ਡੋਨਾਲਡ ਟਰੰਪ ਦੀ ਪੜ੍ਹਾਈ ਦਾ ਸਕੂਲ ਹੈਡ ਮਾਸਟਰ ਨੇ ਕੀਤਾ ਪਰਦਾਫ਼ਾਸ਼, ਵਕੀਲ ਨੇ ਕਬੂਲਿਆ ਸੱਚ
Published : Mar 7, 2019, 4:08 pm IST
Updated : Mar 7, 2019, 4:08 pm IST
SHARE ARTICLE
Donald Trump
Donald Trump

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪੜ੍ਹਾਈ ਨੂੰ ਲੈ ਕੇ ਅਕਸਰ ਇਹ ਕਹਿੰਦੇ ਹਨ, ਕਿ ਬਚਪਨ ਵਿਚ ਉਹ ਬਹੁਤ ਜੀਨੀਅਸ ਸਨ ਅਤੇ ਉਹਨਾਂ ਦੇ ਸਿੱਖਣ ਵਾਲੇ .....

ਨਵੀਂ ਦਿੱਲੀ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪੜ੍ਹਾਈ ਨੂੰ ਲੈ ਕੇ ਅਕਸਰ ਇਹ ਕਹਿੰਦੇ ਹਨ, ਕਿ ਬਚਪਨ ਵਿਚ ਉਹ ਬਹੁਤ ਜੀਨੀਅਸ ਸਨ ਅਤੇ ਉਹਨਾਂ ਦੇ ਸਿੱਖਣ ਵਾਲੇ ਉਹਨਾਂ ਤੋਂ ਬਹੁਤ ਪ੍ਰਭਾਵਿਤ ਹਨ। ਪਰ ਹੁਣ ਟਰੰਪ ਦੇ ਸਕੂਲ ਨੇ ਉਹਨਾਂ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ। ਟਰੰਪ ਦੇ ਸਕੂਲ ਨੇ ਦਾਅਵਾ ਕੀਤਾ ਹੈ, ਕਿ ਟਰੰਪ  ਦੇ ਸਾਥੀਆਂ ਨੇ ਉਨ੍ਹਾਂ  ਦੇ ਗ੍ਰੇਡ ਛੁਪਾਉਣ ਦਾ ਦਬਾਅ ਪਾਇਆ ਸੀ।

ਅਮਰੀਕਾ ਦੀ ਇਕ ਫੌਜੀ ਅਕੈਡਮੀ ਨੇ ਕਿਹਾ ਕਿ ਉਸਨੇ ਟਰੰਪ ਦੀ ਕਿਸ਼ੋਰਾ ਅਵਸਥਾ ਦੇ ਦੌਰਾਨ ਉਨ੍ਹਾਂ ਦੇ ਸਿੱਖਿਅਕ ਰਿਕਾਰਡ ਸਾਲ 2011 ਵਿਚ ਛੁਪਾ ਲਏ ਸੀ। ਇਕ ਰਿਪੋਰਟ ਦੇ ਮੁਤਾਬਕ ਸਕੂਲ ਨੇ ਕਿਹਾ ਹੈ ਕਿ ਟਰੰਪ ਦੇ ਸਾਥੀਆਂ  ਦੇ ਦਬਾਅ ਦੇ ਚਲਦੇ ਉਨ੍ਹਾਂ ਦੀ ਪੜ੍ਹਾਈ ਦਾ ਗ੍ਰੇਡ ਛੁਪਾਇਆ ਗਿਆ ਸੀ। ਡੋਨਾਲਡ ਟਰੰਪ ਆਪਣੀ ਪੜ੍ਹਾਈ ਨੂੰ ਲੈ ਕੇ ਅਕਸਰ ਇਹ ਕਹਿੰਦੇ ਹਨ ਕਿ ਬਚਪਨ ਵਿਚ ਉਹ ਬਹੁਤ ਪ੍ਰਸ਼ੰਸ਼ਾ ਯੋਗ ਵਿਦਿਆਰਥੀ ਸਨ।

