
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਰਾਫ਼ੇਲ ਡੀਲ ਨਾਲ ਜੁੜੇ ਦਸਤਾਵੇਜ਼ ਰੱਖਿਆ ਮੰਤਰਾਲੇ ਤੋਂ ਚੋਰੀ ਹੋਣ ਕਰ ਕੇ ...
ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਰਾਫ਼ੇਲ ਡੀਲ ਨਾਲ ਜੁੜੇ ਦਸਤਾਵੇਜ਼ ਰੱਖਿਆ ਮੰਤਰਾਲੇ ਤੋਂ ਚੋਰੀ ਹੋਣ ਕਰ ਕੇ ਪ੍ਰਧਾਨਮੰਤਰੀ ਨਰੇਂਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਅਤੇ ਦਾਅਵਾ ਕੀਤਾ ਕਿ ਇਹ ਸਪੱਸ਼ਟ ਰੂਪ ਵਿਚ ਭ੍ਰਿਸ਼ਟਾਚਾਰ ਦਾ ਮਾਮਲਾ ਹੈ ਅਤੇ ਇਸਦੇ ਲਈ ਪ੍ਰਧਾਨਮੰਤਰੀ ਦੇ ਖਿਲਾਫ਼ ਜਾਂਚ ਅਤੇ ਕਾਰਵਾਈ ਹੋਣੀ ਚਾਹੀਦੀ ਹੈ। ਕਾਂਗਰਸ ਨੇਤਾ ਨੇ ਇਹ ਸਵਾਲ ਵੀ ਕੀਤਾ ਕਿ ਜੇਕਰ ਪ੍ਰਧਾਨਮੰਤਰੀ ਮੋਦੀ ਸੱਚੇ ਹਨ ਤਾਂ ਜਾਂਚ ਤੋਂ ਕਿਉਂ ਭੱਜ ਰਹੇ ਹਨ ?
ਗਾਂਧੀ ਨੇ ਪੱਤਰਕਾਰਾਂ ਨੂੰ ਕਿਹਾ, ‘‘ਇੱਕ ਨਵੀਂ ਲਾਈਨ ਸਾਹਮਣੇ ਆਈ ਹੈ- ਗਾਇਬ ਹੋ ਗਿਆ, ਦੋ ਕਰੋਡ਼ ਰੋਜ਼ਗਾਰ ਗਾਇਬ ਹੋ ਗਿਆ। ਕਿਸਾਨਾਂ ਦੇ ਬੀਮੇ ਦਾ ਪੈਸਾ ਗਾਇਬ ਹੋ ਗਿਆ।15 ਲੱਖ ਰੁਪਏ ਗਾਇਬ ਹੋ ਗਏ। ਹੁਣ ਰਾਫ਼ੇਲ ਦੀਆਂ ਫਾਇਲਾਂ ਗਾਇਬ ਹੋ ਗਈਆਂ। ਉਨ੍ਹਾਂ ਨੇ ਦਾਅਵਾ ਕੀਤਾ, ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਨਾਲ ਨਰੇਂਦਰ ਮੋਦੀ ਦਾ ਬਚਾਅ ਕਰਨਾ ਹੈ।
Rafale Deal
ਸਰਕਾਰ ਦਾ ਇੱਕ ਹੀ ਕੰਮ ਹੈ ਕਿ ਚੌਂਕੀਦਾਰ ਦਾ ਬਚਾਅ ਕਰਨਾ ਹੈ। ਗਾਂਧੀ ਨੇ ਕਿਹਾ, ਨਿਆਂ ਸਭ ਦੇ ਲਈ ਹੋਣਾ ਚਾਹੀਦਾ ਹੈ। ਇਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਕਾਗਜ਼ ਗਾਇਬ ਹੋ ਗਏ ਹਨ। ਇਸਦਾ ਮਤਲਬ ਹੈ ਕਿ ਉਹ ਸੱਚੇ ਹਨ। ਇਹਨਾਂ ਕਾਗਜਾਂ ਵਿਚ ਸਾਫ਼ ਹੈ ਕਿ ਪ੍ਰਧਾਨਮੰਤਰੀ ਨੇ ਸਮਾਨਅੰਤਰ ਗੱਲਬਾਤ ਕੀਤੀ ਹੈ। ਇਨ੍ਹਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ।’’ ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਰਾਫ਼ੇਲ ਡੀਲ ਸਮੇਂ ਸਿਰ ਪੂਰੀ ਨਹੀਂ ਹੋਈ ਕਿਉਂਕਿ ਮੋਦੀ ਜੀ ਅਨਿਲ ਅੰਬਾਨੀ ਨੂੰ ਪੈਸਾ ਦੇਣਾ ਚਾਹੁੰਦੇ ਸਨ।
ਇੱਕ ਸਵਾਲ ਦੇ ਜਵਾਬ ਵਿਚ ਕਾਂਗਰਸ ਪ੍ਰਧਾਨ ਨੇ ਕਿਹਾ,‘‘ਤੁਹਾਡੀ ਸਰਕਾਰ ਹੈ ਤੁਸੀਂ ਜਿਸ ਉੱਤੇ ਚਾਹੋਂ ਕਾਰਵਾਈ ਕਰ ਸਕਦੇ ਹੋ। ਪਰ ਪ੍ਰਧਾਨਮੰਤਰੀ ਉੱਤੇ ਕਾਰਵਾਈ ਜ਼ਰੂਰ ਕਰੋ। ਪ੍ਰਧਾਨਮੰਤਰੀ ਨੇ ਰਾਫ਼ੇਲ ਸੌਦੇ ਵਿਚ ਦੇਰੀ ਕੀਤੀ, ਅਨਿਲ ਅੰਬਾਨੀ ਨੂੰ 30 ਹਜ਼ਾਰ ਕਰੋਡ਼ ਰੁਪਏ ਦਿੱਤੇ। ’’ ਉਨ੍ਹਾਂ ਨੇ ਕਿਹਾ ਕਿ ਇਹ ਭ੍ਰਿਸ਼ਟਾਚਾਰ ਦਾ ਸਪੱਸ਼ਟ ਮਾਮਲਾ ਹੈ ਅਤੇ ਇਸ ਵਿਚ ਅਪਰਾਧਿਕ ਜਾਂਚ ਹੋਣੀ ਚਾਹੀਦੀ ਹੈ।
PM Narender Modi
ਉਨ੍ਹਾਂ ਨੇ ਸਵਾਲ ਕੀਤਾ ਕਿ ਜੇਕਰ ਪ੍ਰਧਾਨਮੰਤਰੀ ਦੋਸ਼ੀ ਨਹੀਂ ਹਨ ਤਾਂ ਫਿਰ ਜਾਂਚ ਕਿਉਂ ਨਹੀਂ ਕਰਵਾਉਂਦੇ?ਜੇਪੀਸੀ ਦੀ ਜਾਂਚ ਤੋਂ ਕਿਉਂ ਭੱਜ ਗਏ? ਦਰਅਸਲ, ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਰਾਫ਼ੇਲ ਡੀਲ ਨਾਲ ਸਬੰਧਤ ਦਸਤਾਵੇਜ਼ ਰੱਖਿਆ ਮੰਤਰਾਲਾ ਤੋਂ ਚੋਰੀ ਹੋਏ ਹਨ ਅਤੇ ਪਟੀਸ਼ਨਰ ਇਸ ਦਸਤਾਵੇਜਾਂ ਦੇ ਆਧਾਰ 'ਤੇ ਜਹਾਜ਼ਾਂ ਦੀ ਖਰੀਦ ਦੇ ਵਿਰੁੱਧ ਪਟੀਸ਼ਨਾਂ ਨੂੰ ਰਦ ਕਰਨ ਦੇ ਫੈਸਲੇ ਉੱਤੇ ਮੁੜ ਵਿਚਾਰ ਕਰਨਾ ਚਾਹੁੰਦੇ ਹਨ
ਅਤੇ ਸੁਪ੍ਰੀਮ ਕੋਰਟ ਵਿਚ ਰਾਫ਼ੇਲ ਮੁੱਦੇ ਉੱਤੇ ਦਾਖ਼ਲ ਮੁੜ ਵਿਚਾਰ ਮੰਗ ਉੱਤੇ ਸੁਣਵਾਈ ਦੇ ਦੌਰਾਨ ਕੇਂਦਰ ਸਰਕਾਰ ਨੇ ਦੱਸਿਆ ਕਿ ਇਸ ਸੌਦੇ ਨਾਲ ਜੁਡ਼ੇ ਦਸਤਾਵੇਜ਼ ਰੱਖਿਆ ਮੰਤਰਾਲੇ ਤੋਂ ਚੋਰੀ ਹੋ ਗਏ ਹਨ। ਉਨ੍ਹਾਂ ਦੇ ਆਧਾਰ ਉੱਤੇ ਇੱਕ ਅਖ਼ਬਾਰ ਨੇ ਖਬਰਾਂ ਦਿੱਤੀਆਂ,ਅਤੇ ਪਟੀਸ਼ਨਾਂ ਦਰਜ ਕੀਤੀਆਂ ਗਈਆਂ।