਏ ਕਿ ਹੁਣ ਤੁਸੀਂ 20 ਰੁਪਏ ਦੇ ਨੋਟ ਦੀ ਤਰ੍ਹਾਂ 20 ਰੁਪਏ ਦਾ ਸਿੱਕਾ ਵੀ...
ਨਵੀਂ ਦਿੱਲੀ : ਬਹੁਤ ਜਲਦ ਤੁਹਾਨੂੰ ਸਾਰਿਆ ਨੂੰ ਇਕ ਨਵਾਂ ਸਿੱਕਾ ਦੇਖਣ ਨੂੰ ਮਿਲਣ ਵਾਲਾ ਹੈ। ਦੱਸ ਦਈਏ ਕਿ ਹੁਣ ਤੁਸੀਂ 20 ਰੁਪਏ ਦੇ ਨੋਟ ਦੀ ਤਰ੍ਹਾਂ 20 ਰੁਪਏ ਦਾ ਸਿੱਕਾ ਵੀ ਆਪਣੀ ਜੇਬ ਵਿਚ ਰੱਖਕੇ ਘੁੰਮ ਸਕਦੇ ਹੋ। ਵਿਤ ਮੰਤਰਾਲੇ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਜਲਦ ਹੀ ਇਹ ਸਿੱਕੇ ਬਾਜਰ ਵਿਚ ਆ ਜਾਣਗੇ। ਇਸ ਸਿੱਕੇ ਨੂੰ ਲੈ ਕੇ ਵਿੱਤ ਮੰਤਰਾਲੇ ਨੇ ਨੋਟਿਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਅੱਗੇ ਪੜ੍ਹੋ ਕਿਵੇਂ ਦਾ ਹੋਵੇਗਾ 20 ਰੁਪਏ ਦਾ ਸਿੱਕਾ..20 ਰੁਪਏ ਦੇ ਸਿੱਕੇ ਦਾ ਸਾਈਜ਼ 27 ਐਮਐਮ ਹੋਵੇਗਾ। ਸਿੱਕੇ ਦੇ ਅੱਗੇ ਵਾਲੇ ਭਾਗ ‘ਤੇ ਅਸ਼ੋਕ ਥੰਮ੍ਹ ਦਾ ਸ਼ੇਰ ਹੋਵੇਗਾ, ਜਿਸਦੇ ਹੇਠਾਂ ਸਤਿਅਮੇਵ ਜੈਯਤੇ ਲਿਖਿਆ ਹੋਵੇਗਾ।
Coin
ਸਿੱਕੇ ਵਿਚ ਖੱਬੇ ਪਾਸੇ ਹਿੰਦੀ ਵਿਚ ਭਾਰਤ ਅਤੇ ਸੱਜੇ ਪਾਸੇ ਅੰਗਰੇਜ਼ੀ ਵਿੱਚ INDIA ਸ਼ਬਦ ਲਿਖਿਆ ਹੋਵੇਗਾ। ਸਿੱਕੇ ਦੇ ਅਗਲੇ ਭਾਗ ‘ਤੇ ਅੰਤਰਰਾਸ਼ਟਰੀ ਅੰਕਾਂ ਵਿਚ ਮੁੱਲ 20 ਹੋਵੇਗਾ। ਸਿੱਕੇ ‘ਤੇ ਰੁਪਏ ਦਾ ਪ੍ਰਤੀਕ ਵੀ ਬਣਾ ਹੋਵੇਗਾ। ਦੇਸ਼ ਦੀ ਖੇਤੀਬਾੜੀ ਪ੍ਰਧਾਨਤਾ ਨੂੰ ਵਿਖਾਉਣ ਵਾਲੇ ਅਨਾਜ ਦਾ ਵੀ ਡਿਜਾਇਨ ਇਸ ਉੱਤੇ ਬਣਾਇਆ ਜਾਵੇਗਾ। ਸਿੱਕੇ ਉੱਤੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀਹ ਰੁਪਏ ਲਿਖਿਆ ਹੋਵੇਗਾ। ਸਿੱਕੇ ਦੇ ਖੱਬੇ ਪਾਸੇ ਬਨਣ ਦਾ ਸਾਲ ਅੰਤਰਰਾਸ਼ਟਰੀ ਅੰਕਾਂ ਵਿਚ ਵਿਖਾਇਆ ਜਾਵੇਗਾ। ਪੂਰੇ ਸਿੱਕੇ ਨੂੰ ਤਾਂਬਾ, ਜਸਤਾ ਅਤੇ ਨਿਕਲ ਧਾਤ ਨੂੰ ਮਿਲਾਕੇ ਬਣਾਇਆ ਜਾਵੇਗਾ।
Coin
ਹਾਲਾਂਕਿ ਹੁਣ ਤੱਕ ਇਸਦਾ ਕੁੱਲ ਭਾਰ ਕਿੰਨਾ ਹੋਵੇਗਾ ਪਤਾ ਨਹੀਂ ਚੱਲ ਸਕਿਆ। ਇਸ ਤੋਂ ਪਹਿਲਾਂ ਸਾਲ 2009 ਵਿਚ ਕੇਂਦਰ ਸਰਕਾਰ ਨੇ 10 ਰੁਪਏ ਦਾ ਸਿੱਕਾ ਜਾਰੀ ਕੀਤਾ ਸੀ। ਮੋਦੀ ਸਰਕਾਰ ‘ਚ 2016 ਵਿਚ ਜਿੱਥੇ 500 ਅਤੇ 1000 ਰੁਪਏ ਦੇ ਨੋਟ ਅਚਾਨਕ ਬੰਦ ਕਰ ਦਿੱਤੇ ਗਏ ਸਨ, ਉਥੇ ਹੀ 500 ਅਤੇ 2000 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਗਏ ਸਨ।
RBI
ਇਨ੍ਹਾਂ ਨਵੇਂ ਨੋਟਾਂ ਨੂੰ ਜਾਰੀ ਕਰਨ ਤੋਂ ਬਾਅਦ ਹੁਣ ਤੱਕ 10 ਰੁਪਏ, 50 ਰੁਪਏ 100 ਰੁਪਏ ਅਤੇ 200 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਜਾ ਚੁੱਕੇ ਹਨ। 200 ਰੁਪਏ ਅਤੇ 2000 ਰੁਪਏ ਦੇ ਨੋਟ ਪਹਿਲੀ ਵਾਰ ਚੱਲਨ ਵਿਚ ਲਿਆਏ ਗਏ ਹਨ। ਇਸ ਵਾਰ 20 ਰੁਪਏ ਦੇ ਸਿੱਕੇ ਵੀ ਪਹਿਲੀ ਵਾਰ ਜਾਰੀ ਕੀਤੇ ਜਾ ਰਹੇ ਹਨ।