Brak OBamaBarack Obama

ਟਰੰਪ ਨੇ 1959 ਤੋਂ ਫੌਜੀ ਸਕੂਲ ਵਿਚ ਪੰਜ ਸਾਲ ਬਿਤਾਏ ਸਨ।  ਟਰੰਪ  ਦੇ ਮੁਤਾਬਕ ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਨੂੰ ਅਨੁਸ਼ਾਸ਼ਤ ਬਣਾਉਣਾ ਚਾਹੁੰਦੇ ਸਨ। ਫੌਜੀ ਸਕੂਲ  ਦੇ ਹੈੱਡਮਾਸਟਰ ਇਵਾਨ ਜੋਂਸ ਨੇ ਵਸ਼ਿੰਗਟਨ ਪੋਸਟ ਨੂੰ ਦੱਸਿਆ ਕਿ ਨਿੱਜੀ ਸਕੂਲ ਦੇ ਪ੍ਰਧਾਨ ਕਾਫ਼ੀ ਡਰੇ ਹੋਏ ਮੇਰੇ ਕੋਲ ਆਏ, ਕਿਉਂਕਿ ਉਨ੍ਹਾਂ ਨੂੰ ਸਕੂਲ  ਦੇ ਸਾਬਕਾ ਵਿਦਿਆਰਥੀ ਅਤੇ ਟਰੰਪ ਦੇ ਦੋਸਤਾਂ ਨੇ ਉਨ੍ਹਾਂ ਦੇ ਪੜ੍ਹਾਈ ਦੇ ਰਿਕਾਰਡ ਗੁਪਤ ਰੱਖਣ ਨੂੰ ਕਿਹਾ ਸੀ।

ਸਕੂਲ ਦੇ ਪ੍ਰਧਾਨ ਜਾਂ ਨਿਦੇਸ਼ਕ ਰਹੇ ਕੋਵਰਡੇਲ ਨੇ ਦੱਸਿਆ ਕਿ ਉਨ੍ਹਾਂ ਨੇ ਟਰੰਪ ਦਾ ਰਿਕਾਰਡ ਸੌਂਪਣ ਦੇ ਸਕੂਲ ਦੇ ਟਰਸਟੀ ਬੋਰਡ ਦਾ ਅਨੁਰੋਧ ਖਾਰਜ ਕਰ ਦਿੱਤਾ ਸੀ। ਡੋਨਾਲਡ ਟਰੰਪ ਨੇ ਸਾਲ 2016 ਵਿਚ ਅਮਰੀਕੀ ਰਾਸ਼ਟਰਪਤੀ ਚੌਂਣਾਂ ਦੇ ਦੌਰਾਨ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਆਪਣਾ ਸਿੱਖਿਅਕ ਰਿਕਾਰਡ ਜਨਤਕ ਕਰਨ ਦੀ ਚੁਣੋਤੀ ਦਿੱਤੀ ਸੀ ।

 ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਹੈਰਾਨੀ ਹੈ ਕਿ ਅਜਿਹਾ ਵਿਦਿਆਰਥੀ ਆਈਵੀ ਲੀਗ ਸਕੂਲ ਵਿਚ ਪੜ੍ਹਦਾ ਸੀ। ਟਰੰਪ  ਦੇ ਸਾਬਕਾ ਨਿਜੀ ਵਕੀਲ ਮਾਇਕਲ ਕੋਹੇਨ ਨੇ ਪਿਛਲੇ ਹਫ਼ਤੇ ਕਾਂਗਰਸ ਕਮੇਟੀ ਨੂੰ ਗਵਾਹੀ ਦਿੱਤੀ ਸੀ ਕਿ ਉਨ੍ਹਾਂ ਨੇ ਸਕੂਲ ਨੂੰ ਟਰੰਪ ਦਾ ਗ੍ਰੇਡ ਜਨਤਕ ਨਾ ਕਰਨ ਦੀ ਹਿਦਾਇਤ ਦਿੱਤੀ ਸੀ ਅਤੇ ਅਜਿਹਾ ਨਾ ਕਰਨ ਉੱਤੇ ਮੁਕੱਦਮੇ ਵਿਚ ਫਸਾਉਣ ਦੀ ਧਮਕੀ ਵੀ ਦਿੱਤੀ ਸੀ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement